ਦੇਖੋ, ਉਧਉ ਅਤੇ ਉਧਵ. "ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ." (ਸਵੈਯੇ ਮਃ ੧. ਕੇ)
ਦੇਖੋ, ਉੱਧ.
ਸੰ. उद्घृत. ਵਿ- ਉਠਾਇਆ ਹੋਇਆ. ਚੁੱਕਿਆ।#੨. ਉੱਧਾਰ ਕੀਤਾ. ਚੁਣਿਆ ਹੋਇਆ। ੩. ਕਿਸੇ ਗ੍ਰੰਥ ਤੋਂ ਲੀਤਾ ਪਾਠ.
ਸਰਵ. ਉਸ ਦਾ ਬਹੁ ਵਚਨ. "ਉਨ ਕੈ ਸੰਗ ਤੂ ਕਰਤੀ ਕੇਲ." (ਆਸਾ ਮਃ ੫) ੨. ਸੰਗ੍ਯਾ- ਦੇਖੋ, ਉਂਨ "ਹੰਢੈ ਉਨ ਕਤਾਇਦਾ ਪੈਧਾ ਲੋੜੈ ਪਟੁ." (ਸ. ਫਰੀਦ)
nan
ਦੇਖੋ, ਉੱਨਤ। ੨. ਉਮਡੇ ਹੋਏ. "ਸਾਵਨ ਕੋ ਉਨਏ ਘਨ ਆਏ." (ਕ੍ਰਿਸਨਾਵ)
ਅ਼ [اُنس] ਸੰਗ੍ਯਾ- ਪਹਿਚਾਨ. ਵਾਕ਼ਫੀਯਤ। ੨. ਮਿਤ੍ਰਤਾ. ਦੋਸਤੀ.
nan
ਅ਼ [عُنصر] . ਉਨਸਰ. ਸੰਗ੍ਯਾ- ਤਤ੍ਵ. ਭੂਤ. Element ਦੇਖੋ, ਅਨਾਸਿਰ.