ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਬੱਤਕ ਦੀ ਕਿਸਮ ਦਾ ਇੱਕ ਪੰਛੀ, ਜਿਸ ਦੇ ਪੰਖ (ਖੰਭ) ਚਿੱਟੇ, ਪੈਰ ਅਤੇ ਚੁੰਜ ਲਾਲ ਹੁੰਦੇ ਹਨ.¹ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਸ ਦੀ ਚੁੰਜ ਵਿੱਚ ਖਟਾਸ ਹੁੰਦਾ ਹੈ, ਜਦ ਦੁੱਧ ਵਿੱਚ ਪਾਉਂਦਾ ਹੈ ਤਦ ਪਾਣੀ ਅਲਗ ਹੋ ਜਾਂਦਾ ਹੈ. ਇਸੇ ਦ੍ਰਿਸ੍ਟਾਂਤ ਨੂੰ ਲੈ ਕੇ ਸਤ੍ਯ ਅਸਤ੍ਯ ਦਾ ਵਿਵੇਕ ਕਰਨ ਵਾਲੇ ਨੂੰ ਭੀ ਹੰਸ ਸੱਦੀਂਦਾ ਹੈ. ਹੰਸ ਨੂੰ ਮੋਤੀ ਚੁਗਣ ਵਾਲਾ ਭੀ ਅਨੇਕ ਕਵੀਆਂ ਨੇ ਲਿਖਿਆ ਹੈ.#"ਜੈਸੇ ਮਾਨਸਰ ਤ੍ਯਾਗ ਹੰਸ ਆਨ ਸਰ ਜਾਤ,#ਖਾਤ ਨ ਮੁਕਤਫਲ ਭੁਗਤਿ ਜੁ ਗਾਤ ਕੀ." (ਭਾਗੁ ਕ)#"ਪੰਛਨਿ ਮੇ ਹੰਸ ਮ੍ਰਿਗਰਾਜਨ ਮੇ ਸਾਰਦੂਲ." (ਭਾਗੁ ਕ) ੨. ਸੂਰਜ. "ਮਹਿਮਾ ਜਾ ਕੀ ਨਿਰਮਲ ਹੰਸ." (ਭੈਰ ਅਃ ਮਃ ੫) ੩. ਜੀਵਾਤਮਾ. ਰੂਹ. "ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿਜਾਇ?" (ਵਾਰ ਗੂਜ ੧. ਮਃ ੩) ੪. ਵਿਵੇਕੀ. ਸਤ੍ਯਾ ਅਸਤ੍ਯ ਦਾ ਵਿਚਾਰ ਕਰਨ ਵਾਲਾ. "ਸਿਖ ਹੰਸ ਸਰਵਰਿ ਇਕਠੇ ਹੋਏ." (ਵਾਰ ਰਾਮ ੨. ਮਃ ੫) "ਹੰਸਾ ਵੇਖ ਤਰੰਦਿਆਂ ਬਗਾਂ ਭਿ ਆਇਆ ਚਾਉ." (ਵਾਰ ਵਡ ਮਃ ੩) ੫. ਇੱਕ ਰਾਜਾ, ਜੋ ਜਰਾਸੰਧ ਦਾ ਮਿਤ੍ਰ ਸੀ। ੬. ਚਿੱਟੇ ਕੇਸ਼, ਜਿਨ੍ਹਾਂ ਦਾ ਰੰਗ ਹੰਸ ਜੇਹਾ ਹੈ. "ਹੰਸ ਉਲਥੜੇ ਆਇ." (ਸ੍ਰੀ ਮਃ ੫. ਪਹਿਰੇ) ੭. ਹੰਸ ਪ੍ਰਾਣਾਯਾਮ. ਇਸ ਦੀ ਰੀਤਿ ਹੈ ਕਿ ਸ੍ਵਾਸ ਦੇ ਅੰਦਰ ਜਾਣ ਸਮੇ "ਹੰ" ਅਤੇ ਬਾਹਰ ਜਾਣ ਸਮੇ "ਸ" ਦਾ ਜਾਪ ਹੋਵੇ. ਦੇਖੋ, ਅਜਪਾ ਅਤੇ ਹੰਸਾ। ੮. ਹੰਸ ਅਵਤਾਰ. ਦੇਖੋ, ਹੰਸਾਵਤਾਰ। ੯. ਵਿਸਨੁ। ੧੦. ਸ਼ਿਵ। ੧੧. ਘੋੜਾ। ੧੨. ਵਿ- ਉੱਤਮ। ੧੩. ਇੱਕ ਛੰਦ, ਜਿਸ ਦਾ ਲੱਛਣ ਹੈ- ਦੋ ਚਰਣ, ਪ੍ਰਤਿ ਚਰਣ, ੧੫. ਮਾਤ੍ਰਾ. ਸੱਤ ਅਤੇ ਅੱਠ ਮਾਤ੍ਰਾ ਤੇ ਵਿਸ਼੍ਰਾਮ. ਅੰਤ ਗੁਰੁ ਲਘੁ.#ਉਦਾਹਰਣ-#ਜਹਿ ਤਹਿ ਬਢਾ ਪਾਪ ਕਾ ਕਰ੍‍ਮ,#ਜਗ ਤੇ ਘਟਾ ਧਰ੍‍ਮ ਕਾ ਭਰ੍‍ਮ (ਕਲਕੀ)#(ਅ) ਕੇਸ਼ਵ ਦਾਸ ਨੇ ਹੰਸ ਛੰਦ ਦੇ ਆਦਿ ਭਗਣ  ਦਾ ਹੋਣਾ ਵਿਧਾਨ ਕੀਤਾ ਹੈ, ਯਥਾ-#ਆਵਤ ਜਾਤ ਰਾਜ ਕੇ ਲੋਗ.#ਮੂਰਤਧਾਰੀ ਮਾਨਹੁ ਭੋਗ. xxx#(ਰਾਮਚੰਦ੍ਰਿਕਾ)#(ੲ) ਦੇਖੋ, ਹੰਸਕ.#(ਸ) ਦੇਖੋ, ਦੋਹਰੇ ਦਾ ਰੂਪ ੧੧.


