ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਿਲੋਕੀ.


ਸੰ. ਸੰਗ੍ਯਾ- ਉਤਪੱਤੀ. ਪੈਦਾਇਸ਼। ੨. ਪੈਦਾ ਵਾਰ। ਦੇਖੋ, ਜਲ ਮਹਿ ਉਪਜੈ.


ਸੰ. उपजन. ਕ੍ਰਿ- ਜੰਮਣਾ. ਪੈਦਾ ਹੋਣਾ. "ਉਪਜੈ ਨਿਪਜੈ ਨਿਪਜਿ ਸਮਾਈ." (ਗਉ ਕਬੀਰ) ੨. ਉਗਣਾ. ਅੰਕੁਰਿਤ ਹੋਣਾ। ੩. ਉਪ- ਜਨਮ ਹੋਣਾ. ਨਵੇਂ ਸਿਰੇ ਪੈਦਾ ਹੋਣਾ. "ਗੁਰੁਮੁਖਿ ਜੀਅ ਪ੍ਰਾਨ ਉਪਜਹਿ." (ਪ੍ਰਭਾ ਮਃ ੧) ਗੁਰੁਉਪਦੇਸ਼ ਦ੍ਵਾਰਾ ਮਨ ਅਤੇ ਜੀਵਨ ਨਵਾਂ ਜਨਮ ਧਾਰਦੇ ਹਨ। ਭਾਵ- ਉੱਤਮ ਜ਼ਿੰਦਗੀ ਹੁੰਦੀ ਹੈ.


ਦੇਖੋ, ਉਪਜ ਅਤੇ ਨਿਪਜ.


ਦੇਖੋ, ਉਪਜੈ.