ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਕਾਸ਼, ਦੇਖੋ, ਉਜਾਲਾ. "ਹਰਿ ਕਾ ਨਾਮ ਸੰਗ ਉਜੀਆਰਾ." (ਸੁਖਮਨੀ) "ਭਇਓ ਉਜਿਆਰੋ ਭਵਨ ਸਗਲਾਰੇ (ਧਨਾ ਰਵਦਾਸ)


ਅ਼. [وُضوُ] ਵੁਜ਼ੂ. ਸੰਗ੍ਯਾ- ਪੰਜ ਸਨਾਨਾ. ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਅਤੇ ਮੂੰਹ ਦੀ ਸਫ਼ਾਈ.#"ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ."(ਸ. ਫਰੀਦ)#"ਕਿਆ ਉਜੂ ਪਾਕੁ ਕੀਆ ਮੁਹੁ ਧੋਇਆ?" (ਪ੍ਰਭਾ ਕਬੀਰ)


ਸੰ. उच्च्यिनी- ਉੱਜਯਿਨੀ. ਸੰਗ੍ਯਾ- ਗਵਾਲੀਅਰ ਰਾਜ ਵਿੱਚ ਮਾਲਵਾ ਦੇਸ਼ ਦੀ ਪੁਰਾਣੀ ਰਾਜਧਾਨੀ, ਜੋ ਸ਼ਿਪ੍ਰਾ ਨਦੀ ਦੇ ਦੱਖਣੀ ਕਿਨਾਰੇ ਹੈ. ਇਸ ਥਾ ਕੁਝ ਚਿਰ ਵਿਕ੍ਰਮਾਦਿਤ੍ਯ ਨੇ ਭੀ ਰਾਜ ਕੀਤਾ ਹੈ. ਇਸ ਦਾ ਨਾਉਂ ਸੰਸਕ੍ਰਿਤ ਗ੍ਰੰਥਾਂ ਵਿੱਚ "ਅਵੰਤੀ" ਭੀ ਦੇਖੀਦਾ ਹੈ. ਇਥੇ ਮਹਾਂਕਾਲ ਦਾ ਬਹੁਤ ਪੁਰਾਣਾ ਮੰਦਿਰ ਹੈ. "ਭੂਪ ਉਜੈਨ ਪੁਰੀ ਕੋ ਜਹਾਂ." (ਕ੍ਰਿਸਨਾਵ)