ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਉਠਣ ਵਾਲਾ। ੨. ਉਠਾਉਣ ਵਾਲਾ। ੩. ਸੰਗ੍ਯਾ- ਉਛਲਣ ਵਾਲਾ ਘੋੜਾ. ਚਾਲਾਕ ਅਸਪ.


ਚੁੱਕਣਾ. ਦੇਖੋ, ਉਠਣਾ ਅਤੇ ਉਠਾਰਨਾ. "ਬੰਨ੍ਹਿ ਉਠਾਈ ਪੋਟਲੀ." (ਸਃ ਫਰੀਦ) ੨. ਦੂਰ ਕਰਨਾ. ਰੱਦ ਕਰਨਾ. "ਸਭ ਲੇਖਾ ਰਖਹੁ ਉਠਾਈ." (ਸੋਰ ਮਃ ੫) ੩. ਵਾਚਣਾ. ਕਿਸੇ ਲਿਖਤ ਨੂੰ ਪੜ੍ਹਨਾ.


ਸੰਗ੍ਯਾ- ਉੱਥਾਨ ਹੋਣ ਦੀ ਕ੍ਰਿਯਾ। ੨. ਭੋਗ- ਇੱਛਾ. ਰਿਤੁ ਪਿੱਛੋਂ ਭੋਗ ਦੀ ਰੁਚੀ। ੩. ਹਮਲਾ. ਧਾਵਾ. "ਹਰੀ ਸਿੰਘ ਤਬ ਕਰੀ ਉਠਾਨਾ." (ਵਿਚਿਤ੍ਰ) ੪. ਪੌੜੀ ਗਾਉਣ ਤੋਂ ਪਹਿਲਾਂ ਵੀਰ ਰਸ ਉਪਜਾਉਣ ਵਾਲੇ ਗਾਏ ਹੋਏ ਛੰਦ.


ਕ੍ਰਿ- ਉਠਾਉਣਾ. ਖੜਾ ਕਰਨਾ. "ਪਕਰਿ ਕੇਸ ਜਮ ਉਠਾਰਿਓ." (ਆਸਾ ਮਃ ੫. ਪੜਤਾਲ) "ਇਕਨਾ ਸੁਤਿਆਂ ਦੇਇ ਉਠਾਲਿ." (ਸਃ ਫਰੀਦ) ੨. ਆਰੰਭਣਾ. "ਹਰਿ ਜਨ ਸਿਉ ਬਾਦ ਉਠਰੀਐ." (ਬਿਲਾ ਮਃ ੫) ੩. ਸਹਾਰਨਾ. ਭੋਗਣਾ. "ਦੁਖ ਬਹੁਤ ਉਠਾਯੋ." (ਗੁਪ੍ਰਸੂ) ੪. ਹਟਾਉਣਾ. ਵਰਜਣਾ। ੫. ਮਿਟਾਉਣਾ. ਖ਼ਤਮ ਕਰਨਾ. ਦੇਖੋ, ਉਠਾਉਣਾ.


ਕ੍ਰਿ. ਵਿ- ਉਠਾ ਕੇ. ਦੇਖੋ, ਉਠਾਲਨਾ.


ਉਠ ਕੇ. ਉੱਥਾਨ ਹੋ ਕੇ. "ਉਠਿ ਇਸਨਾਨ ਕਰਹੁ ਪਰਭਾਤੇ." (ਬਸੰ ਮਃ ੫)