ਦੇਖੋ, ਉਸਟ ਅਤੇ ਉਠਣਾ। ੨. ਸੰ. उठ. ਧਾ- ਮਾਰਨਾ. ਤਾੜਨਾ.
ਵਿ- ਉਠਣ ਵਾਲਾ. ੨. ਸੰਗ੍ਯਾ- ਛਿੜਨ ਵਾਲਾ ਘੋੜਾ. ਨਟ ਵਾਂਙ ਉਛਲਣ ਵਾਲ ਤੁਰੰਗ। ੩. ਕ੍ਰਿ- ਉਠਦੀ ਹੈ. "ਸਰਧਾ ਮਨਿ ਬਹੁਤੁ ਉਠਈਆ." (ਬਿਲਾ ਅਃ ਮਃ ੪)
ਕ੍ਰਿ- ਚਲੇ ਜਾਣਾ. ਕੂਚ ਕਰ ਜਾਣਾ। ੩. ਮਰ ਜਾਣਾ. ਦੁਨੀਆਂ ਛੱਡ ਜਾਣੀ. "ਉਠ ਜਾਣਾ ਤਾਂ ਕੇਹਾ ਮਾਣਾ?" (ਲੋਕੋ)
nan
ਸੰ. उत्थान- ਉੱਥਾਨ. ਕ੍ਰਿ- ਖੜਾ ਹੋਣਾ। ੨. ਨੀਂਦ੍ਰ ਛੱਡਕੇ ਜਾਗ੍ਰਤ ਅਵਸਥਾ ਵਿੱਚ ਹੋਣਾ। ੩. ਸਾਵਧਾਨ ਹੋਣਾ. ਕਾਰਜ ਕਰਨ ਨੂੰ ਤਿਆਰ ਹੋਣਾ। ੪. ਉਪਜਣਾ. ਉਤਪੰਨ ਹੋਣਾ. "ਜਹਿ ਤੇ ਉਠਿਓ ਤਹਿ ਹੀ ਆਇਓ." (ਸਾਰ ਮਃ ੫) "ਜਿ ਓਸੁ ਮਿਲੈ ਤਿਸੁ ਕੁਸਟ ਉਠਾਹੀ." (ਵਾਰ ਗਉ ੧, ਮਃ ੪)
ਸੰਗ੍ਯਾ- ਹਮਲਾ. ਧਾਵਾ. "ਤੁਰੇ ਧਵਾਇ ਉਠਵਨੀ ਕਰੀ." (ਚਰਿਤ੍ਰ ੧੭੬)