ਅ਼ [عُنقا] ਉਨਕ਼ਾ ਅਥਵਾ ਅ਼ਨਕ਼ਾ. ਸੰਗ੍ਯਾਲੰਮੀ. ਉਨਕ਼ (ਗਰਦਨ) ਵਾਲਾ ਇੱਕ ਕਲਪਿਤ ਪੰਖੀ, ਜਿਸ ਦਾ ਸਦਾ ਅਕਾਸ ਵਿੱਚ ਰਹਿਣਾ ਮੰਨਿਆ ਹੈ. ਇਹ ਨਾ ਕਿਸੇ ਦੀ ਨਜ਼ਰ ਪੈਂਦਾ ਹੈ ਅਤੇ ਨਾ ਕਦੇ ਪ੍ਰਿਥਿਵੀ ਤੇ ਬੈਠਦਾ ਹੈ. "ਉਨਕਾ ਉਕਾਬਾ ਚਰਗਾ ਸੀ- ਮੁਰਗਾ." (ਸਲੋਹ)
nan
nan
ਸੰ. एकोन त्रिंशत- ਏਕੋਨ ਤ੍ਰਿੰਸ਼ਤ. ਇੱਕ ਘਟ ਤੀਹ- ੨੯.
nan
ਸੰ. उन्मत्त् ਵਿ- ਮਤਵਾਲਾ. ਮਖ਼ਮੂਰ. ਨਸ਼ਈ. "ਉਨਮਤ ਕਾਮ ਮਹਾਂ ਬਿਖ ਭੂਲੈ."#(ਸ੍ਰੀ ਬੇਣੀ) ੨. ਉਨਮਾਦ ਰੋਗ ਵਾਲਾ. ਪਾਗਲ. ਸੌਦਾਈ. ਦੇਖੋ, ਉਦਮਾਦ.
ਸੰ. उन्माद. ਸੰਗ੍ਯਾ- ਮਸਤੀ. ਖੁਮਾਰੀ. "ਉਨਮਦ ਚਢਾ ਮਦਨ ਰਸ ਚਾਖਿਆ." (ਰਾਮ ਕਬੀਰ) ੨. ਦੇਖੋ, ਉਨਮੱਤ.
ਵਿ- ਉਨਮਾਦ (ਮਸਤੀ) ਵਾਲੀ. ਉਨਮਾਦਿਤ. "ਜੱਛ ਗੰਧ੍ਰਬੀ ਅਤਿ ਉਨਮਦਾ." (ਚਰਿਤ੍ਰ ੨੫੬)
ਸੰ. उन्मनस्- ਉਨਮ੍ਨਸ੍. ਵਿ- ਛੋਭ (ਕੋਭ) ਸਹਿਤ. ਵ੍ਯਾਕੁਲ ਹੋਇਆ. ਉਖੜੇ ਮਨ ਵਾਲਾ. "ਉਨਮਨ ਮਨੂਆ ਸੁੰਨਿ ਸਮਾਨਾ." (ਗਉ ਕਬੀਰ) ੨. ਯੋਗਮਤ ਅਨੁਸਾਰ, ਜਿਸ ਦਾ ਮਨ ਦੁਨੀਆਂ ਵੱਲੋਂ ਉਪਰਾਮ ਹੋਇਆ ਹੈ. "ਉਨਮਨ ਨਾਮ ਲਗਾਨ." (ਪ੍ਰਭਾ ਮਃ ੪) ੩. ਸੰ. उन्नतमनस्. ਉੱਨਤਮਨ. ਉੱਚਾ ਮਨ. "ਉਨਮਨ ਤਤੁ ਕਮਾਹੁ. (ਵਾਰ ਸੂਹੀ ਮਃ ੧) ੪. ਦੇਖੋ, ਉਨਮਨੀ.
ਦੇਖੋ, ਰਥ.
ਦੇਖੋ, ਉਨਮਨ.