ਦੇਖੋ, ਉਪਜੰਪ.
ਉਪਜਕੇ. ਪੈਦਾ ਹੋਕੇ ਜੰਮਕੇ.
ਵਿ- ਪੈਦਾ ਹੋਇਆ. "ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ." (ਬਿਹਾ ਛੰਤ ਮਃ ੫)
ਸੰ. ਸੰਗ੍ਯਾ- ਗੁਜ਼ਾਰਾ. ਰੋਜ਼ੀ. ਨਿਰਵਾਹ ਦਾ ਸਾਧਨ. ਉਪਜੀਵਿਕਾ.
ਸੰ. ਸੰਗ੍ਯਾ- ਰੋਜ਼ੀ. ਜੀਵਨ ਦਾ ਗੁਜ਼ਾਰਾ ੨. ਜ਼ਿੰਦਗੀ ਵਿਤਾਉਂਣ ਦਾ ਸਾਧਨ.
ਦੇਖੋ, ਉਪਜਨ। ੨. ਵ੍ਰਿੱਧੀ ਪ੍ਰਾਪਤ ਕਰਦਾ ਹੈ. ਕਾਮਯਾਬ ਹੁੰਦਾ ਹੈ। ੩. ਫ਼ਤੇ ਪਾਉਂਦਾ ਹੈ. ਜਿੱਤਦਾ ਹੈ. "ਖੋਜੀ ਉਪਜੈ ਬਾਦੀ ਬਿਨਸੈ." (ਮਲਾ ਮਃ ੧) ਖੋਜੀ ਜਿੱਤਦਾ ਹੈ ਵਾਦੀ ਹਾਰਦਾ ਹੈ.
nan
ਸੰ. उपजाप- ਉਪਜਾਪ. ਸੰਗ੍ਯਾ- ਅਜੇਹੇ ਸੁਰ ਵਿੱਚ ਕੀਤਾ ਜਾਪ, ਜੋ ਦੂਜੇ ਨੂੰ ਸੁਣਾਈ ਨਾ ਦੇਵੇ. ਇਸ ਦਾ ਨਾਉਂ "ਉਪਾਂਸ਼ੁ ਜਪ" ਭੀ ਹੈ. "ਉਪਜੰਪ ਉਪਾਇ ਨ ਪਾਈਐ ਕਤਹੂ." (ਪ੍ਰਭਾ ਮਃ ੪) ੨. ਸੰ. उपयुक्त- ਉਪਯੁਕਤ. ਵਿ- ਯੋਗ੍ਯ. ਠੀਕ. ਮੁਨਾਸਿਬ. ਉਚਿਤ. "ਰਾਮ ਨਾਮਿ ਚਿਤ ਰਾਪੈ ਜਾਂਕਾ। ਉਪਜੰਪਿ ਦਰਸਨ ਕੀਜੈ ਤਾਂਕਾ." (ਗਉ ਅਃ ਮਃ ੧)
nan
nan
ਸੰ. उत्पाटन- ਉਤਪਾਟਨ. ਕ੍ਰਿ- ਪਾੜਨਾ. ਚੀਰਨਾ। ੨. ਨਿਰਮੂਲ ਕਰਨਾ. ਜੜ ਪੁੱਟਣੀ ਉਖੇੜਨਾ. "ਉਪਟੰਤ ਬਾਰ." (ਦੱਤਾਵ) ਕੇਸ਼ ਉਖੇੜਦੀ ਹੈ.