ਰਾਮਦਾਸਪੁਰ. ਅੰਮ੍ਰਿਤਸਰ ਸ਼ਹਰ.#ਰਾਜੈਂ ਸੁਰ ਹ੍ਵਾਂ ਤੋ ਇਹਾਂ ਸਾਧੁ ਸੁਰ ਰਾਜੈਂ ਸਦਾ#ਸੁਧਾ ਹੈ ਵਹਾਂ ਤੋ ਹ੍ਯਾਂ ਸੁਧਾਸਰ ਦਰਸ ਹੈ।#ਪਾਨ ਕਿਯੇ ਵਾਂਕੇ ਹੋਤ ਅਮਰ ਸੁ ਮਰਹੂੰਕੈ#ਜੀਵਨਮੁਕਤ ਯਹ ਸਭ ਕੋ ਪਰਸ ਹੈ।#ਗ੍ਵਾਲ ਕਵਿ ਯੋਗਿਨਿ ਕੋ ਦੁਰਲਭ ਕਹਾ ਹੈ ਵਹ#ਯੋਗੀ ਭੋਗੀ ਦੋਊਨ ਕੋ ਹੋਤ ਹ੍ਯਾਂ ਹਰਸ ਹੈ।#ਹ੍ਵਾਂ ਹੈ ਹਰਿਮੰਦਿਰ ਹ੍ਯਾਂ ਹਰਿ ਗੁਰੁ ਮੰਦਿਰ ਹੈ#ਯਾਂਤੇ ਗੁਰੁਪੁਰ ਸੁਰਪੁਰ ਤੇ ਸਰਸ ਹੈ।
ਸੰਗ੍ਯਾ- ਗੁਰੁਪੁਰੁਸ. ਗੁਰੁਭਗਤ. ਗੁਰੁਸੇਵਕ। ੨. ਪਰਮਾਤਮਾ (ਪੁਰੁਸ) ਰੂਪ ਸਤਿਗੁਰੂ. "ਗੁਰੁਪੁਰਖ ਅਜਨਮਾ." (ਗਉ ਮਃ ੪)
ਸੰਗ੍ਯਾ- ਗੁਰੁਕ੍ਰਿਪਾ. ਸਤਿਗੁਰੂ ਦੀ ਦਯਾ.
ਦੇਖੋ, ਗੁਰਪ੍ਰਸਾਦਿ.
nan
ਭਾਈ ਸੰਤੋਖ ਸਿੰਘ ਜੀ ਕ੍ਰਿਤ ਨੌ ਸਤਿਗੁਰਾਂ ਦਾ ਛੰਦਬੱਧ ਇਤਿਹਾਸ, ਜੋ ਰੂਪਕ ਅਲੰਕਾਰ ਅਨੁਸਾਰ ਬਾਰਾਂ ਰਾਸਾਂ, ਛੀ ਰੁੱਤਾਂ ਅਤੇ ਦੋ ਐਨਾਂ ਵਿੱਚ ਹੈ. ਇਸ ਦੇ ਸਾਰੇ ਅੰਸ਼ੁ (ਕਿਰਣ- ਅਰਥਾਤ ਅਧ੍ਯਾਯ) ੧੧੫੨ ਹਨ, ਅਰ ਕਥਾ ਦੀ ਵੰਡ ਇਸ ਪ੍ਰਕਾਰ ਹੈ-#੧. ਰਾਸਿ ਵਿੱਚ ਗੁਰੂ ਅੰਗਦ ਜੀ ਅਤੇ ਗੁਰੂ ਅਮਰਦੇਵ ਜੀ ਦੀ ਕਥਾ.#੨. ਰਾਸਿ ਵਿੱਚ ਗੁਰੂ ਰਾਮਦਾਸ ਜੀ ਦੀ ਕਥਾ.#੩- ੪ ਰਾਸਿ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਕਥਾ.#੫- ੬- ੭- ੮ ਰਾਸਿ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਥਾ.#੯- ੧੦ ਰਾਸਿ ਵਿੱਚ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸਨ ਜੀ ਦੀ ਕਥਾ.#੧੧- ੧੨ ਰਾਸਿ ਵਿੱਚ ਸ੍ਰੀ ਗੁਰੂ ਤੇਗਬਹਾਦੁਰ ਜੀ ਦੀ ਕਥਾ.#ਛੀ ਰੁਤਾਂ ਅਤੇ ਦੋ ਐਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ.#ਇਸ ਪੁਸਤਕ ਦਾ ਪ੍ਰਸਿੱਧ ਨਾਉਂ "ਸੂਰਯ ਪ੍ਰਕਾਸ਼" ਹੈ. ਦੇਖੋ, ਸੰਤੋਖ ਸਿੰਘ.
ਸੰਗ੍ਯਾ- ਗੁਰੁਵੰਸ਼ਾਵਲੀ। ੨. ਉਹ ਪੁਸ੍ਤਕ, ਜਿਸ ਵਿੱਚ ਗੁਰੁਵੰਸ਼ ਦਾ ਵਰਣਨ ਹੈ. ਦੇਖੋ, ਪ੍ਰਣਾਲੀ.
