ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਪਮਾਂ ਦਾ ਸੰਖੇਪ. "ਜਗਤੇਸ਼੍ਵਰ ਉਪ ਉਰ ਨ ਸਹੀਚੂ." (ਨਾਪ੍ਰ) ੨. ਸੰ. ਉਪਰ੍‍ਸਰਾ. ਇਹ ਅਨੇਕ ਸ਼ਬਦਾਂ ਨਾਲ ਲੱਗਕੇ ਅਰਥ ਦੀ ਵਿਸ਼ੇਸਤਾ ਪ੍ਰਗਟ ਕਰਦਾ ਹੈ- ਸਮੀਪਤਾ, ਜੈਸੇ ਉਪਗਮਨ, ਉਪਕੰਠ, ਉਪਨਯਨ। ੩. ਅਧਿਕਤਾ, ਜੈਸੇ ਉਪਕਾਰ, ਉਪਦੇਸ਼। ੪. ਨਾਯਬਪਨ, ਜੈਸੇ ਉਪਮੰਤ੍ਰੀ, ਆਦਿ.


ਗੌਣ ਅਵਤਾਰ. ਸੋਲਾਂ ਕਲਾ ਵਾਲੇ ਅਵਤਾਰਾਂ ਤੋਂ ਘੱਟ ਦਰਜੇ ਦੇ ਅਵਤਾਰ. ਦੇਖੋ. ਉਪ. "ਅਬ ਗਨੋ ਉਪਅਵਤਾਰ." (ਬ੍ਰਹਮਾਵ). ਰਾਮ ਕ੍ਰਿਸਨ ਕਲਕੀ ਆਦਿ ਅਵਤਾਰ, ਅਤੇ ਵ੍ਯਾਸ ਪ੍ਰਿਥੁ ਆਦਿ ਉਪਅਵਤਾਰ ਮੰਨੇ ਹਨ.


ਵਾਮਨ ਅਵਤਾਰ. ਦੇਖੋ, ਉਪੇਂਦ੍ਰ. "ਕੋਟਿ ਇੰਦ੍ਰ ਉਪਇੰਦ੍ਰ ਬਨਾਏ." (ਅਕਾਲ)


ਵਿ- ਉਤਪੰਨ ਕਰੈਯਾ. ਪੈਦਾ ਕਰਨ ਵਾਲਾ। ੨. ਉਤਪੰਨ ਕੀਤੇ. ਰਚੇ, "ਸਭਿ ਵਰਨ ਰੂਪ ਜੀਅਜੰਤ ਉਪਈਆ." (ਬਿਲਾ ਅਃ ਮਃ ੪)


ਦੇਖੋ, ਉਪਾਸ੍ਯ.


ਦੇਖੋ, ਉਪਸ੍‍ਥ.


ਸੰ. उपस्थित. ਵਿ- ਪਾਸ ਬੈਠਾ. ਹਾਜਿਰ. ਮੌਜੂਦ.


ਸੰ. उपस्थिति. ਸੰਗ੍ਯਾ- ਮੌਜੂਦਗੀ. ਪਾਸ ਬੈਠਣ ਦੀ ਕ੍ਰਿਯਾ.


ਸੰ. ਸੰਗ੍ਯਾ- ਇੰਦ੍ਰੀਆਂ ਦਾ ਰੋਕਣਾ. ਇੰਦ੍ਰੀਆਂ ਦਾ ਸੰਜਮ। ੨. ਵਾਸਨਾ ਦਾ ਰੋਕਣਾ। ੩. ਰੋਗ ਦੂਰ ਕਰਨ ਦਾ ਜਤਨ. "ਤਿਂਹ ਉਪਸਮ ਕੋ ਕਰਹੁ ਵਿਚਾਰੀ." (ਨਾਪ੍ਰ)


ਸੰ. उपसर्ग. ਸੰਗ੍ਯਾ- ਅਰਥ ਦੀ ਵਿਸ਼ੇਸਤਾ ਕਰਨ ਲਈ ਜੋ ਅਵ੍ਯਯ ਉਤ, ਉਪ, ਅਤਿ, ਅਧਿ, ਅਨੁ, ਅਪ, ਅਪਿ, ਅਭਿ, ਅਵ, ਆਂਙ, ਸਮ, ਸੁ, ਦੁਸ, ਦੁਰ, ਨਿ, ਨਿਸ, ਨਿਰ, ਪਰਾ, ਪਰਿ, ਪ੍ਰ, ਪ੍ਰਤਿ ਅਤੇ ਵ ਆਦਿ ਸ਼ਬਦਾਂ ਦੇ ਮੁੱਢ ਜੋੜੇ ਜਾਂਦੇ ਹਨ।#੨. ਰੋਗ। ੩. ਉਪਦ੍ਰਵ। ੪. ਅਪਸਗਨ (ਸਕੁਨ). ੫. ਵਿਘਨ.


ਸੰ. अपस् ਅਪਸ੍‌. ਸੰਗ੍ਯਾ- ਕਾਰਜ. ਕੰਮ. "ਕਿ ਅਮਿਤੋਪਸਾ ਹੈ." (ਜਾਪੁ) ਅਮਿਤ- ਅਪਸ੍‌.


ਦੇਖੋ, ਅਪਸੁੰਦ.