ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜ ਪਲੀਤਹ (ਫ਼ਲੀਲਹ) ਵਿਕਾਰਾਂ ਨੂੰ ਮਚਾਉਣ ਵਾਲੇ (ਭੜਕਾਉਣ ਵਾਲੇ) ਪੰਜ ਵਿਸੇ. "ਪਾਂਚ ਪਲੀਤਹ ਕਉ ਪਰਬੋਧੈ." (ਗੌਂਡ ਕਬੀਰ) ੨. ਪੰਜ ਪਲੀਦ (ਅਪਵਿਤ੍ਰ) ਇੰਦ੍ਰਿਯ.


पाञ्च भौतिक. ਵਿ- ਪੰਜ ਭੂਤਾਂ (ਤੱਤਾਂ) ਦਾ। ੨. ਸੰਗ੍ਯਾ- ਪੰਜ ਤੱਤਾਂ ਤੋਂ ਬਣਿਆ ਹੋਇਆ ਸ਼ਰੀਰ.


ਕਾਮਾਦਿ ਪੰਜ ਵਿਕਾਰ, ਜੋ ਸੁਕ੍ਰਿਤ ਰੂਪ. ਖੇਤੀ ਨੂੰ ਖਾ ਜਾਂਦੇ ਹਨ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ਦੇਖੋ, ਬਾਨੀ.


ਪੰਜ ਪ੍ਯਾਰਿਆਂ ਦੀ ਮੰਡਲੀ। ੨. ਪੰਜ ਪ੍ਯਾਰਿਆਂ ਦੀ ਕਮੇਟੀ.#ਸ੍ਰੀ ਗੁਰੂ ਗੋਬਿੰਦ ਸਿੰਘ ਭਾਰੀ ਤੇਗਧਾਰੀ ਬੀਰ#ਛਤ੍ਰੀਕੋਮ ਸਾਰੀ ਕੀਨ ਬਾਜੀ ਜਾਨਦੀਨੀ ਹੈ,#ਬਾਂਕਰੋ ਛਬੀਲੋ ਪ੍ਯਾਰੋ ਤੀਸਰੋ ਸਜਾਯੋ ਪੰਥ#ਰਾਹ ਦੋਊ ਰੱਦਕੈ ਮ੍ਰਯਾਦ ਨੂਤ ਚੀਨੀ ਹੈ,#ਚਿਰੀ ਤੋਂ ਚਿਰਾਏ ਬਾਜ ਕੀਰੀ ਤੇਂ ਭਗਾਏ ਫੀਲ#ਮੀਰੀ ਔ ਫਕੀਰੀ ਪੀਰੀ ਤੀਨੋ ਧਾਰਲੀਨੀ ਹੈ,#ਅਨਾਚਾਰੀ ਸ਼ਾਹਨ ਕੀ ਪਾਤਸ਼ਾਹੀ ਦੀਨੀ ਗਾਰ#ਚਾਰਯਾਰੀ ਹੂੰ ਤੇਂ ਬਢ ਪਾਂਚਯਾਰੀ ਕੀਨੀ ਹੈ.#(ਨਿਹਾਲ ਸਿੰਘ)


ਦੇਖੋ, ਪਾਚਉ ਲਰਿਕਾ.


ਪਾਂਚਜਨ੍ਯ ਸ਼ੰਖ਼, ਦੇਖੋ, ਪਾਂਚਜਨ੍ਯ. "ਪਾਚਾਮਰ ਲੈ ਨਾਦ ਅਧਿਕ ਕਿਯ." (ਕ੍ਰਿਸ਼ਨਾਵ)


ਵਿ- ਪੰਚਾਲ ਦੇਸ਼ ਦਾ. ਦੇਖੋ, ਪੰਚਾਲ। ੨. ਤਖਾਣ, ਜੁਲਾਹਾ, ਨਾਈ, ਧੋਬੀ ਅਤੇ ਚਮਾਰ, ਇਨ੍ਹਾਂ ਪੰਜਾਂ ਦੀ ਜਮਾਤ.


ਵਿ- ਪੰਚਾਲ ਦੇਸ਼ ਦੀ। ੨. ਸੰਗ੍ਯਾ- ਗੁੱਡੀ. ਕਪੜੇ ਦੀ ਪੁਤਲੀ। ੩. ਪੰਚਾਲ ਦੇਸ਼ ਦੇ ਰਾਜੇ ਦੀ ਪੁਤ੍ਰੀ ਦ੍ਰੋਪਦੀ. ਦੇਖੋ, ਪੰਚਾਲ ਅਤੇ ਪੰਚਾਲੀ। ੪. ਪੰਚਾਲ ਦੇਸ਼ ਦੀ ਬੋਲੀ.


