ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਚੌਦਵਾਂ ਅੱਖਰ. ਇਸ ਦਾ ਉੱਚਾਰਣ ਤਾਲੂ ਤੋਂ ਹੁੰਦਾ ਹੈ। ਸੰ. ਸੰਗ੍ਯਾ- ਝੱਖੜ. ਝਾਂ ਝਾਂ ਕਰਨ ਵਾਲੀ ਪੌਣ। ੨. ਵ੍ਰਿਹਸਪਤਿ. ਦੇਵਤਿਆਂ ਦਾ ਗੁਰੂ। ੩. ਗੁੰਜਾਰ. ਗੂੰਜ। ੪. ਪੰਜਾਬੀ ਵਿੱਚ ਇਹ ਸੰਸਕ੍ਰਿਤ ਦੇ ਦੁੱਤ ਹ- ਯ, ਧ- ਯ ਦੀ ਅਰ ਕ੍ਸ਼੍‍ ਦੀ, ਤਥਾ ਧ ਦੀ ਥਾਂ ਭੀ ਵਰਤਿਆ ਜਾਂਦਾ ਹੈ, ਜਿਵੇਂ- ਗੁਹ੍ਯ ਦੀ ਥਾਂ ਗੁਝਾ, ਮਧ੍ਯ ਦੀ ਥਾਂ ਮਝ, ਕ੍ਸ਼ੀਣ ਦੀ ਥਾਂ ਝੀਣ, ਬੱਧ ਦੀ ਥਾਂ ਬੱਝਾ, ਧੀਵਰ ਦੀ ਥਾਂ ਝੀਵਰ ਆਦਿ.


sudden, furious attack, charge; gritting teeth in anger; crouching


to attack furiously again and again, try to charge as a dog straining at its chain


to threaten, snarl, growl; to grit one's teeth, crouch


same as ਝੌਣਾ , to lessen


ਸੰਗ੍ਯਾ- ਸ਼ੰਕਾ. ਸ਼ੱਕ। ੨. ਝਿਝਕ. ਰੁਕਾਵਟ। ੩. ਡਰ. ਦੇਖੋ, ਨਿਝੱਕ.


ਕ੍ਰਿ- ਮਲਣਾ. ਮਸਲਣਾ. ਮਰਦਨ ਕਰਨਾ. ਸੰ. भष् ਧਾ- ਮਾਰਨਾ, ਦੁੱਖ ਦੇਣਾ.


ਕ੍ਰਿ- ਝਰ ਝਰ ਸ਼ਬਦ ਨਾਲ ਡਿਗਣਾ। ੨. ਫਟਕਾਰਨਾ. ਦੁੰਮ ਆਦਿ ਦਾ ਸਟਕਾਰਨਾ। ੩. ਫੈਲਾਉਣਾ. "ਤਬ ਹੀ ਕੰਧ ਕੇਸ ਝਹਿਰਾਵਾ." (ਨਾਪ੍ਰ)


ਸੰਗ੍ਯਾ- ਕਚੀਚੀ. ਕ੍ਰੋਧ ਨਾਲ ਦੰਦ ਪੀਹਣ ਦੀ ਕ੍ਰਿਯਾ. "ਨਿਤ ਝਹੀਆ ਪਾਏ ਝਗੂ ਸੁਟੇ." (ਵਾਰ ਗਉ ੧. ਮਃ ੪)