ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਡੀਣ। ੨. ਸੰ. उड्डीन. ਸੰਗ੍ਯਾ- ਉਡਾਰੀ. ਪਰਵਾਜ਼.


ਉਦੀਣ (ਉਦਾਸ) ਹੋਈ. ਦੇਖੋ, ਉਡੀਣੀ. "ਉਡੀਨੀ ਉਡੀਨੀ ਉਡੀਨੀ, ਕਬ ਘਰਿ ਆਵੈ ਰੀ."#(ਬਿਲਾ ਪੜਤਾਲ ਮਃ ੫)


ਸੰ. उड्ड. ਸੰਗ੍ਯਾ- ਪੰਛੀ। ੨. ਜਲ। ੩. ਤਾਰਾ. ਨਕਤ੍ਰ (ਨਛਤ੍ਰ)


ਉਡੁਗਣ ਦਾ ਸੰਖੇਪ. ਤਾਰੇ.


ਸੰਗ੍ਯਾ- ਤਾਰਾ ਮੰਡਲ. ਤਾਰਿਆਂ ਦਾ ਸਮੁਦਾਯ. ਸਿਤਾਰੇ.


ਉਡੁਗਣ (ਤਾਰਿਆਂ) ਦਾ ਨਿਕੇਤ (ਘਰ)- ਰਾਤ. ਰਾਤ੍ਰਿ. (ਸਨਾਮਾ)


ਉਡੁਗਣ ਦਾ ਘਰ- ਰਾਤ, ਉਸ ਦਾ ਈਸ਼- ਚੰਦ੍ਰਮਾ (ਸਨਾਮਾ)


ਤਾਰਾ ਗਣ ਦਾ ਰਾਜਾ- ਚੰਦ੍ਰਮਾ. (ਸਨਾਮਾ)


ਤਾਰਾਗਣ ਦਾ ਸ੍ਵਾਮੀ- ਚੰਦ੍ਰਮਾ, ਤਿਸ ਨਾਲ ਸੰਬੰਧ ਵਾਲੀ ਚੰਦ੍ਰਭਾਗਾ ਨਦੀ, ਤਿਸ ਦੀ ਸ੍ਵਾਮਿਨੀ ਪ੍ਰਿਥਿਵੀ (ਸਨਾਮਾ) ਣੀ ਪ੍ਰਤ੍ਯਯ ਦੇ ਅਰਥ ਵਾਲੀ. ਭੂਪਣੀ. ਭੂਪ ਦੀ.


ਸੰ. उड्डप. ਸੰਗ੍ਯਾ- ਉਡੁ (ਜਲ) ਪਤਿ- ਵਰੁਣ। ੨. ਜਹਾਜ਼. ਨੌਕਾ। ੩. ਚੰਦ੍ਰਮਾ। ੪. ਗਰੁੜ. ਦੇਖੋ, ਉਡੁ.


ਸੰ. उड्डपति. ਸੰਗ੍ਯਾ- ਚੰਦ੍ਰਮਾ ੨. ਗਰੁੜ. ਦੇਖੋ, ਉਡੁ.