ਸੰਗ੍ਯਾ- ਚੰਦ੍ਰਮਾ ਦੇ ਪੱਖ ਦੀ ਪੰਚਮੀ ਤਿਥਿ. "ਪਾਂਚੈਂ ਪੰਚ ਤਤ ਬਿਸਥਾਰ." (ਗਉ ਥਿਤੀ ਕਬੀਰ)


ਪਾਂਡੂ ਰਾਜਾ ਦਾ ਵੰਸ਼, ਪਾਂਡੁ ਦੀ ਔਲਾਦ. ਪਾਂਡਵਾਂ ਦੀ ਉਤਪੱਤੀ ਦਾ ਪ੍ਰਸੰਗ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਉਂ ਹੈ.:-ਚੰਦ੍ਰਵੰਸ਼ੀ ਰਾਜਾ ਸ਼ਾਂਤਨੁ ਦਾ ਪੁਤ੍ਰ ਵਿਚਿਤ੍ਰਵੀਰਯ ਖਈ ਰੋਗ ਨਾਲ ਯੁਵਾ ਅਵਸ੍‍ਥਾ ਵਿੱਚ ਮਰ ਗਿਆ. ਉਸ ਦੀਆਂ ਦੋ ਇਸਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਬਿਨਾ ਔਲਾਦ ਵਿਧਵਾ ਰਹਿ ਗਈਆਂ. ਇਸ ਪਰ ਵਿਚਿਤ੍ਰਵੀਰਯ ਦੀ ਮਾਂ ਸਤ੍ਯਵਤੀ ਨੇ ਆਪਣੇ ਪਹਿਲੇ ਪੁਤ੍ਰ ਵ੍ਯਾਸ ਨੂੰ ਸੱਦਿਆ (ਜੋ ਸ਼ਾਂਤਨੁ ਨਾਲ ਵਿਆਹ ਹੋਣ ਤੋਂ ਪਹਿਲਾਂ ਪਰਾਸ਼ਰ ਰਿਖੀ ਦੇ ਵੀਰਯ ਦ੍ਵਾਰਾ ਸਤ੍ਯਵਤੀ ਦੇ ਉਦਰ ਤੋਂ ਪੈਦਾ ਹੋਇਆ ਸੀ). ਵ੍ਯਾਸ ਨੇ ਮਾਤਾ ਦੀ ਆਗ੍ਯਾ ਅਨੁਸਾਰ ਨਿਯੋਗ ਦੀ ਰੀਤੀ ਨਾਲ ਦੋਹਾਂ ਤੋਂ ਸੰਤਾਨ ਪੈਦਾ ਕੀਤੀ. ਅੰਬਿਕਾ ਨੇ ਵ੍ਯਾਸ ਦਾ ਰੂਪ ਦੇਖਕੇ ਨੇਤ੍ਰ ਮੀਚ ਲਏ, ਇਸ ਕਰਕੇ ਉਸ ਦੇ ਉਦਰ ਤੋਂ ਧ੍ਰਿਤਰਾਸਟ੍ਰ ਅੰਨ੍ਹਾ ਜਨਮਿਆ ਅਤੇ ਅੰਬਾਲਿਕਾ ਦਾ ਮਾਰੇ ਡਰ ਦੇ ਮੂੰਹ ਪੀਲਾ ਹੋ ਹੋਗਿਆ, ਇਸ ਕਰਕੇ ਉਸਦੇ ਪਾਂਡੁ (ਪੀਲੇ ਰੰਗ ਵਾਲਾ) ਪੁਤ੍ਰ ਪੈਦਾ ਹੋਇਆ.#ਅੰਨ੍ਹਾ ਰਾਜਗੱਦੀ ਪੁਰ ਬੈਠ ਨਹੀਂ ਸਕਦਾ ਸੀ, ਇਸ ਲਈ ਪਾਂਡੁ ਰਾਜਾ ਹੋਇਆ. ਭੀਸਮਪਿਤਾਮਾ ਨੇ ਪਾਂਡੁ ਦਾ ਵਿਆਹ ਕੁੰਤੀ ਅਤੇ ਮਾਦ੍ਰੀ ਨਾਲ ਕੀਤਾ. ਇੱਕ ਵਾਰ ਸ਼ਿਕਾਰ ਕਰਦੇ ਹੋਏ ਪਾਂਡੁ ਨੇ ਕਿਮਿੰਦਯ ਰਿਖੀ ਨੂੰ, ਜੋ ਮ੍ਰਿਗ ਦਾ ਰੂਪ ਧਾਰਕੇ ਆਪਣੀ ਇਸਤ੍ਰੀ ਨਾਲ ਭੋਗ ਕਰ ਰਿਹਾ ਸੀ, ਤੀਰ ਨਾਲ ਮਾਰ ਦਿੱਤਾ. ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਜਦ ਪਾਂਡੁ ਇਸਤ੍ਰੀਸੰਗ ਕਰੇਗਾ ਉਸੇ ਵੇਲੇ ਮਰ ਜਾਵੇਗਾ.