ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਵਿਛੁੜਨਾ. ਉਜੜਨਾ. "ਖਿਨ ਪਲ ਬਾਜੀ ਦੇਖੀਐ ਉਝਰਤ ਨਹੀਂ ਬਾਰਾ." (ਆਸਾ ਅਃ ਮਃ ੧) ੨. ਨਿਰਬੰਧ ਹੋਣਾ. ਮੁਕਤ ਹੋਣਾ. "ਜਬੈ ਉਝਰ ਤੂੰ ਭਾਖ ਹੈਂ ਤੁਰਤ ਵਹੈ ਛੁਟਜਾਇ." (ਚਰਿਤ੍ਰ ੬੮) "ਰਿਸ ਜੁੱਝ ਉੱਝਰੇ ਰਾਜਪੂਤ." (ਰਾਮਾਵ) ਸੰ. ਉੱਝਨ. ਅਲਗ ਹੋਣਾ। ੩. ਸੁਲਝਣਾ. ਗੁੰਝਲ ਦਾ ਦੂਰ ਹੋਣਾ.


ਸੰਗ੍ਯਾ- ਉਦ੍ਯਾਨ. ਜੰਗਲ। ੨. ਅਜੇਹੀ ਰੋਹੀ, ਜਿਸ ਵਿੱਚ ਰਸਤੇ ਦਾ ਕੋਈ ਥਹੁ ਪਤਾ ਨਾ ਲੱਭੇ. ਔਝੜ. "ਭਾਣੈ ਉਝੜਿ ਭਾਣੈ ਰਾਹਾ." (ਮਾਝ ਮਃ ੫)


ਦੇਖੋ, ਉਝੜ.


ਦੇਖੋ, ਉਝੜਪੰਥ.


ਵਿ- ਅਗ੍ਯਾਨੀ. ਗੁਮਰਾਹ ਸੰਘਣੇ ਜੰਗਲ ਵਿੱਚ ਰਾਹ ਤੋਂ ਭੁੱਲਕੇ ਵਿਚਰਣ ਵਾਲਾ. "ਉਝੜਪੰਥਿ ਭ੍ਰਮੈ ਗਾਵਾਰੀ." (ਸੂਹੀ ਛੰਤ ਮਃ ੪)


ਔਝੜ ਵਿੱਚ. ਦੇਖੋ, ਉਝੜ.


ਸੰਗ੍ਯਾ- ਉਜਾੜ. ਗ਼ੈਰ ਆਬਾਦ ਥਾਂ। ੨. ਦੇਖੋ, ਉਧਾਰਨ.