ਸੰਗ੍ਯਾ- ਤੁਖਾਰ ਦੇਸ਼ ਦਾ ਵਸਨੀਕ। ੨. ਤੁਖਾਰ ਦੀ ਘੋੜੀ। ੩. ਘੋੜੀ. ਦੇਖੋ, ਤੁਖਾਈ ੨। ੪. ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਦਾ ਗ੍ਰਹ ਸੁਰ ਸੜਜ, ਵਾਦੀ ਰਿਸਭ, ਪੰਚਮ ਸੰਵਾਦੀ ਅਤੇ ਮੱਧਮ, ਅਨੁਵਾਦੀ ਹੈ. ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਮੱਧਮ ਲਗਦੇ ਹਨ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ.#ਸ ਰਾ ਗ ਗਾ ਮ ਮਾ ਪ ਧਾ ਨ.#ਕਈਆਂ ਨੇ ਪੰਚਮ ਵਰਜਿਤ ਮੰਨਕੇ ਤੁਖਾਰੀ ਸਾੜਵ ਲਿਖੀ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਇਸ ਹਾਲਤ ਵਿੱਚ ਮੱਧਮ ਵਾਦੀ. ਸੜਜ ਸੰਵਾਦੀ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਤੁਖਾਰੀ ਦਾ ਨੰਬਰ ਬਾਈਹਵਾਂ ਹੈ.
ਦੇਖੋ, ਤੁਖਾਰ ੬- ੭. "ਪੋਖਿ ਤੁਖਾਰੁ ਨ ਵਿਆਪਈ." (ਮਾਝ ਬਾਰਹਮਾਹਾ)
ਕ੍ਰਿ- ਤੁੰਗ (ਉੱਚਾ) ਹੋਣਾ। ੨. ਵ੍ਰਿੱਧੀ ਨੂੰ ਪ੍ਰਾਪਤ ਹੋਣਾ. ਤਰੱਕੀ ਪਾਉਣੀ। ੩. ਨਿਭਣਾ.
ਪੰਜਾਬੀ ਵਿੱਚ ਇਸ ਦਾ ਪ੍ਰਸਿੱਧ ਨਾਉਂ ਤਲੌਰ ਅਤੇ ਤੁਕਤਾਰ ਹੈ. ਅਰਬੀ ਵਿੱਚ ਹ਼ਬਾਰੀ ਆਖਦੇ ਹਨ. ਇਸ ਦਾ ਕੱਦ ਵਡੇ ਕੁੱਕੜ ਜੇਡਾ ਹੁੰਦਾ ਹੈ. ਰੰਗ ਸਫੇਦੀ ਮਾਇਲ. ਖ਼ਾਕੀ, ਸਿਰ ਤੇ ਕਾਲੀਆਂ ਲੀਕਾਂ ਅਤੇ ਕੰਨਾਂ ਉੱਪਰਦੀਂ ਜੁਲਫਾਂ ਵਾਂਙ ਦੋਹੀਂ ਪਾਸੀਂ ਲਟਕਦੇ ਹੋਏ ਵਾਲ ਹੁੰਦੇ ਹਨ. ਇਸ ਦਾ ਅਸਲ ਘਰ ਪੱਛਮੀ ਪਹਾੜਾਂ ਦੇ ਮੈਦਾਨਾਂ ਵਿੱਚ ਹੈ. ਇਹ ਪੰਜਾਬ ਤੋਂ ਸਰਦੀ ਕੱਟਕੇ ਆਪਣੇ ਦੇਸ਼ ਨੂੰ ਮੁੜ ਜਾਂਦੀ ਹੈ. ਤੁਗਦਾਰੀ ਦੀ ਖੁਰਾਕ ਕੰਕਰ ਹਰੇ ਛੋਲੇ ਸਰ੍ਹੋਂ ਆਦਿ ਹੈ. ਕਦੇ ਕਦੇ ਟਿੱਡੇ ਕੀੜੇ ਭੀ ਖਾ ਲੈਂਦੀ ਹੈ. ਇਸ ਦੇ ਖੰਭ ਵਡੇ ਕੋਮਲ ਹੁੰਦੇ ਹਨ ਜੋ ਤਕੀਏ ਵਿੱਚ ਭਰੇ ਜਾਂਦੇ ਹਨ. ਇਸ ਦੀ ਉਡਾਰੀ ਤੇਜ ਨਹੀਂ, ਪਰ ਪੈਰਾਂ ਨਾਲ ਬਹੁਤ ਨੱਠਦੀ ਹੈ. ਤੁਗਦਾਰੀ ਦਰਖਤਾਂ ਤੇ ਨਹੀਂ ਬੈਠਦੀ ਆਂਡੇ ਭੀ ਜ਼ਮੀਨ ਤੇ ਹੀ ਦਿੰਦੀ ਹੈ ਅਰ ਰੇਤਲੇ ਮੈਦਾਨਾਂ ਨੂੰ ਬਹੁਤ ਪਸੰਦ ਕਰਦੀ ਹੈ. ਇਸ ਦਾ ਸ਼ਿਕਾਰ ਬੰਦੂਕ, ਫੰਧੇ, ਬਾਜ ਅਤੇ ਚਰਗ ਨਾਲ ਭੀ ਕੀਤਾ ਜਾਂਦਾ ਹੈ. ਮਾਸ ਬਹੁਤ ਸੁਆਦ ਹੁੰਦਾ ਹੈ, ਖ਼ਾਸ ਕਰਕੇ ਸਲੂਣਾ ਪੁਲਾਉ ਇਸ ਵਿੱਚ ਬਹੁਤ ਚੰਗਾ ਬਣਦਾ ਹੈ.
ਫ਼ਾ. [طُغِیانی] ਬਾੜ੍ਹ. ਚੜ੍ਹਾਉ.
nan
ਤੁ. [طُغلق] ਸਰਦਾਰ. ਪ੍ਰਧਾਨ। ੨. ਇੱਕ ਪਠਾਣ ਵੰਸ਼, ਜਿਸ ਦੀ ਬਾਦਸ਼ਾਹਤ ਦਿੱਲੀ ਵਿੱਚ ਸਨ ੧੩੨੧ ਤੋਂ ੧੪੧੨ ਤਕ ਰਹੀ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ.
ਦਿੱਲੀ ਸ਼ਹਿਰ ਤੋਂ ਦੱਖਣ ਪੱਛਮ ਵੱਲ ਇੱਕ ਬਸਤੀ ਅਤੇ ਸ਼ਾਹੀ ਕਿਲਾ, ਜੋ ਗ਼ਯਾਸੁੱਦੀਨ ਤੁਗ਼ਲਕ਼ ਨੇ ਬਣਵਾਇਆ. ਇਹ ਬਾਦਸ਼ਾਹ, ਦਿੱਲੀ ਦੇ ਤਖ਼ਤ ਤੇ ਸਨ ੧੩੨੧ ਵਿੱਚ ਬੈਠਾ ਸੀ.
ਤੇਰਾ ਘਰ. ਤ੍ਵ ਗ੍ਰਿਹ. ਭਾਵ- ਸੰਸਾਰ। ੨. ਤੇਰਾ ਦਰਬਾਰ। ੩. ਸਤਸੰਗਤਿ.
ਤੇਰੇ ਘਰ ਮੇਂ. ਤੇਰੇ ਦਰਬਾਰ ਵਿੱਚ. "ਓਪਤਿ ਪਰਲੌ ਏਕੈ ਨਿਮਖ ਤੁਘਰਿ." (ਸਵੈਯੇ ਸ੍ਰੀ ਮੁਖਵਾਕ ਮਃ ੫)
nan
ਸੰ. ਤ੍ਵਚ. ਸੰਗ੍ਯਾ- ਛਿਲਕਾ। ੨. ਖਲੜੀ. "ਤੁਚਾ ਦੇਹ ਕੁਮਲਾਨੀ." (ਭੈਰ ਮਃ ੧)