ਇਨ੍ਹਾਂ ਜੀਵਾਂ ਤੋਂ. "ਇਨੀ ਹੁਕਮੁ ਨ ਬੂਝਿਆ ਜਾਇ." (ਸਵਾ ਮਃ ੪) ੨. ਇਨ੍ਹਾਂ ਨੇ। ੩. ਇਤਨੀ. ਏਤੀ.
nan
ਕ੍ਰਿ. ਵਿ- ਅਜੇਹਾ. ਐਸੀ. "ਚੰਦਨ ਭਗਤਾਂ ਜੋਤਿ ਇਨੇਹੀ ਸਰਬੇ ਪਰਮਲ ਕਰਣਾ." (ਤਿਲੰ ਮਃ ੧)
ਸਰਵ. ਇਨ੍ਹਾਂ ਨੂੰ. ਇਨ ਕੋ। ੨. ਏਨ੍ਹਾ ਨੇ. ਇਨ੍ਹੋ ਨੇ.
ਅ਼. [افضال] ਇਫ਼ਜਾਲ. ਸੰਗ੍ਯਾ- ਕ੍ਰਿਪਾ ਦਾ ਭਾਵ. ਮਿਹਰਬਾਨੀ. ਇਸ ਦਾ ਮੂਲ ਫ਼ਜਲ ਹੈ.
ਅ਼. [اِفترا] ਇਫ਼ਤਿਰਾ. ਸੰਗ੍ਯਾ- ਨਿੰਦਾ। ੨. ਤੁਹਮਤ। ੩. ਬੋਹਤਾਨ. ਮੁਬਾਲਿਗ਼ਾ. ਅਤਿਸ਼ਯੋਕ੍ਤਿ। ੪. ਝੂਠ. ਅਸਤ੍ਯ. "ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਇ." (ਤਿਲੰ ਕਬੀਰ) ਜੇ ਦਿਲ ਦਾ ਫ਼ਿਕਰ ਨਾ ਜਾਵੇ, ਤਾਂ ਵੇਦ. ਕੁਰਾਨ ਆਦਿ ਇਫ਼ਤਰਾ ਹਨ.