ਪ੍ਰਾਪਤ ਕੀਤਾ. ਪਾਇਆ. "ਸਹਜਜੋਗ ਨਿਜ ਪਾਇਯਉ." (ਸਵੈਯੇ ਮਃ ੫. ਕੇ)
ਸੰਗ੍ਯਾ- ਪਾਯ (ਪੈਰ) ਦਾ ਭੂਸਣ. ਜੋ ਪੈਰ ਨੂੰ ਅਲੰ (ਸੋਭਾ ਸਹਿਤ) ਕਰੇ. ਪਾਜ਼ੇਬ। ੨. ਮੋਰ ਦਾ ਪ੍ਰਸੰਨ ਹੋਕੇ ਪੰਖ ਫੈਲਾਉਣਾ। ੩. ਫਲਾਂ ਨੂੰ ਪਕਾਉਣ ਲਈ ਪੱਤੇ ਫੂਸ ਆਦਿ ਵਿੱਚ ਦੱਬਣ ਦੀ ਕ੍ਰਿਯਾ. ਸੰ. ਪੱਲ। ੪. ਆਨੰਦਪੁਰ ਤੋਂ ਦੋ ਕੋਹ ਪੱਛਮ ਇੱਕ ਪਿੰਡ, ਜਿੱਥੇ ਕਰਤਾਰਪੁਰ ਦੇ ਜੰਗ ਤੋਂ ਆਉਂਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਵਿਰਾਜੇ ਸਨ. ਗੁਰੂ ਸਾਹਿਬ ਦੀ ਸਵਾਰੀ ਦਾ ਸੁਹੇਲਾ ਘੋੜਾ ਜ਼ਖ਼ਮਾਂ ਦੇ ਕਾਰਣ ਇੱਥੇ ਮੋਇਆ ਹੈ. ਛੀਵੇਂ ਸਤਿਗੁਰੁ ਦਾ ਲਵਾਇਆ ਖੂਹ ਇੱਥੇ ਵਿਦ੍ਯਮਾਨ ਹੈ। ੫. ਰਿਆਸਤ ਪਟਿਆਲੇ ਦੀ ਤਸੀਲ ਰਾਜਪੁਰੇ ਦਾ ਇੱਕ ਨਗਰ. ਸਨ ੧੭੬੬ ਵਿੱਚ ਰਾਜਾ ਅਮਰਸਿੰਘ ਨੇ ਇਸ ਨੂੰ ਕੋਟਲੇ ਦੇ ਪਠਾਣਾਂ ਤੋਂ ਜਿੱਤ ਕੇ ਆਪਣੇ ਰਾਜ ਨਾਲ ਮਿਲਾਇਆ.
ਕ੍ਰਿ- ਪੈਰੀਂ ਲੱਗਣਾ. ਚਰਨ ਸਪਰਸ਼ ਕਰਨੇ. ਪੈਰੀਂ ਪੈਣਾ.
nan
ਪਾਈ ਹੈ. "ਜਿਨਿ ਠਗਉਲੀ ਪਾਈਆ." (ਅਨੰਦੁ) ੨. ਸੰਗ੍ਯਾ- ਸੇਰ ਦਾ ਪਾਦ. ਪਾ. ਪਾਉ.
ਦੇਖੋ. ਪਾਈ ੫.
nan
nan
ਪ੍ਰਾਪਤ ਕੀਤੀ. ਹਾਸਿਲ ਕਰੀ. "ਪਾਈ ਨਵਨਿਧਿ ਹਰਿ ਕੈ ਨਾਇ." (ਓਅੰਕਾਰ) ੨. ਸੰਗ੍ਯਾ- ਅੰਨ ਮਿਣਨ ਦਾ ਪੈਮਾਨਾ, ਜੋ ੨੫ ਸੇਰ ਅਨਾਜ ਦਾ ਹੁੰਦਾ ਹੈ। ੩. ਪਨਘੜੀ ਦਾ ਪਿਆਲੀ. ਉਹ ਕਟੋਰੀ ਜਿਸ ਦੇ ਥੱਲੇ ਛੇਕ ਹੁੰਦਾ ਹੈ. ਇਹ ਭਰਕੇ ਡੁਬ ਜਾਂਦੀ ਹੈ. "ਮੁਹਲਤ ਪੁੰਨੀ ਪਾਈ ਭਰੀ." (ਵਡ ਅਲਾਹਣੀ ਮਃ ੧) ੪. ਪੈਸੇ ਦਾ ਤੀਜਾ ਹਿੱਸਾ। ੫. ਜੁਲਾਹੇ ਦੇ ਪੈਰਾਂ ਦੀ ਖੜਾਉਂ, ਜਿਸ ਨੂੰ ਪਹਿਨਕੇ ਖੱਡੀ ਵਿੱਚ ਬੈਠਦਾ ਹੈ. "ਪਾਈ ਜੋਰਿ ਬਾਤ ਇਕ ਕੀਨੀ." (ਆਸਾ ਕਬੀਰ) ਖੜਾਵਾਂ ਦੀ ਜੋੜੀ ਇਹ ਹੈ ਕਿ ਦ੍ਵੈਤ ਮਿਟਾਕੇ ਏਕਤਾ ਦੀ ਗੱਲ ਕੀਤੀ ਹੈ। ੬. ਕ੍ਰਿ. ਵਿ- ਪੈਰੀਂ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੭. ਦੇਖੋ, ਪਾਯੀ.
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)
nan