ਹੰਸਾਂ ਵਿੱਚੋਂ ਹੰਸ. ਪਰਮਹੰਸ. "ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ." (ਵਡ ਛੰਤ ਮਃ ੧) ਮਨ ਦੀ ਮੈਲ ਉਤਰਨ ਤੋਂ ਮਹਾਂ ਪਾਖੰਡੀਆਂ ਤੋਂ ਪਰਮਹੰਸ ਬਣੋਗੀਆਂ.


ਇੱਕ ਛੰਦ. ਇਸ ਦਾ ਨਾਉਂ "ਉਛਾਲ" ਅਤੇ "ਪੰਕ੍ਤਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਭ, ਗ, ਗ, , , .#ਉਦਾਹਰਣ-#ਬੈਰਮ ਖਾਨਾ। ਕੀਨ ਮਦਾਨਾ।#ਖੈਂਚ ਕ੍ਰਿਪਾਨਾ। ਬੀਰਨ ਹਾਨਾ ॥ (ਗੁਪ੍ਰਸੂ)#ਕਈ ਪਿੰਗਲ ਗ੍ਰੰਥਾਂ ਵਿੱਚ ਇਸ ਨੂੰ ਹੰਸ ਭੀ ਲਿਖਿਆ ਹੈ। ੨. ਡਿੰਗ. ਨੂਪਰ. ਝਾਂਜਰ.


ਹੰਸ ਦੀ ਚਾਲ। ੨. ਹੰਸ ਜੈਸੀ ਹੈ ਜਿਸ ਦੀ ਚਾਲ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੦. ਮਾਤ੍ਰਾ. ਪਹਿਲਾ ਵਿਸ਼੍ਰਾਮ ੧੧. ਪੁਰ, ਦੂਜਾ ੯. ਪੁਰ, ਅੰਤ ਲਘੁ ਗੁਰੁ. ਕਈ ਛੰਦਗ੍ਰੰਥਾਂ ਨੇ ਅੰਤ ਰਗਣ  ਦਾ ਹੋਣਾ ਵਿਧਾਨ ਕੀਤਾ ਹੈ.#ਉਦਾਹਰਣ-#ਕੇਤੇ ਕਹਹਿ ਵਖਾਣ, ਕਹਿ ਕਹਿ ਜਾਵਣਾ,#ਵੇਦ ਕਹਹਿ ਵਖਿਆਣ, ਅੰਤੁ ਨ ਪਾਵਣਾ. xxx#(ਵਾਰ ਮਾਝ)#ਤੇਰੀ ਪਨਹਿ ਖੁਦਾਇ, ਤੂ ਬਖਸੰਦਗੀ,#ਸੇਖਫਰੀਦੈ ਖੈਰ, ਦੀਜੈ ਬੰਦਗੀ. (ਆਸਾ)#(ਅ) ਦੇਖੋ, ਪਉੜੀ ਦਾ ਰੂਪ ੪.


ਵਿ- ਹੰਸ ਜੇਹਾ ਚੱਲਣ ਵਾਲੀ. ਹੰਸ ਜੇਹੀ ਚਾਲ ਵਾਲੀ.


ਦੇਖੋ, ਹਿੰਸਤ.


ਹੰਸ ਦੀ ਮਦੀਨ.


ਹੰਸ ਹੈ ਜਿਸ ਦੀ ਯਾਨ (ਸਵਾਰੀ) ਬ੍ਰਹਮਾ। ੨. ਹੰਸਯਾਨੀ. ਸਰਸ੍ਵਤੀ.


ਦੇਖੋ, ਪਰਮਹੰਸ। ੨. ਹੰਸ ਦੀ ਇੱਕ ਖਾਸ ਜਾਤਿ. ਰਾਜ ਹੰਸ.


