ਸੰ. उपसंहार. ਸੰਗ੍ਯਾ- ਆਪਣੀ ਵੱਲ ਖਿੱਚਣ ਦੀ ਕ੍ਰਿਯਾ। ੨. ਸਮਾਪਤੀ. ਲਯ (ਲੈ). "ਉਪਕ੍ਰਮ ਉਪਸੰਹਾਰ ਜਾਨ ਚਿਤ" (ਗੁਪ੍ਰਸੂ) ਕਰਤਾਰ ਤੋਂ ਜਗਤ ਦੀ ਉਤਪੱਤੀ ਅਤੇ ਉਸੇ ਵਿੱਚ ਲੈ ਹੋਣਾ. ਦੇਖੋ, ਉਪਕ੍ਰਮ ਉਪਸੰਹਾਰ। ੩. ਸਿੱਧਾਂਤ. ਨਤੀਜਾ.
ਸੰ. ਵਿ- ਪਾਸ ਬੈਠਾ. ਸਮੀਪ ਇਸਥਿਤ। ੨. ਸੰਗ੍ਯਾ- ਲਿੰਗ। ੩. ਭਗ.
ਸੰ. ਸੰਗ੍ਯਾ- ਮਖੌਲ. ਠੱਠਾ। ੨. ਹਾਸੀ. "ਪ੍ਰਿਅ ਬਚਨ ਉਪਹਾਸ ਕਹੋ." (ਸਾਰ ਮਃ ੫)
ਸੰ. ਸੰਗ੍ਯਾ- ਪਾਸ ਲੈ ਜਾਣ ਦੀ ਕ੍ਰਿਆ। ੨. ਪੇਸ਼ਕਸ਼. ਭੇਟਾ. ਢੋਆ। ੩. ਪੂਜਾ.
ਸੰ. ਵਿ- ਉਪਾਧੀ ਵਾਲਾ. ਖ਼ਿਤਾਬ ਵਾਲਾ। ੨. ਧਾਰਣ ਕੀਤਾ ਹੋਇਆ। ੩. ਮਿਲਿਆ ਹੋਇਆ.
ਸੰ. ਸੰਗ੍ਯਾ- ਸਾਮਗ੍ਰੀ. ਸਾਮਾਨ। ੨. ਕਿਸੀ ਵਸਤੁ ਦੇ ਸਿੱਧ ਕਰਨ ਦੀ ਸਾਮਗ੍ਰੀ. ਜੈਸੇ ਘੜਾ ਬਣਾਉਣ ਲਈ ਚੱਕ, ਡੰਡਾ, ਡੋਰਾ ਆਦਿਕ. ਲਿਖਣ ਲਈ ਕਲਮ ਦਵਾਤ ਆਦਿ। ੩. ਰਾਜਾ ਦੇ ਛਤ੍ਰ ਚੌਰ ਆਦਿਕ ਅਤੇ ਯੋਗੀ ਦੇ ਆਸਨ ਕਮੰਡਲੁ ਆਦਿਕ ਪਦਾਰਥ.
ਸੰ. उपकर्तृ. ਵਿ- ਉਪਕਾਰ ਕਰਨ ਵਾਲਾ। ੨. ਸਹਾਇਕ.
ਕ੍ਰਿ. - ਸਹਾਇਤਾ ਲਈ ਪਹੁਚਣਾ. ਬਹੁੜਨਾ। ੨. ਉਪਕਾਰੀ ਸਿੱਧ ਹੋਣਾ. "ਜਿਨ ਕਾਰਣਿ ਗੁਰੂ ਵਿਸਾਰਿਆ, ਸੇ ਨ ਉਪਕਰੇ ਅੰਤੀਵਾਰ." (ਵਾਰ ਵਡ ਮਃ ੩) "ਜੋ ਤੁਧੁ ਉਪਕਰੈ ਦੂਖ ਸੁਖਾਸਾ." (ਗੌਂਡ ਮਃ ੪)
ਸੰ. ਸੰਗ੍ਯਾ- ਸਹਾਇਤਾ. ਮਦਤ।#੨. ਭਲਿਆਈ. ਨੇਕੀ. "ਸਾਰ ਮਹਾ ਸਿਮਰਨ ਸਤਿਨਾਮੂ, ਕਾਰ ਮਹਾਂ ਕਰਬੋ ਉਪਕਾਰ." (ਗੁਪ੍ਰਸੂ) ੩. ਅਨੁਕੂਲਤਾ। ੪. ਨੌਕਰੀ. ਚਾਕਰੀ। ੫. ਮਿਹਰਬਾਨੀ.