ਸੰ. उदीची. ਸੰਗ੍ਯਾ- ਉੱਤਰ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ.
ਸੰ. उद्दीपन- ਉੱਦੀਪਨ. ਸੰਗ੍ਯਾ- ਭੜਕਾਉਣ ਦੀ ਕ੍ਰਿਯਾ। ੨. ਜਗਾਉਣਾ। ੩. ਐਸਾ ਪਦਾਰਥ, ਜੋ ਕਾਮਾਦਿ ਨੂੰ ਉੱਤੇਜਿਤ ਕਰੇ. ਕਸਤੂਰੀ ਕੇਸਰ ਆਦਿਕ। ੪. ਕਾਵ੍ਯ ਅਨੁਸਾਰ ਉਹ ਵਿਭਾਵ, ਜੋ ਰਸ ਨੂੰ ਵਧਾਵੇ. ਜੈਸੇ ਸ਼ਿੰਗਾਰ ਰਸ ਨੂੰ ਉਭਾਰਨ ਲਈ ਬਸੰਤ ਰੁੱਤ, ਕੋਕਿਲਾ, ਭ੍ਰਮਰ, ਬਾਗ਼, ਸਖੀ ਆਦਿਕ ਹਨ.
ਦੇਖੋ, ਉਦੀਪਨ.
ਸੰ. (ਉਦ੍- ਈਰ੍) ਸੰਗ੍ਯਾ- ਕਥਨ. ਵ੍ਯਾਖ੍ਯਾ ਗੁਫ਼ਤਗੂ। ੨. ਸੰ ਉਦੀਰ੍ਣ. ਵਿ- ਘਬਰਾਇਆ ਹੋਇਆ. ਛੋਭ (ਕ੍ਸ਼ੋਭ) ਸਹਿਤ.
ਸੰ. उदुम्बर. ਸੰਗ੍ਯਾ- ਉਤ- ਅੰਬਰ. ਅਕਾਸ਼ ਨੂੰ ਲੰਘ ਜਾਣ ਵਾਲਾ. ਭਾਵ- ਵਡਾ ਬਿਰਛ. ਗੁੱਲਰ. ਕ੍ਰਿਮਿਫਲ. Fieus Glomerata. "ਬ੍ਰਹਮ ਉਦੁੰਬਰ ਵਿਟਪ ਸਮਾਨਾ." (ਨਾਪ੍ਰ) ਗੁੱਲਰ ਦੇ ਫਲਾਂ ਵਿੱਚ ਬੇਅੰਤ ਸੂਖਮ ਜੀਵ ਹੁੰਦੇ ਹਨ, ਤੈਸੇ ਕਰਤਾਰ ਵਿੱਚ ਅਨੰਤ ਜੀਵ ਨਿਵਾਸ ਕਰਦੇ ਹਨ। ੨. ਤਾਂਬਾ ਧਾਤੁ. ਤਾਮ੍ਰ। ੩. ਅੱਸੀ ਰੱਤੀ ਭਰ ਤੋਲ। ੪. ਦੇਹਲੀ. ਦੇਹਲੀਜ਼। ੫. ਤਪੀਏ ਦਾ ਇੱਕ ਭੇਦ, ਜੋ ਹੱਥ ਵਿੱਚ ਗੁੱਲਰ ਦਾ ਡੰਡਾ ਰੱਖਦਾ ਹੈ। ੬. ਕੋੜ੍ਹ ਰੋਗ ਦਾ ਇੱਕ ਭੇਦ, ਜਿਸ ਤੋਂ ਸ਼ਰੀਰ ਉੱਪਰ ਗੁੱਲਰ ਦੇ ਫਲ ਜੇਹੇ ਫੋੜੇ ਹੋਕੇ ਫੁੱਟ ਵਹਿੰਦੇ ਹਨ.
ਅ਼ [عُدوُل] ਉਦੂਲ. ਸੰਗ੍ਯਾ- ਅਦਲ (ਅਲਗ) ਹੋਣ ਦੀ ਕ੍ਰਿਯਾ. ਨਾਫ਼ਰਮਾਨੀ. ਆਗ੍ਯਾਭੰਗ. "ਹੁਕਮ ਉਦੂਲ ਆਪ ਕੋ ਕੀਨ." (ਗੁਪ੍ਰਸੂ)
ਦੇਖੋ, ਉਦਯ.
ਇੱਕ ਕਾਸ਼ਤਕਾਰ ਜਾਤੀ, ਜੋ ਵਿਸ਼ੇਸ ਕਰਕੇ ਸ਼ਾਹਪੁਰ ਦੇ ਜਿਲ੍ਹੇ ਪਾਈ ਜਾਂਦੀ ਹੈ.
ਦੇਖੋ, ਉੱਦੇਸ਼. ਵਿ- ਮੁਕੱਰਰ ਨਿਯਤ. "ਦਿਨ ਹੋਲੀ ਕੋ ਕਰਹਿ ਉਦੇਸ" (ਗੁਪ੍ਰਸੂ)
ਸੰ. उद्देश. (ਉਦ੍- ਦਿਸ਼) ਸੰਗ੍ਯਾ- ਪ੍ਰਯੋਜਨ. ਮਤਲਬ। ੨. ਕਾਰਣ. ਹੇਤੁ. ਸਬਬ। ੩. ਅਭਿਲਾਖਾ. ਇੱਛਾ.