ਦਸ਼ਮੇਸ਼ ਜੀ ਦੇ ਦਰਬਾਰ ਦਾ ਮਹਾਨ ਕਵਿ, ਜਿਸ ਨੇ ਹੋਰ ਰਚਨਾ ਤੋਂ ਛੁੱਟ ਮਹਾਭਾਰਤ ਦੇ ਕਰਣ ਪਰਵ ਦਾ ਹਿੰਦੀ ਕਵਿਤਾ ਵਿੱਚ ਉੱਤਮ ਅਨੁਵਾਦ ਕੀਤਾ ਹੈ, ਯਥਾ-#ਕੌਨ ਬਡੋ ਯਾ ਜਗਤ ਮੇ ਕੋ ਦਾਤਾ ਕੋ ਸੂਰ?#ਕਾਂਕੇ ਰਨ ਅਰੁ ਦਾਨ ਮੇ ਮੁਖ ਪਰ ਬਰਸਤ ਨੂਰ?#ਰਚ੍ਯੋ ਬ੍ਰਹਮ੍‍ ਕਰ ਆਪਨੇ ਦੀਨੋ ਭੂ ਕੋ ਭਾਰ,#ਸੋ ਤੋ ਗੁਰੁ ਗੋਬਿੰਦ ਹੈ ਨਾਨਕ ਕੋ ਔਤਾਰ.#ਐਸੇ ਕਾਹੂੰ ਕੇ ਨਹੀ ਸੁਰ ਸੁਰਪਤਿ ਕੇ ਭੌਨ,#ਈਸ ਮੁਨੀਸ ਦਿਲੀਸ ਏ ਨਰ ਨਰੇਸ ਕੇ ਕੌਨ?#ਚਾਰ ਬਰਨ ਚਾਰੋਂ ਜਹਾਂ ਆਸ਼੍ਰਮ ਕਰਤ ਅਨੰਦ,#ਤਾਂ ਕੋ ਨਾਮ ਅਨੰਦਪੁਰ ਹੈ ਅਨੰਦ ਕੋ ਕੰਦ.#ਸੰਬਤ ਸਤ੍ਰਾਂ ਸੈ ਬਰਸ ਬਾਵਨ ਬੀਤਨਹਾਰ,#ਮਾਰਗ ਵਦਿ ਤਿਥਿ ਦੂਜ ਕੋ ਤਾਂ ਦਿਨ ਮੰਗਲਵਾਰ,#ਹੰਸ ਰਾਮ ਤਾਂ ਦਿਨ ਕਰ੍ਯੋ ਕਰਨ ਪਰਬ ਆਰੰਭ. xxx#ਪ੍ਰਿਥਮ ਕ੍ਰਿਪਾ ਕਰ ਰਾਖ ਕਰ ਗੁਰੁ ਗੋਬਿੰਦ ਉਦਾਰ,#ਟਕਾ¹ ਕਰੇ ਬਖ਼ਸ਼ੀਸ਼ ਤਬ ਮੋ ਕੋ ਸਾਠ ਹਜਾਰ.#ਤਾਂ ਕੋ ਆਯਸ ਪਾਯਕੈ ਕਰਣ ਪਰਵ ਮੈਂ ਕੀਨ,#ਭਾਖਾ ਅਰਥ ਵਿਚਿਤ੍ਰ ਕਰ ਸੁਨੇ ਸੁਕਵਿ ਪਰਬੀਨ.#ਆਸ਼ੀਰਵਾਦ-#ਕਾਯਮ ਕੁਬੇਰ ਸਾਤ ਸਾਯਰ ਸੁਮੇਰੁ ਜੌਲੌ#ਕੀਰਤਿ ਕਰਨ ਕੀ ਕਰਨ ਅਵਗਾਹਬੀ,#ਜੌਲੌ ਪੌਨ ਪੰਨਗ਼ ਪ੍ਰਬਲ ਪੁਹਮੀ ਕੇ ਭਾਰ#ਪਾਰਥ ਕੋ ਜੌਲੌ ਪੁਰਖਾਰਥ ਸਰਾਹਬੀ,#ਜੌਲੌ ਸ਼ਿਵਸਲਿਤਾ² ਸੁ ਕਵਿ ਹੰਸਰਾਮ ਕਹੈ#ਜੌਲੌ ਰਾਮ ਰਾਵਨ ਕੋ ਰਾਮਾਯਨ ਚਾਹਬੀ,#ਜੌਲੌ ਧ੍ਰੁਵ ਧਰਨਿ ਤਰੁਨ ਤੇਜ ਰਾਜੈ ਜਗ#ਤੋਲੌ ਸ਼੍ਰੀ ਗੋਬਿੰਦ ਸਿੰਘ ਤੇਰੇ ਸੀਸ ਸਾਹਬੀ.


ਸੰ. ਅੰਸਲੀ. ਗਲ ਦੇ ਹੇਠ ਛਾਤੀ ਦੇ ਉੱਪਰ ਦੀ ਹੱਡੀ. Collar bone । ੨. ਦੇਖੋ, ਹਸਲੀ.


ਬ੍ਰਹਮਾ, ਜੋ ਹੰਸ ਦੀ ਸਵਾਰੀ ਕਰਦਾ ਹੈ.