ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਡਕੇ. "ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸਿ ਜਾਇ." (ਸ. ਕਬੀਰ)


ਉਡੁ- ਇੰਦ੍ਰ. ਸੰਗ੍ਯਾ- ਤਾਰਿਆਂ ਦਾ ਸ੍ਵਾਮੀ, ਚੰਦ੍ਰਮਾ.


ਸੰ. ओड्- ਓਡ੍ਰ. ਸੰਗ੍ਯਾ ਬੰਗਾਲ ਦਾ ਇਲਾਕਾ, ਜਿਸ ਵਿੱਚ ਜਿਲਾ ਕਟਕ, ਬਲਸੁਰ ਅਤੇ ਪੁਰੀ ਹੈ. ਇਸ ਦੇਸ਼ ਦਾ ਨਾਉਂ ਉਤਕਲ (उत्कल) ਭੀ ਹੈ. ਜਗੰਨਾਥ ਦਾ ਪ੍ਰਸਿੱਧ ਮੰਦਿਰ ਪੁਰੀ ਵਿੱਚ ਹੈ. ਦੇਖੋ, ਜਗੰਨਾਥ. "ਕਹਾ ਉਡੀਸੇ ਮਜਨੁ ਕੀਆ?" (ਪ੍ਰਭਾ ਕਬੀਰ)


ਸੰਗ੍ਯਾ- ਇੰਤਜਾਰੀ. ਦੇਖੋ, ਉਡੀਕਣਾ.


ਸੰ. ਉਤ- ਈਕ੍ਸ਼੍‍ਣ. ਉਦੀਕ੍ਸ਼੍‍ਣ. ਉੱਪਰ ਵੱਲ ਮੂੰਹ ਉਠਾਕੇ ਦੇਖਣਾ. ਕਿਸੇ ਪਾਸੇ ਟਕ ਲਾਕੇ ਦੇਖਣਾ. ੨. ਇੰਤਜਾਰੀ ਕਰਨੀ. ਰਾਹ ਤੱਕਣਾ.


ਸੰ. उदीर्ण- ਉਦੀਰ੍‍ਣ. ਵਿ- ਵ੍ਯਾਕੁਲ. ਘਬਰਾਇਆ ਹੋਇਆ। ੨. ਉਦਾਸ. "ਹਉ ਹਰਿ ਬਾਝ ਉਡੀਣੀਆ." (ਬਿਹਾ ਛੰਤ ਮਃ ੪) ੩. ਹੈਰਾਨ ਕਰਨ ਵਾਲੀ. "ਵਾਟ ਹਮਾਰੀ ਖਰੀ ਉਡੀਣੀ." (ਸੂਹੀ ਫਰੀਦ); ਦੇਖੋ. ਉਡੀਣਾ. "ਸਭ ਦੂੰ ਨੀਵੀਂ ਧਰਤਿ ਹੈ, ਆਪ ਗਵਾਇ ਹੋਈ ਓਡੀਣੀ." (ਭਾਗੁ)