ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [لطافت] ਸੰਗ੍ਯਾ- ਸਫਾਈ ਪਵਿਤ੍ਰਤਾ। ੨. ਬਾਰੀਕੀ ਸੂਕ੍ਸ਼੍ਮਤਾ। ੩. ਕੋਮਲਤਾ। ੪. ਸੁਆਦ. ਰਸ.
ਅ਼. [لطیف] ਵਿ- ਪਵਿਤ੍ਰ। ੨. ਬਾਰੀਕ. ਸੂਖਮ. "ਜੇ ਤੂੰ ਅਕਲ ਲਤੀਫ." (ਸ. ਫਰੀਦ) ੩. ਕ੍ਰਿਪਾਲੁ। ੪. ਨੇਕ। ੫. ਸੰਗ੍ਯਾ- ਕਰਤਾਰ. ਪਾਰਬ੍ਰਹਮ.
ਦੇਖੋ, ਭ੍ਰਿਗੁ ਅਤੇ ਭ੍ਰਿਗੁਲਤਾ. "ਸਾਰਁਗ ਚਕ੍ਰ ਲਤਾਭ੍ਰਿਗੁ ਕੀ." (ਰਾਮਾਵ)
ਕ੍ਰਿ- ਲੱਤਾਂ ਨਾਲ ਤਾੜਨਾ. ਪੈਰਾਂ ਹੇਠ ਕੁਚਲਣਾ. "ਇਕੁ ਛਿਜਹਿ, ਥਿਆ ਲਤਾੜੀਅਹਿ." (ਸ. ਫਰੀਦ)
limitless, boundless, endless, illimitable, unlimited
past indefinite form of ਲਾਉਣਾ for feminine object