ਉਨਮਨੀ ਅਵਸਥਾ (ਗ੍ਯਾਨਅਵਸਥਾ) ਵਿੱਚ. "ਉਨਮਨਿ ਰਥੁ ਧਰਿਆ." (ਸਵੈਯੇ ਮਃ ੪. ਕੇ) ਰਥੁ (ਅੰਤਹ ਕਰਣ) ਗ੍ਯਾਨਅਵਸਥਾ ਵਿੱਚ ਧਰਿਆ. ਦੇਖੋ, ਰਥ ੪.
ਸੰ. उन्मनी. ਸੰਗ੍ਯਾ- ਯੋਗ ਦੀ ਇੱਕ ਮੁਦ੍ਰਾ, ਭੌਹਾਂ ਨੂੰ ਉੱਪਰ ਵੱਲ ਖਿੱਚਕੇ ਨੱਕ ਦੀ ਨੋਕ ਉੱਪਰ ਨਜਰ ਠਹਿਰਾਉਣੀ। ੨. ਗ੍ਯਾਨਅਵਸਥਾ. ਇਹ ਦਸ਼ਾ ਸੁਖਮਨਾ ਨਾੜੀ ਵਿੱਚ ਪ੍ਰਾਣ ਲੈ ਜਾਣ ਤੋਂ ਪ੍ਰਾਪਤ ਹੁੰਦੀ ਹੈਂ "ਉਨਮਨੀ ਜੋਤਿ ਪਟੰਤਰ ਦੀਜੈ ਕੌਨ." (ਭਾਗੁਕ)
ਸੰ. उन्माद. ਸੰਗ੍ਯਾ- ਚਿੱਤ ਦਾ ਇਸਥਿਤ ਨਾ ਰਹਿਣਾ। ੨. ਮਸਤੀ. ਖ਼ੁਮਾਰੀ। ੩. ਪਾਗਲਪਨ. ਸਿਰੜ. "ਕਾਮ ਕ੍ਰੋਧ ਮਿਟਹਿ ਉਨਮਾਦ." (ਗੌਂਡ ਮਃ ੫) ਦੇਖੋ, ਉਦਮਾਦ.
ਦੇਖੋ, ਉਦਮਾਦੀ.
nan
ਸੰ. अनुमान- ਅਨੁਮਾਨ. ਸੰਗ੍ਯਾ- ਧ੍ਯਾਨ. ਵਿਚਾਰ. "ਬਡਭਾਗੀ ਉਨਮਾਨਿਆਉ ਰਿਦ ਸ਼ਬਦ ਬਸਾਯਉ." (ਸਵੈਯੇ ਮਃ ੫. ਕੇ) "ਸਾਧਿ ਅਜਗਰੁ ਜਿਨਿ ਕੀਆ ਉਨਮਾਨੁ." (ਸਵੈਯੇ ਮਃ ੨. ਕੇ) ਵਿਵੇਕ ਦ੍ਵਾਰਾ ਜਿਸਨੇ ਵਿਕਾਰ ਰੂਪ ਸਰਪ ਨੂੰ ਕਾਬੂ ਕੀਤਾ ਹੈ। ੨. ਅੰਦਾਜ਼ਾ. ਜਾਂਚ. "ਚਰਨਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ." (ਸ. ਕਬੀਰ) ੩. ਮਿਣਤੀ. ਮਾਪ। ੪. ਸੰ. उन्मान. ਤੋਲ. ਵਜ਼ਨ. ੫. ਬੱਤੀ ਸੇਰ ਭਰ ਤੋਲ। ੬. ਮੁੱਲ. ਕੀਮਤ.
ਸੰ. उन्मार्ग. ਸੰਗ੍ਯਾ- ਕੁਮਾਰਗ. ਬੁਰਾ ਰਾਹ। ੨. ਕੁਚਾਲ. ਕੁਰੀਤਿ.
ਸੰ. उन्मीलन. ਸੰਗ੍ਯਾ- ਅੱਖ ਦੇ ਖੁਲ੍ਹਣ ਦੀ ਕ੍ਰਿਯਾ. ਅੱਖ ਖੋਲ੍ਹਨਾ। ੨. ਖਿੜਨਾ. ਪ੍ਰਫੁੱਲਿਤ ਹੋਣਾ.
ਇੱਕ ਅਰਥਾਲੰਕਾਰ. ਜਿਸ ਥਾਂ ਤੁੱਲ (ਸਮਾਨ) ਪਦਾਰਥਾਂ ਵਿੱਚ ਕੋਈ ਖ਼ਾਸ ਗੁਣ ਭੇਦ ਜਣਾਵੇ, ਇਹ "ਉਨਮੀਲਿਤ" ਅਲੰਕਾਰ ਦਾ ਰੂਪ ਹੈ. "ਉਨਮੀਲਿਤ ਸਾਦ੍ਰਿਸ਼੍ਯ ਤੇ ਹੇਤੁ ਭੇਦ ਕਛੁ ਮਾਨ." (ਕਾਵ੍ਯ ਪ੍ਰਭਾਕਰ)#ਉਦਾਹਰਣ-#ਗਹਿਣੇ ਜ੍ਯੋਂ ਜਰਪੋਸ਼ ਦੇ ਨਹਿ ਸੋਇਨ ਸਾਖੈ,¹#ਧਉਲੇ ਦਿੱਸਨ ਛਾਹ ਦੁੱਧ ਸਾਦਹੁ ਗੁਣ ਗਾਖੈ,#ਤਿਉ ਸਾਧੁ ਅਸਾਧੁ ਪਰੱਖੀਅਨ ਕਰਤੂਤ ਸੁਭਾਖੈ. (ਭਾਗੁ)#੨. ਵਿ- ਖੋਲ੍ਹਿਆ ਹੋਇਆ। ੩. ਖਿੜਿਆ ਹੋਇਆ. ਪ੍ਰਫੁੱਲਿਤ.
ਸੰ. उन्मृलन. ਕ੍ਰਿ- ਪੁੱਟਣਾ. ਜੜ ਉਖੇੜਨੀ.
ਸੰ. उन्मेष. ਸੰਗ੍ਯਾ- ਅੱਖ ਦਾ ਝਮਕਣਾ।#੨. ਉਤਨਾ ਸਮਾਂ ਜਿਤਨਾ ਅੱਖ ਝਮਕਣ ਨੂੰ ਲੱਗੇ. ਨਿਮਖ (ਨਿਮੇਸ).
ਦੇਖੋ, ਉਨਿਮੋ ਅਤੇ ਓਅੰਨਮਃ