ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਡ ਗਿਆ. ਲੋਪ ਹੋ ਗਿਆ. "ਧਰਮੁ ਪੰਖ ਕਰਿ ਉਡਰਿਆ" (ਵਾਰ ਮਾਝ ਮਃ ੧)


ਉਡੁਗਣ. ਸਿਤਾਰੇ. ਤਾਰੇ. ਨਕਤ੍ਰ (ਨਛਤ੍ਰ) "ਹਰਿ ਜਨ ਸੋਭਾ ਸਭ ਜਗ ਊਪਰਿ, ਜਿਉ ਵਿਚਿ ਉਡਵਾ ਸਸਿਕੀਕ." (ਪ੍ਰਭਾ ਮਃ ੪) ਦੇਖੋ, ਸਸਿਕੀਕ.


ਵਿ- ਵ੍ਰਿਥਾ ਧਨ ਖੋਣ ਵਾਲਾ. ਫਜੂਲਖਰਚ। ੨. ਉਡਣ ਵਾਲਾ. ਉਡਾਰੀ ਲੈਣ ਯੋਗ੍ਯ.


ਸੰਗ੍ਯਾ- ਉਡਣ ਦੀ ਕ੍ਰਿਯਾ. ਪਰਵਾਜ਼. "ਮਿਠੈ ਮਖੁ ਮੁਆ ਕਿਉ ਲਏ ਉਡਾਰੀ." (ਆਸਾ ਛੰਤ ਮਃ ੫) ਵਿਖੈਰਸ ਲੰਪਟ ਮਨ, ਮੱਖ ਹੈ.


ਵਿ- ਉਡਣ ਯੋਗ੍ਯ. ਉਡਣ ਲਾਇਕ.