ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਦਾਸੀ ੧.


ਦੇਖੋ, ਉਦਾਸ.


ਵਿ- ਉਦਾਸੀਨਤਾ ਵਾਲਾ. ਉਪਰਾਮ। ੨. ਮੋਹ ਰਹਿਤ. "ਸਿੰਙੀ ਬਾਜੈ ਨਿਤ ਉਦਾਸੇਰਾ." (ਰਾਮ ਮਃ ੫)


ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ.


ਸੰ. उद्रार. ਸੰਗ੍ਯਾ- ਡਕਾਰ. ਊਰਧਵਾਤ. ਮੇਦੇ ਤੋਂ ਉੱਪਰ ਨੂੰ ਉਠੀ ਹੋਈ ਪੌਣ. ਸਾਧਾਰਣ ਡਕਾਰ ਦੁਖਦਾਈ ਨਹੀਂ, ਪਰ ਕਫ ਪਿੱਤ ਆਦਿਕ ਵਿਕਾਰਾਂ ਤੋਂ ਜੇ ਮੇਦੇ ਦੀ ਸ਼ਕਤੀ ਘਟ ਜਾਵੇ ਅਤੇ ਜਠਰਾਗਨਿ ਮੰਦ ਪੈ ਜਾਵੇ, ਤਦ ਡਕਾਰ ਬਹੁਤ ਆਉਣ ਲਗਦੇ ਹਨ ਅਤੇ ਰੋਗ ਰੂਪ ਹੋ ਜਾਂਦੇ ਹਨ. ਇਨ੍ਹਾਂ ਦੇ ਦੂਰ ਕਰਨ ਲਈ ਪਾਚਕ ਦਵਾਈਆਂ ਦਾ ਵਰਤਣਾ ਅਤੇ ਖਾਣ ਪੀਣ ਦਾ ਸੰਜਮ ਰੱਖਣਾ ਚਾਹੀਏ।#੨. ਵਮਨ. ਡਾਕੀ. ਛਰਦ। ੩. ਸੁਖ। ੪. ਦੁੱਖ। ੫. ਉਬਾਲ. ਉਫਾਨ.


ਉਦਯ- ਅਚਲ. ਦੇਖੋ, ਉਦਯ ੪.


ਸੰ. उदात्त्. ਸੰਗ੍ਯਾ- ਉੱਚੇ ਸੁਰ (ਸ੍ਵਰ) ਨਾਲ ਉੱਚਾਰਣ ਕੀਤਾ ਅੱਖਰ। ੨. ਵਡਾ ਬਾਜਾ। ੩. ਉੱਚਾਸੁਰ। ੪. ਇੱਕ ਅਰਥਾਲੰਕਾਰ. ਪਿਆਰੇ ਨਾਲ ਸੰਬੰਧ ਰੱਖਣ ਵਾਲੀ ਵਸਤੂ ਦੀ ਮਹਿਮਾ ਕਹਿਕੇ ਪਿਆਰੇ ਦਾ ਆਦਰ ਕਰਨਾ "ਉਦਾੱਤ" ਅਲੰਕਾਰ ਹੈ.#ਉਦਾਹਣ-#ਧੰਨ ਸੁ ਵੰਸ, ਧੰਨ ਸੁ ਪਿਤਾ,#ਧੰਨ ਸੋ ਮਾਤਾ ਜਿਨਿ ਜਨ ਜਣੇ. (ਭੈਰ ਮਃ ੪)#ਧਨ੍ਯ ਅਨਁਦਪੁਰ ਨਗਰ ਹੈ ਜਹਿਂ ਵਿਚਰੇ ਦਸ਼ਮੇਸ਼। ਧਨ੍ਯ ਸਿੰਘ ਜੋ ਪ੍ਰੇਮ ਕਰ ਹਾਜਿਰ ਰਹੇ ਹਮੇਸ਼। ੫. ਵਿ- ਉਦਾਰ. ਦਾਤਾ। ੬. ਉੱਚਾ। ੭. ਅੱਛਾ. ਚੰਗਾ। ੮. ਚਮਕਣ ਵਾਲਾ.


ਦੇਖੋ, ਪ੍ਰਾਣ.


ਸੰ. उद्यतायुध- ਉਦ੍ਯਾਤਾਯੁਧ. ਵਿ- ਜਿਸ ਨੇ ਮਾਰਨ ਲਈ ਹਥਿਆਰ ਉਠਾਇਆ ਹੋਇਆ ਹੈ. "ਅੰਜਨ ਸੇ ਤਨ ਉਗ੍ਰ ਉਦਾਯੁਧ." (ਚਰਿਤ੍ਰ ੧)#੨. ਦੇਖੋ, ਉਗ੍ਰਾਯੁਧ.


ਸੰ. उदार. ਵਿ- ਦਾਨੀ. ਫ਼ੈੱਯਾਜ਼. "ਉਦਾਰ ਉਚਤਿ ਦਾਰਿਦ ਹਰਨ. " (ਸਵੈਯੇ ਮਃ ੨)#੨. ਸ਼੍ਰੇਸ੍ਠ. ਉੱਤਮ। ੩. ਸੰ. उद्घार- ਉੱਦਾਰ. ਉਦ੍‌ਦਾਰ. ਦੇਖੋ, ਦ੍ਰਿਧਾ. ਚੀਰਨ ਵਾਲਾ. ਦਲਨ ਵਾਲਾ. ਨਾਸ਼ ਕਰਤਾ. "ਸਭ ਲੋਕ ਸੋਕਉਦਾਰ." (ਅਕਾਲ)


ਸੰਗ੍ਯਾ- ਫ਼ੈੱਯਾਜੀ. ਦਾਨਸ਼ੀਲਤਾ। ੨. ਨੇਕੀ. ਭਲਾਈ। ੩. ਸੁਸ਼ੀਲਤਾ.


ਸੰ. उद्दालक. ਸੰਗ੍ਯਾ- ਇੱਕ ਰਿਖੀ, ਜੋ ਸ਼੍ਵੇਤਕੇਤੁ ਦਾ ਪਿਤਾ ਸੀ. ਇਸ ਦਾ ਪਹਿਲਾ ਨਾਉਂ "ਆਰੁਣਿ" ਸੀ, ਪਰ ਇਸ ਦੇ ਗੁਰੂ ਆਯੋਦ ਧੌਮ੍ਯ ਨੇ ਉੱਦਾਲਕ ਰੱਖਿਆ. "ਏਕ ਉਦਾਲਕ ਰਿਖਿ ਹੁਤੋ." (ਚਰਿਤ੍ਰ ੧੧੭) ੨. ਜੰਗਲੀ ਕੋਦਾ, ਜਿਸ ਦਾ ਬੀਜ ਪੀਸ ਅਥਵਾ ਭੁੰਨਕੇ ਖਾਧਾ ਜਾਂਦਾ ਹੈ। ੩. ਲਸੂੜਾ. "ਹਰੇ ਮਧੂਕ ਉਦਾਲਕ ਹਰੇ." (ਗੁਪ੍ਰਸੂ)