ਹਨਨ ਕਰਿਆ. ਮਾਰਿਆ. "ਸਮਰਸੈਨ ਰਾਜਾ ਪੁਨ ਹਯੋ." (ਚਰਿਤ੍ਰ ੫੨)
ਵਿ- ਹਰਾ. ਹਰਿਤ. "ਜੈਸ ਬਨ ਹਰ ਪਾਤ." (ਸਾਰ ਕਬੀਰ) "ਬਨ ਹਰ ਪਾਤ ਰੇ." (ਧਨਾ ਮਃ ੫) ੨. ਸੰ. ਸੰਗ੍ਯਾ- ਰੁਦ੍ਰ. ਸ਼ਿਵ. "ਕਮਲਾਸਨ ਧ੍ਯਾਵਤ ਜਾਹਿ ਭਜੇ ਹਰ." (ਗੁਪ੍ਰਸੂ) ੩. ਅਗਨਿ। ੪. ਕਾਲ। ੫. ਲੈ ਜਾਣਾ. ਹਰਣ. "ਮੇਰੀ ਹਰਹੁ. ਬਿਪਤਿ." (ਗਉ ਰਵਿਦਾਸ) ੬. ਫ਼ਾ. [ہر] ਵ੍ਯ- ਕੁੱਲ. ਪ੍ਰਤਿ. ਹਰ ਇੱਕ. "ਹਰਦਿਨੁ ਹਰਿ ਸਿਮਰਨੁ ਮੇਰੇ ਭਾਈ." (ਗਉ ਮਃ ੫) "ਬੰਦੇ ਖੋਜੁ ਦਿਲ ਹਰਰੋਜ." (ਤਿਲੰ ਕਬੀਰ) ੭. ਹਲ ਦੀ ਥਾਂ ਭੀ ਹਰ ਸ਼ਬਦ ਦੇਖੀਦਾ ਹੈ. "ਹਰ ਬਾਹਤ ਇਕ ਪੁਰਖ ਨਿਹਾਰਾ." (ਦੱਤਾਵ) ੮. ਗੁਰੁਬਾਣੀ ਵਿੱਚ ਹਰਿ ਦੀ ਥਾਂ ਭੀ ਹਰ ਸ਼ਬਦ ਅਨੇਕ ਥਾਂ ਆਇਆ ਹੈ, ਜੋ ਕਰਤਾਰ ਬੋਧਕ ਹੈ। ੯. ਇੱਕ ਰਾਜਪੂਤ ਜਾਤਿ, ਜੋ ਬਹੁਤ ਕਰਕੇ ਬੂੰਦੀ ਦੇ ਇਲਾਕੇ ਪਾਈ ਜਾਂਦੀ ਹੈ. ਇਸ ਤੋਂ "ਹਰਾਵਲੀ" ਸ਼ਬਦ ਬਣਿਆ ਹੈ. ਦੇਖੋ, ਹਰਾਵਲੀ.

ਦੇਖੋ, ਹਰੌਲ.
ਸੰਗ੍ਯਾ- ਕਾਮ, ਜੋ ਸ਼ਿਵ ਦਾ ਵੈਰੀ ਹੈ. "ਗਿਰੀ ਮੂਰਛਨਾ ਹਨਐ ਧਰਨਿ ਹਰਅਰਿ ਸਰ ਗ੍ਯੋ ਮਾਰ." (ਚਰਿਤ੍ਰ ੯)
ਕ੍ਰਿ. ਵਿ- ਹਰ- ਯਕ. ਪ੍ਰਤ੍ਯੇਕ. ਹਰੇਕ.
ਚਤੁਰਥੀ. ਹਰਯੇ. ਹਰਿ ਨੂੰ. ਕਰਤਾਰ ਨੂੰ. "ਹਰਏ ਨਮਸਤੇ." (ਗੌਂਡ ਨਾਮਦੇਵ)
ਸੰ. ਹਰ੍ਸ. ਸੰਗ੍ਯਾ- ਆਨੰਦ। ੨. ਸੁਖ. ਦੇਖੋ, ਹ੍ਰਿਸ੍ ਧਾ। ੩. ਪ੍ਰਭਾਕਰ ਵਰਧਨ ਦਾ ਪੁਤ੍ਰ ਥਾਨੇਸਰ ਦਾ ਰਾਜਾ ਹਰ੍ਸ, ਜਿਸ ਦਾ ਪੂਰਾ ਨਾਉਂ ਹਰ੍ਸਵਰਧਨ ਹੈ. ਇਹ ਸੋਲਾਂ ਵਰ੍ਹੇ ਦੀ ਉਮਰ ਵਿੱਚ ਸਨ ੬੦੬ ਵਿੱਚ ਗੱਦੀ ਤੇ ਬੈਠਾ ਅਤੇ ਭਾਰਤ ਦਾ ਮਹਾਰਾਜਾ ਹੋਇਆ. ਇਸਦੇ ਦਰਬਾਰ ਦੇ ਉੱਤਮ ਕਵਿ 'ਵਾਣ' ਨੇ ਹਰ੍ਸਚਰਿਤ੍ਰ ਮਨੋਹਰ ਕਾਵ੍ਯ ਲਿਖਿਆ ਹੈ. ਹਰ੍ਸ ਨੇ ਆਪਣੀ ਰਾਜਧਾਨੀ ਕਨੌਜ ਬਣਾਈ. ਇਸ ਦਾ ਦੇਹਾਂਤ ਸਨ ੬੪੭ ਵਿੱਚ ਹੋਇਆ ਹੈ.
nan
ਦੇਖੋ, ਹਰਿ ਸਕਤਨਿ.
nan
ਸੰ. ਹਰ੍ਸਣ. ਸੰਗਯਾ- ਆਨੰਦ ਹੋਣ ਦੀ ਕ੍ਰਿਯਾ। ੨. ਵਿ- ਆਨੰਦ ਦਾਤਾ. ਆਨੰਦ ਕਰਨ ਵਾਲਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫) ੩. ਸੰ. ਹ੍ਰਾਸਨ. ਸੰਗ੍ਯਾ- ਘਟਾਉਣਾ. ਕਮ ਕਰਨਾ. ਮਿਟਾਉਣਾ. "ਦੋਖ ਸਗਲ ਮਲ ਹਰਸਨ." (ਕਾਨ ਮਃ ੫)