ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਦਯਨ. "ਆਸੰਭਉ ਉਦਵਿਅਉ." (ਸਵੈਯੇ ਮਃ ੫. ਕੇ) ਜੋ ਅਜਨਮ ਹੈ, ਉਹ ਪ੍ਰਗਟ ਹੋਇਆ ਹੈ.


ਸੰ. उद्बर्तन. ਸੰਗ੍ਯਾ- ਬਟਨਾ. ਸ਼ਰੀਰ ਨੂੰ ਨਿਰਮਲ ਅਤੇ ਸੁਗੰਧਿਤ ਕਰਨ ਲਈ ਇੱਕ ਪ੍ਰਕਾਰ ਦਾ ਲੇਪ, ਜਿਸ ਨੂੰ ਤੁਚਾ ਤੇ ਮਲਕੇ ਪਿੱਛੋਂ ਇਸਨਾਨ ਕੀਤਾ ਜਾਂਦਾ ਹੈ।


ਸੰ. उद्बाह. ਸੰਗ੍ਯਾ- ਲੈਜਾਣ ਦੀ ਕ੍ਰਿਯਾ।#੨. ਦੁਲਹਨੀ ਨੂੰ ਉਸ ਦੇ ਬਾਪ ਦੇ ਘਰ ਤੋਂ ਲੈਜਾਣਾ. ਵਿਆਹ. ਸ਼ਾਦੀ. ਆਨੰਦ. ਨਿਕਾਹ.


ਉਦੈ ਹੋਇਆ. ਪ੍ਰਗਟਿਆ. ਦੇਖੋ, ਉਦਯਨ ਅਤੇ ਉਦਵਨ. ਦੇਖੋ, ਆਸੰਭਉ.


ਸੰ. उद्बिग्न. ਵਿ- ਘਬਰਾਇਆ ਹੋਇਆ. ਵ੍ਯਾਕੁਲ.


ਸੰ. उद्बेग. ਸੰਗ੍ਯਾ- ਚਿੱਤ ਦੀ ਘਬਰਾਹਟ. ਵ੍ਯਾਕੁਲਤਾ. "ਤੇਗ ਬਹਾਦੁਰ ਸਤਿਗੁਰੂ ਦੇਂ ਸਤ੍ਰਨ ਉਦਵੇਗ." (ਗੁਪ੍ਰਸੂ) ੨. ਮਨ ਦਾ ਪ੍ਰਬਲ ਵੇੱਗ। ੩. ਜੋਸ਼। ੪. ਉਮੰਗ.


ਦੇਖੋ, ਉੱਦੇ। ੨. ਸੰਗ੍ਯਾ- ਅਧਿਕਾਰ. ਦੇਖੋ, ਉਹਦਾ। ੩. ਇੱਕ ਹਰੀ ਕਾ ਜੱਟ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਗ੍ਯਾਨੀ ਅਤੇ ਯੋਧਾ ਹੋਇਆ. ਇਸ ਨੇ ਅੰਮ੍ਰਿਤਸਰ ਦੇ ਜੰਗ ਵਿੱਚ ਵਡੀ ਬਹਾਦੁਰੀ ਦਿਖਾਈ.


ਸੰ. उदास्- ਕਿਨਾਰੇ ਬੈਠਨਾ. ਪਾਸਦੀਂ ਗੁਜ਼ਰਨਾ। ੨. ਸੰ. उदासीन- ਉਦਾਸੀਨ. ਵਿ- ਵਿਰਕਤ. ਉਪਰਾਮ। ੩. ਮੋਹ ਰਹਿਤ। ੪. ਵੈਰਾਗਵਾਨ. "ਘਰ ਹੀ ਮਾਹਿ ਉਦਾਸ." (ਸ੍ਰੀ ਮਃ ੩) ੫. ਸੰਗ੍ਯਾ- ਉਦਾਸੀਨਪਨ. ਸੰਨ੍ਯਾਸ. ਤ੍ਯਾਗ. "ਗਿਰਸਤ ਮਹਿ ਚਿੰਤ, ਉਦਾਸ ਅਹੰਕਾਰ." (ਆਸਾ ਮਃ ੫)


