ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਊਧਵ. "ਉਧਉ ਅਕ੍ਰੂਰੁ ਤ੍ਰਿਲੋਚਨ ਨਾਮਾ." (ਸਵੈਯੇ ਮਃ ੩. ਕੇ)


ਸੰ. उद्घत. ਵਿ- ਉੱਚਾ. ਲੰਮਾ. ੨. ਉੱਪਰ ਉਠਾਇਆ ਹੋਇਆ. "ਉੱਧਤ ਸਟਾਯੰ ਇਤੈ ਸਿੰਘ ਧਾਯੋ." (ਚੰਡੀ ੨) ਦੁੰਮ ਦਾ ਟੌਰਾ ਉੱਚਾ ਕਰਕੇ ਸ਼ੇਰ ਦੌੜਿਆ। ੩. ਪ੍ਰਚੰਡ। ੪. ਪ੍ਰਬਲ। ੫. ਚਤੁਰ। ੬. ਅਹੰਕਾਰੀ ਅਭਿਮਾਨੀ। ੭. ਸੰਗ੍ਯਾ- ਰਾਜਾ ਦਾ ਪਹਿਲਵਾਨ.


ਕ੍ਰਿ. ਵਿ- ਉਸ ਪਾਸੇ. ਓਧਰ. ਦੂਸਰੀ ਤਰਫ। ੨. ਦੇਖੋ, ਉਧਰਣ. "ਉਧਰ ਦੇਹ ਅੰਧ ਕੂਪ ਤੇ." (ਜੈਤ ਮਃ ੫) ੩. ਦੇਖੋ, ਉਧਲਨਾ. "ਉਧਰ ਚਲੀ ਤਾਂਸੋਂ ਹਿਤ ਕੈ ਕੈ." (ਚਰਿਤ੍ਰ. ੨੧੪)


ਸੰ. उद्घरण- ਉੱਧਰਣ. ਸੰਗ੍ਯਾ- ਉੱਪਰ ਉੱਠਣ ਦੀ ਕ੍ਰਿਯਾ। ੨. ਮੁਕਤ ਹੋਣ ਦੀ ਕ੍ਰਿਯਾ. "ਨਾਨਕ ਉਧਰਸਿ ਤਿਸੁ ਜਨ ਕੀ ਧੂਰਿ." (ਪ੍ਰਭਾ ਮਃ ੫) ੩. उद्घारण. ਉੱਧਾਰਣ. ਕ੍ਰਿ- ਉੱਧਾਰ ਕਰਨਾ. ਪਾਰ ਕਰਨਾ। ੪. ਮੁਕਤ ਕਰਨਾ. "ਸੰਤ ਉਧਰਣ ਦਇਆਲੰ." (ਵਾਰ ਜੈਤ) "ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪)