nan
nan
ਸੰਗ੍ਯਾ- ਸਿੰਧੀ. ਕਾਹ. ਹਮਲਾ. ਧਾਵਾ. ਭਾਵ- ਦੰਗਾ. "ਨਾਹੀ ਕਿਸੈ ਨਾਲਿ ਕਾਹਾ ਹੇ." (ਮਾਰੂ ਸੋਲਹੇ ਮਃ ੩) ੨. ਕਹਣ ਯੋਗ੍ਯ ਪ੍ਰਸੰਗ. ਕਥਨੀਯ ਵਾਰਤਾ. "ਅਵਰ ਨ ਦੂਜਾ ਕਾਹਾ ਹੇ." (ਮਾਰੂ ਸੋਲਹੇ ਮਃ ੧) ੩. ਘਾਟਾ. "ਤਿਨ ਸਿਰਿ ਚੂਕਾ ਕਾਹਾ ਹੇ." (ਮਾਰੂ ਸੋਲਹੇ ਮਃ ੩) ਦੇਖੋ, ਕਾਹੀਦਨ.
ਹਾਹਾਕਾਰ ਦੀ ਧੁਨਿ. "ਹੂਲ ਪਵੈ ਕਾਹਾਹਾ." (ਸ. ਫਰੀਦ)
ਸਰਵ- ਕਿਆ. ਕਿੰ. "ਕਹਿ ਕਬੀਰ ਅਬ ਕਹੀਐ ਕਾਹਿ." (ਭੈਰ) ੨. ਕਿਸ ਨੂੰ. ਕਿਸ ਤੋਂ "ਮਾਗਉ ਕਾਹਿ ਰੰਕ ਸਭ ਦੇਖਉ." (ਬਿਲਾ ਕਬੀਰ) ੩. ਕ੍ਰਿ. ਵਿ- ਕਾਹੇ. ਕਿਸ ਲਈ. "ਸਿਮਰਤ ਕਾਹਿ ਨ ਰਾਮ?" (ਸ. ਮਃ ੯) "ਹਰਿ ਗੁਨ ਕਾਹਿ ਨ ਗਾਵਈ?" (ਤਿਲੰ ਮਃ ੯)
nan
ਦੇਖੋ, ਕਾਹਲ ਅਤੇ ਕਾਹਲੀ.
ਕ੍ਰਿ. ਵਿ- ਕਿਸ ਲਈ. ਕਿਸ ਵਾਸਤੇ. "ਬਾਹਿਰ ਨਾਵਹੁ ਕਾਹੀ?" (ਸੋਰ ਮਃ ੧)
ਫ਼ਾ. [کاہیدن] ਕ੍ਰਿ- ਘਟਣਾ। ੨. ਘਟਾਉਣਾ.
ਸਰਵ- ਕਿਸੇ ਨੂੰ. "ਭੈ ਕਾਹੂ ਕਉ ਦੇਤ ਨਹਿ." (ਸ. ਮਃ ੯) ੨. ਕ੍ਰਿ. ਵਿ- ਕਿਤੇ. ਕਿਸੇ ਥਾਂ. "ਮੇਰਾ ਮਨੁ ਅਨਤ ਨ ਕਾਹੂ ਜਾਇ." (ਸੂਹੀ ਮਃ ੫. ਗੁਣਵੰਤੀ) ੩. ਕਿਆ. ਕੀ. "ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖਸਾਗਰ ਮੈ ਪਾਇਆ." (ਸਾਰ ਮਃ ੫) ੪. ਫ਼ਾ. [کاہوُ] ਇੱਕ ਔਖਧ, ਜੋ ਨਜ਼ਲੇ ਲਈ ਵਿਸ਼ੇਸ ਵਰਤੀਦੀ ਹੈ. ਇਸ ਦੀ ਤਾਸੀਰ ਸਰਦ ਤਰ ਹੈ. Lactuca Stiva. ਕਾਹੂ ਪਿੱਤ (ਸਫਰਾ) ਦੀ ਤੇਜੀ ਨੂੰ ਸ਼ਾਂਤ, ਅਤੇ ਲਹੂ ਸਾਫ ਕਰਦਾ ਹੈ.