ਮਹਾਦੇਵ ਉਦਾਸੀ ਸਾਧੂ ਦਾ ਚੇਲਾ ਮਹਾਤਮਾ ਗੁਰੁਬਖ਼ਸ਼ਦਾਸ, ਜਿਸ ਨੂੰ ਦਸ਼ਮੇਸ਼ ਨੇ ਆਨੰਦਪੁਰ ਤ੍ਯਾਗਣ ਸਮੇਂ ਗੁਰੂ ਤੇਗਬਹਾਦੁਰ ਜੀ ਦੇ ਦੇਹਰੇ ਤਥਾ ਗੁਰਅਸਥਾਨਾਂ ਦਾ ਸੇਵਾਦਾਰ ਥਾਪਿਆ. "ਇੱਕ ਗੁਰੁਬਖਸ ਸਾਧੁ ਢਿਗ ਖਰ੍ਯੋ। ਤਿਸੈ ਵਿਲੋਕਤ ਵਾਕ ਉਚਰ੍ਯੋ। ਬਸੋ ਇਹਾਂ ਤੁਮ ਸੇਵਾ ਕਰੋ। ਕਰ ਸੇਵਾ ਨਿਜ ਜਨਮ ਸੁਧਰੋ." (ਗੁਪ੍ਰਸੂ) ਦੇਖੋ, ਗੁਲਾਬਰਾਇ। ੨. ਦਿੱਲੀ ਦਾ ਮਸੰਦ, ਜੋ ਗੁਰੂ ਹਰਿਕ੍ਰਿਸਨ ਸਾਹਿਬ ਜੀ ਦੀ ਸੇਵਾ ਵਿੱਚ ਦਿੱਲੀ ਹਾਜਿਰ ਰਿਹਾ। ੩. ਜੌਨਪੁਰ ਦਾ ਨਿਵਾਸੀ ਇੱਕ ਪ੍ਰੇਮੀ ਸਿੱਖ, ਜੋ ਗੁਰੂ ਤੇਗਬਹਾਦੁਰ ਸਾਹਿਬ ਦੇ ਕਾਸ਼ੀ ਠਹਿਰਨ ਸਮੇਂ ਕੀਰਤਨ ਸੁਣਾਉਂਦਾ ਰਿਹਾ. ਇਹ ਰਾਗਵਿਦ੍ਯਾ ਵਿੱਚ ਵਡਾ ਨਿਪੁਣ ਸੀ.
ਦੇਖੋ, ਬੁੱਢਾ ਬਾਬਾ ਅਤੇ ਰਾਮ ਕੁਁਵਰ। ੨. ਦੇਖੋ, ਬੰਦਾਬਹਾਦੁਰ। ੩. ਭੈਰੋਵਾਲ ਦਾ ਕਲਾਲ, ਜਿਸ ਨੇ ੧. ਵੈਸਾਖ ਸੰਮਤ ੧੭੫੬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਤ ਛਕਿਆ. ਇਹ ਆਨੰਦਪੁਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਉਂਦਾ ਰਿਹਾ ਹੈ। ੪. ਸ਼ਹੀਦ ਗੁਰੁਬਖ਼ਸ਼ ਸਿੰਘ. ਇਹ ਲੀਲ ਪਿੰਡ (ਜਿਲਾ ਅਮ੍ਰਿਤਸਰ) ਦੇ ਵਸਨੀਕ ਸਨ. ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਤੋਂ ਅਮ੍ਰਿਤ ਛਕਿਆ ਅਤੇ ਪੰਥ ਦੇ ਜਥੇਦਾਰਾਂ ਵਿੱਚ ਗਿਣਤੀ ਹੋਈ. ਸੰਮਤ ੧੮੨੨ ਵਿੱਚ ਹਰਿਮੰਦਰ ਦੀ ਰਖ੍ਯਾ ਲਈ ਅਹਿਮਦਸ਼ਾਹ ਦੀ ਤੀਹ ਹਜ਼ਾਰ ਸੈਨਾ ਨਾਲ ਕੇਵਲ ਤੀਹ ਕੁ ਸਿੰਘਾਂ ਨੂੰ ਲੈ ਕੇ ਟਾਕਰਾ ਕੀਤਾ ਤੇ ਸ਼ਹੀਦ ਹੋਏ. ਆਪ ਦਾ ਸ਼ਹੀਦ ਗੰਜ ਅਮ੍ਰਿਤਸਰ ਵਿੱਚ ਅਕਾਲ ਬੁੰਗੇ ਦੇ ਪਿੱਛੇ ਹੈ। ੫. ਦੀਵਾਨ ਮਤੀਦਾਸ ਦਾ ਭਤੀਜਾ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹਜੂਰੀ ਸਿੱਖ ਸੀ.
ਦੇਖੋ, ਗੁਰੁਬਖਸ ੧.
nan
ਦੇਖੋ, ਗੁਰਬਾਣੀ. "ਗੁਰੁਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ." (ਨਟ ਅਃ ਮਃ ੪)#ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ#ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।#ਕਿਧੌਂ ਯਹਿ ਹੰਸਨੀ ਸੀ ਮਾਨਸਵਤੰਸਨੀ ਹੈ#ਗੁਨਿਨ ਪ੍ਰਸੰਸਨੀ ਸਰਬ ਜਗ ਜਾਨੀ ਹੈ।#ਕਿਧੌਂ ਚੰਦ ਚਾਂਦਨੀ ਸੀ ਮੋਹਘਾਮ ਮੰਦਨੀ ਹੈ#ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।#ਪ੍ਰੇਮ ਪਟਰਾਨੀ ਸ੍ਯਾਨੀ ਗ੍ਯਾਨ ਕੀ ਜਨਨਿ ਜਾਨੀ#ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।#(ਨਾਪ੍ਰ)#੨. ਕਰਤਾਰ ਸੰਬੰਧੀ ਬਾਣੀ. "ਰਾਤੀ ਜਾਇ ਸੁਣੈ ਗੁਰੁਬਾਣੀ." (ਭਾਗੁ)