ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਦੋ ਦਿਸ਼ਾ ਦੇ ਵਿਚਕਾਰ ਦੀ ਦਿਸ਼ਾ. ਕੋਣ. ਦੱਖਣ ਪੂਰਵ ਦੇ ਮੱਧ ਅਗਿਨ ਕੋਣ, ਦੱਖਣ ਪੱਛਮ ਦੇ ਵਿਚਕਾਰ ਨੈਰਤ ਕੋਣ, ਉੱਤਰ ਪੱਛਮ ਦੇ ਮੱਧ ਵਾਯਵੀ ਕੋਣ ਅਤੇ ਉੱਤਰ ਪੂਰਵ ਦੇ ਵਿਚਕਾਰ ਈਸ਼ਾਨ ਕੋਣ ਹੈ. ਦੇਖੋ, ਦਿਸ਼ਾ.


ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)


ਸੰ. उपदेशक. ਸੰਗ੍ਯਾ- ਉਪਦੇਸ਼ ਕਰਨ ਵਾਲਾ। ੨. ਗੁਰੂ.


ਸੰ. उपेदष्टा. ਸੰਗ੍ਯਾ- ਉਪਦੇਸ਼ (ਸਿਖ਼੍ਯਾ) ਦਾਤਾ ਉਪਦੇਸ਼ਕ. "ਗਿਆਨੀ ਧਿਆਨੀ ਬਹੁ ਉਪਦੇਸੀ." (ਗਉ ਕਬੀਰ) ੨. ਗੁਰੂ.


ਉਪਦੇਸ਼. ਗੁਰਮੰਤ੍ਰ. "ਸੋਈ ਦਸਿ ਉਪਦੇਸੜਾ." (ਸੂਹੀ ਮਃ ੫. ਗੁਣਵੰਤੀ) ਦੇਖੋ, ੜਾ


ਉਪਦੇਸ਼ ਕਰਕੇ. ਉਪਦੇਸ਼ ਨਾਲ "ਗੁਰੁਉਪਦੇਸਿ ਕਾਲ ਸਿਉ ਜਰੈ." (ਭੈਰ ਕਬੀਰ) ਕਾਲ ਦਾ ਮੁਕਾਬਲਾ ਕਰਦਾ ਹੈ.