ਸੰ. उदासीनता. ਉਦਾਸੀਨਤਾ. ਸੰਗ੍ਯਾ- ਉਪਰਾਮਤਾ. ਵਿਰਕ੍ਤਤਾ।#੨. ਨਿਰਾਸਤਾ. "ਉਸ ਦੇ ਮੂੰਹ ਉੱਪਰ ਉਦਾਸੀ ਛਾਈ ਹੋਈ ਹੈ." (ਲੋਕੋ) ੩. ਉਦਾਸੀਨ. ਵਿ- ਉਪਰਾਮ. ਵਿਰਕਤ. "ਗੁਰੁਬਚਨੀ ਬਾਹਰਿ ਘਰਿ ਏਕੋ ਨਾਨਕ ਭਇਆ ਉਦਾਸੀ." (ਮਾਰੂ ਮਃ ੧) ੪. ਸੰਗ੍ਯਾ- ਸਿੱਖ ਕੌਮ ਦਾ ਇੱਕ ਅੰਗ, ਇਹ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ ਹੈ, ਜੋ ਸ਼੍ਰੀ ਗੁਰੂ ਨਾਨਕ ਦੇਵ ਦੇ ਵਡੇ ਸੁਪੁਤ੍ਰ ਸਨ. ਬਾਬਾ ਗੁਰੁਦਿੱਤਾ ਜੀ ਇਨ੍ਹਾਂ ਦੇ ਪਹਿਲੇ ਚੇਲੇ ਬਣੇ. ਅੱਗੇ ਇਨ੍ਹਾਂ ਦੇ ਚਾਰ ਸੇਵਕ-#(ੳ) ਬਾਲੂ ਹਸਨਾ. (ਅ) ਅਲਮਸਤ. (ੲ) ਫੂਲਸ਼ਾਹ ਅਤੇ (ਸ) ਗੋਂਦਾ ਅਥਵਾ ਗੋਇੰਦ ਜੀ ਕਰਣੀ ਵਾਲੇ ਸਾਧੁ ਹੋਏ, ਜਿਨ੍ਹਾਂ ਦੇ ਨਾਂਉ ਚਾਰ ਧੂਏਂ ਉਦਾਸੀਆਂ ਦੇ ਪ੍ਰਸਿੱਧ ਹਨ.¹#ਇਨ੍ਹਾਂ ਚਾਰ ਧੂਇਆਂ (ਧੂਣਿਆਂ) ਨਾਲ ਛੀ ਬਖਸ਼ਿਸ਼ਾਂ ਮਿਲਾਕੇ ਦਸਨਾਮੀ ਉਦਾਸੀ ਸਾਧੁ ਕਹੇ ਜਾਂਦੇ ਹਨ. ਛੀ ਬਖਸ਼ਿਸ਼ਾਂ ਇਹ ਹਨ-#(ੳ) ਸੁਥਰੇਸ਼ਾਹੀ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਅ) ਸੰਗਤਸਾਹਿਬੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ.#(ੲ) ਜੀਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਸਾਹਿਬ.#(ਸ) ਬਖਤਮੱਲੀਏ- ਬਖ਼ਸ਼ਿਸ਼ ਗੁਰੂ ਗੋਬਿੰਦ ਸਿੰਘ ਜੀ#(ਹ) ਭਗਤ ਭਗਵਾਨੀਏ- ਬਖ਼ਸ਼ਿਸ਼ ਗੁਰੂ ਹਰਿਰਾਇ ਸਾਹਿਬ.#(ਕ) ਮੀਹਾਂਸ਼ਾਹੀਏ- ਬਖ਼ਸ਼ਿਸ਼ ਗੁਰੂ ਤੇਗ ਬਹਾਦੁਰ ਸਾਹਿਬ.#ਉਦਾਸੀਆਂ ਦਾ ਲਿਬਾਸ ਮੰਜੀਠੀ ਚੋਲਾ, ਗਲ ਕਾਲੀ ਸੇਲ੍ਹੀ, ਹੱਥ ਤੂੰਬਾ ਅਤੇ ਸਿਰ ਉੱਚੀ ਟੋਪੀ ਹੈ. ਪਹਿਲਾਂ ਇਸ ਮਤ ਦੇ ਸਾਧੂ ਕੇਸ਼ ਦਾੜੀ ਨਹੀਂ ਮੁਨਾਉਂਦੇ ਸਨ, ਪਰ ਹੁਣ ਬਹੁਤ ਜਟਾਧਾਰੀ, ਮੁੰਡਿਤ, ਭਸਮਧਾਰੀ ਨਾਂਗੇ, ਅਤੇ ਗੇਰੂਰੰਗੇ ਵਸਤ੍ਰ ਪਹਿਰਦੇ ਦੇਖੀਦੇ ਹਨ. ਧਰਮਗ੍ਰੰਥ ਸਭ ਦਾ ਸ੍ਰੀ ਗੁਰੂ ਗ੍ਰੰਥਸਾਹਿਬ ਹੈ. ਦੇਖੋ, ਅਖਾੜਾ ਅਤੇ ਮਾਤ੍ਰਾ.