ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उद्घार- ਉੱਧਾਰ. ਸੰਗ੍ਯਾ- ਜੋ ਉਠਾਇਆ ਜਾਵੇ. ਵਾਪਿਸ ਕਰਨ ਦੀ ਪਿ੍ਰਤਗ੍ਯਾ ਤੇ ਲਈ ਹੋਈ ਕੋਈ ਵਸਤੁ. ਕਰਜ. ਰਿਣ. ਉਧਾਰ ਲਈ ਸੰਸਕ੍ਰਿਤ ਵਿੱਚ "ਧਾਰ" ਸ਼ਬਦ ਭੀ ਹੈ। ੨. ਮੁਕਤਿ. ਨਜਾਤ ਛੁਟਕਾਰਾ. "ਤਿਸੁ ਗੁਰੁ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰ." (ਗੂਜ ਮਃ ੫)


ਸੰਗ੍ਯਾ- ਜਹਾਜ. ਪੋਤ. ਉੱਧਾਰ (ਪਾਰ) ਕਰਨ ਵਾਲਾ. "ਕਲਿਸਮੁਦ੍ਰ ਭਏ ਰੂਪ ਪ੍ਰਗਟ ਹਰਿਨਾਮ ਉਧਾਰਨ." (ਸਵੈਯੇ ਮਃ ੫. ਕੇ)#੨. ਕ੍ਰਿ- ਉੱਧਾਰ ਕਰਨਾ. ਪਾਰ ਕਰਨਾ.


ਕ੍ਰਿ- ਉਚੇੜਨਾ. ਛਿੱਲਣਾ। ੨. ਖੋਲ੍ਹਣਾ. ਇਸ ਦਾ ਮੂਲ ਸੰਸਕ੍ਰਿਤ उद्घेष्टन- ਉਦ ਵੇਸ੍ਟਨ ਹੈ. ਇਸ ਦਾ ਅਰਥ ਹੈ ਬੰਧਨ ਖੋਲਨਾ ਅਤੇ ਲਪੇਟਨਾ.