ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੇਵਕ ਦੇਖੋ, ਨਫਰ. "ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ, ਤਿਸ ਦਾ ਨਫਰੁ ਕਿਥਹੁ ਰਜਿਖਾਏ?" (ਵਾਰ ਗਉ ੧. ਮਃ ੪)


ਅ਼. [نفع] ਨਫ਼ਅ਼. ਸੰਗ੍ਯਾ- ਲਾਭ. ਫ਼ਾਈਦਾ.


to look away; verb, transitive to avoid


under supervision, under surveillance


ਅ਼. [نفر] ਸੰਗ੍ਯਾ- ਆਦਮੀ. ਮਨੁੱਖ। ੨. ਭਾਵ- ਸੇਵਕ. ਨੌਕਰ! ੩. ਫਤੇ. ਜਿੱਤ। ੪. ਡਰਨ ਦਾ ਭਾਵ.


ਅ਼. [نفرت] ਸੰਗ੍ਯਾ- ਘ੍ਰਿਣਾ. ਗਲਾਨੀ.


ਅ਼. [نفس] ਸੰਗ੍ਯਾ- ਜਾਨ, ਰੂਹ਼। ੨. ਪ੍ਰਾਣ। ੩. ਅਸਲੀਅਤ। ੪. ਮਨ। ੫. ਇੱਛਾ. "ਨਫਸ ਸੈਤਾਨ ਹੈ." (ਹਾਜਰਨਾਮਾ) ੬. ਉੱਤਮਤਾ. ਸ਼੍ਰੇਸ੍ਠਤਾ.


ਫ਼ਾ. [نفسہوائی] ਸੰਗ੍ਯਾ- ਭੋਗਵਾਸਨਾ. ਖ਼੍ਵਾਹਿਸ਼ਾਂ ਵਾਲਾ ਸੰਕਲਪ.