ਫ਼ਾ. [پاداش] ਸੰਗ੍ਯਾ- ਬਦਲਾ. ਪਲਟਾ। ੨. ਦੰਡ. ਸਜ਼ਾ.
ਦੇਖੋ, ਅਤਿਮਾਲਤੀ.
nan
ਸੰ. ਸੰਗ੍ਯਾ- ਪਿਆਦਾ. ਪੈਦਲ ਸਿਪਾਹੀ.
ਸੰ. ਪਾਦਯਘਰ੍ਯ. ਸੰਗ੍ਯਾ- ਪੈਰ ਧੋਣ ਲਈ ਦਿੱਤਾ ਜਲ.
ਸੰ. ਸੰਗ੍ਯਾ- ਜੁੱਤੀ. ਜੋੜਾ. ਪਨਹੀ। ੨. ਖੜਾਉਂ. ਪਊਏ.
ਸੰ. ਸੰਗ੍ਯਾ- ਪਾਦ- ਉਦਕ਼ ਪੈਰਾਂ ਦਾ ਜਲ. ਉਹ ਪਾਣੀ, ਜਿਸ ਨਾਲ ਦੇਵਤਾ ਅਥਵਾ ਪੂਜ੍ਯ. ਪੁਰੁਸ ਦੇ ਪੈਰ ਧੋਤੇ ਗਏ ਹਨ.
nan
ਦੇਖੋ, ਪਾਧੜੀ। ੨. ਰਾਹੀ. ਪਾਂਧੀ.
ਸੰ. ਪਦ੍ਰ. ਪਿੰਡ. ਗ੍ਰਾਮ. "ਜਿਤੁ ਮਿਲਿ ਹਰਿ ਪਾਧਰ ਬਾਟ." (ਕਾਨ ਪੜਤਾਲ ਮਃ ੪) ਜਿਸ ਦੇ ਮਿਲਣ ਤੋਂ ਹਰਿ ਦੇ ਨਗਰ ਦਾ ਰਾਹ ਮਿਲੇ। "ਰਾਹ ਪਾਧਰੁ ਗੁਰੁ ਦਸੈ." (ਸੂਹੀ ਛੰਤ ਮਃ ੧) ੨. ਸੰ. ਪਦ੍ਟ. ਰਸਤਾ. ਮਾਰਗ. "ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ." (ਵਾਰ ਮਾਰੂ ੧. ਮਃ ੧) "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਰਾਹ ਪਾਉਣ ਵਾਲਾ. ਰਹਨੁਮਾ. ਸੁਮਾਰਗ ਦੱਸਣ ਵਾਲਾ. "ਪਾਧਰੁ ਹਰਿ ਪ੍ਰਭੁ ਕੇਰਾ." (ਟੋਡੀ ਮਃ ੪) ੪. ਪਧਰਾ. ਹਮਵਾਰ। ੫. ਡਿੰਗ. ਤਲਵਾਰ.; ਦੇਖੋ, ਪਾਧਰ.
ਇੱਕ ਛੰਦ. ਲੰਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਅੱਠ ਅੱਠ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਜਗਣ .#ਉਦਾਹਰਣ-#ਅਨਭੂਤ ਤੇਜ, ਅਨਛਿੱਜ ਗਾਤ,#ਕਰਾਤ ਸਦੀਵ, ਹਰਤਾ ਅਨਾਸ. ×××#(ਅਕਾਲ)
ਲੱਛਣ- ਚਾਰ ਚਰਣ, ਪ੍ਰਤਿ ਚਰਣ ਪਹਿਲਾਂ ਦੋ ਗੁਰੁ, ਅੰਤ ਜਗਣ, ਅਥਵਾ ਚਾਰ ਮਾਤਰਾ ਪਿੱਛੋਂ ਜਗਣ. ਇਹ ਮਧੁਭਾਰ ਛੰਦ ਦਾ ਹੀ ਰੂਪਾਂਤਰ ਹੈ. , , .#ਉਦਾਹਰਣ-#ਸੋਭੰਤ ਸੂਰ। ਲੋਭੰਤ ਹੂਰ।#ਅਛ੍ਰੀ ਅਪਾਰ। ਰਿੱਝੀ ਸੁਧਾਰ।।#(ਅਜਰਾਜ)