ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਾ- ਉੱਧਾਰ ਕਰ ਦਿੱਤੇ. ਮੁਕਤ ਕੀਤੇ. "ਸਬਦਮਾਤ੍ਰ ਤੇ ਉਧਰ ਧਰੇ." (ਸਵੈਯੇ ਮਃ ੪. ਕੇ)


ਦੇਖੋ, ਉਧਰਣ.


ਵਿ- ਉੱਧਾਰ ਕਰਨ ਹਾਰਾ ਪਾਰ ਕਰਤਾ. ਮੁਕਤ ਕਰਨ ਵਾਲਾ. "ਦੀਨਾਨਾਥ ਪ੍ਰਾਨਪਤਿ ਪੂਰਨ ਭਵਜਲ ਉਧਰਨਹਾਰਾ." (ਦੇਵ ਮਃ ੫)#੨. ਛੁਟਕਾਰੇ ਦੀ ਇੱਛਾ ਵਾਲਾ.


ਕ੍ਰਿ- ਹੋਰ ਪਤੀ ਧਾਰਨ ਕਰਨਾ। ੨. ਪਤੀ ਦੇ ਘਰ ਤੋਂ ਕਿਸੇ ਜਾਰ ਨਾਲ ਬਿਨਾ ਖ਼ਬਰ ਦਿੱਤੇ ਚਲੇ ਜਾਣਾ. "ਕਿਸੂ ਸੰਗ ਉਧਲਾਨੀ ਸੋਇ." (ਗੁਪ੍ਰਸੂ) ਦੇਖੋ, ਉਧਰ.


ਦੇਖੋ, ਊਧਵ। ੨. ਸੰ. ਯਗ੍ਯ ਦੀ ਅਗਨਿ। ੩. ਆਨੰਦ. ਖੁਸ਼ੀ.


ਦੇਖੋ, ਉੱਧਾਣ.


ਸੰਗ੍ਯਾ- ਊਰਧ (ਉੱਚਾ) ਅਸਥਾਨ. ਅਕਾਸ. "ਰੜੜੰਕੇ ਗਿੱਧੰ ਉੱਧਾਣੰ." (ਰਾਮਾਵ)