ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਉਦ੍ਯੋਤਕ. ਵਿ- ਪ੍ਰਕਾਸ਼ਕ. "ਇਕ ਜੋਤਿ ਉਦੋਤਕ ਰੂਪਦ ਸੋਂ." (ਗੁਪ੍ਰਸੂ)


ਦੇਖੋ, ਉਦੋਤ. "ਉਦੌਤੁ ਭਇਓ ਪੂਰਨ ਭਾਵੀ ਕੋ." (ਮਲਾ ਮਃ ੫)


ਸੰਗ੍ਯਾ- ਮੇਲਾ. ਇਕੱਠ.


ਸੋ उद्दणड. ਵਿ- ਨਿਡਰ. ਜਿਸ ਨੂੰ ਦੰਡ ਦਾ ਭੈ ਨਹੀਂ "ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ." (ਅਕਾਲ) ੨. ਲੰਮੇ ਡੰਡੇ ਵਾਲਾ। ੩. ਪਚੰਡ. ਉਗ। ੪. ਪ੍ਰਧਾਨ. ਮੁੱਖ. "ਅਰ ਕਾਟਕੈ ਪਲਖੰਡ। ਪੜ੍ਹ ਵੇਦ- ਮੰਤ੍ਰ ਉਦੰਡ." (ਗ੍ਯਾਨ)


ਸੰ. उदन्त. ਸੰਗ੍ਯਾ- ਮਿਹਨਤ ਦਾ ਅੰਤ. ਮੁਸ਼ੱਕਤ ਦਾ ਨਤੀਜਾ. "ਸੁਖਸਾਗਰ ਪਾਇਓ ਉਦੰਤ." (ਸਵੈਯੇ ਮਃ ੪. ਕੇ) ੨. ਫ਼ੈਸਲਾ। ੩. ਵ੍ਰਿੱਤਾਂਤ. ਹਾਲ। ੪. ਪ੍ਰਸੰਗ. ਪ੍ਰਕਰਣ। ੫. ਵਿ- ਕਿਸੀ ਵਸਤੁ ਦੇ ਅੰਤ ਤੀਕ ਪਹੁੰਚਣ ਵਾਲਾ। ੬. ਨੇਕ. ਭਲਾ. ਉੱਤਮ.


ਦੇਖੋ, ਉਦੁੰਬਰ.


ਸੰ. ਸੰਗ੍ਯਾ- ਵ੍ਰਿੱਧਿ. ਤਰੱਕੀ। ੨. ਪ੍ਰਾਰੰਭ. ਸ਼ੁਰੂ ਕਰਨ ਦੀ ਕ੍ਰਿਯਾ.


ਸੰ. ऊदर्ध्व- ਊਰ੍‍ਧ੍ਵ. ਵਿ- ਉੱਚਾ. ਲੰਮਾ. "ਦ੍ਰਿੜ ਦਾੜ੍ਹ ਕਰਾਲ ਦ੍ਵੈ ਸੇਤ ਉਧੰ." (ਵਿਚਿਤ੍ਰ)#"ਬੜਵਾਨਲ ਜ੍ਵਾਲ ਸਮੁਦ੍ਰ ਕੇ ਮੱਧਿ ਵਿਰਾਜਤ ਉੱਧੰ." (ਚੰਡੀ ੨) ੨. ਦੇਖੋ, ਉੱਧਤ.