#ਸ਼੍ਰਾਪ ਦੇ ਭੈ ਕਰਕੇ ਰਾਜੇ ਨੇ ਰਾਣੀਆਂ ਤੋਂ ਕਿਨਾਰੇ ਰਹਿਣਾ ਸੁਖਦਾਈ ਜਾਣਿਆ, ਪਰ ਪੁਤ੍ਰ ਬਿਨਾ ਵੰਸ਼ ਕਿਵੇਂ ਰਹੇਗੀ, ਇਹ ਚਿੰਤਾ ਭੀ ਦੁੱਖ ਦੇਣ ਲੱਗੀ. ਪਤੀ ਨੂੰ ਚਿੰਤਾਤੁਰ ਦੇਖਕੇ ਕੁੰਤ਼ੀ ਨੇ ਆਖਿਆ ਕਿ ਮੈਂ ਦੇਵਤਿਆਂ ਨੂੰ ਮੰਤ੍ਰਸ਼ਕਤਿ ਨਾਲ ਬੁਲਾਉਣ ਦੀ ਸਮਰਥ ਰਖਦੀ ਹਾਂ, ਇਸ ਲਈ ਆਪ ਫਿਕਰ ਨਾ ਕਰੋ. ਰਾਜੇ ਦੀ ਆਗ੍ਯਾ ਨਾਲ ਕੁੰਤੀ ਨੇ ਧਰਮ ਨੂੰ ਬੁਲਾਕੇ ਯੁਧਿਸ੍ਟਿਰ, ਪੌਣ ਤੋਂ ਭੀਮ ਅਤੇ ਇੰਦ੍ਰ ਤੋਂ ਅਰਜੁਨ ਪੈਦਾ ਕੀਤਾ, ਅਰ ਆਪਣੀ ਸੌਕਣ ਮਾਦ੍ਰੀ ਲਈ ਅਸ਼੍ਵਿਨੀ ਕੁਮਾਰ ਦੇਵਤਾ ਸੱਦੇ, ਜਿਨ੍ਹਾਂ ਤੋਂ ਨਕੁਲ ਅਤੇ ਸਹਦੇਵ ਪੈਦਾ ਹੋਏ. ਇਹ ਪੰਜੇ, ਪਾਂਡੁ ਦੇ ਖੇਤ੍ਰਜ ਪੁਤ੍ਰ ਪਾਂਡਵ ਨਾਮ ਤੋਂ ਪ੍ਰਸਿੱਧ ਹੋਏ. ਭੀਸਮਪਿਤਾਮਾ ਨੇ ਇਨ੍ਹਾਂ ਦਾ ਪਾਲਣ ਪੋਸਣ ਕੀਤਾ ਅਤੇ ਸ਼ਾਸਤ੍ਰ ਸ਼ਸਤ੍ਰ ਵਿਦ੍ਯਾ ਵਿੱਚ ਨਿਪੁਣ ਕੀਤੇ. ਭਾਵੇਂ ਪਾਂਡਵ ਭੀ ਕੁਰੁਵੰਸ਼ੀ ਹੋਣ ਕਰਕੇ ਕੌਰਵ ਸਨ, ਪਰ ਪਾਂਡੁ ਪ੍ਰਤਾਪੀ ਤੋਂ ਇਸ ਵੰਸ਼ ਦੀ ਵੱਖਰੀ ਸ਼ਾਖ ਹੋ ਗਈ ਅਰ ਧ੍ਰਿਤਰਾਸ੍ਟ੍ਰ ਦੀ ਔਲਾਦ ਕੌਰਵ ਨਾਮ ਤੋਂ ਹੀ ਪ੍ਰਸਿੱਧ ਰਹੀ. ਕੌਰਵਾਂ ਦੀ ਰਾਜਧਾਨੀ ਹਸ੍ਤਿਨਾਪੁਰ ਅਤੇ ਪਾਂਡਵਾਂ ਦੀ ਇੰਦ੍ਰਪ੍ਰਸ੍‍ਥ (ਦਿੱਲੀ) ਸੀ. "ਰੋਵਹਿ ਪਾਂਡਵ ਭਏ ਮਜੂਰ। ਜਿਨ ਕੈ ਸੁਆਮੀ ਰਹਿਤ ਹਜੂਰਿ." (ਵਾਰ ਰਾਮ ੧. ਮਃ ੧) ਜੂਆ ਖੇਡਣ ਪੁਰ ਰਾਜ ਖੋਕੇ ਵਿਰਾਟਪਤੀ ਦੇ ਘਰ ਮਜ਼ਦੂਰ ਹੋਕੇ ਪਾਂਡਵ ਰੋਏ, ਜਿਨ੍ਹਾਂ ਪਾਸ ਹਰ ਵੇਲੇ ਕ੍ਰਿਸਨਦੇਵ ਰਹਿਂਦੇ ਸਨ। ੨. ਜੇਹਲਮ ਨਦੀ ਕਿਨਾਰੇ ਦਾ ਦੇਸ਼। ੩. ਪੰਜ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਪਾਂਡਵ ਪੰਜ ਸਨ.