ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ.


ਸੰ. उपद्रविन. ਵਿ- ਫ਼ਸਾਦੀ. ਉਤਪਾਤੀ. "ਧੁਜਾ ਫਾਟ ਬਸਤ੍ਰੰ ਸੁ ਧਾਰੇ ਉਪਦ੍ਰੀ." (ਪਾਰਸਾਵ. )


ਸੰ. ਸੰਗ੍ਯਾ- ਧਾਤੁ ਦੀ ਮੈਲ। ੨. ਦੋ ਧਾਤੂਆਂ ਤੋਂ ਮਿਲਕੇ ਬਣੀ ਧਾਤੁ। ੩. ਧਾਤੁ ਜੇਹਾ ਪਦਾਰਥ. ਜੈਸੇ- ਸੁਰਮਾ, ਨੀਲਾਥੋਥਾ, ਹੜਤਾਲ, ਆਦਿਕ ਪਦਾਰਥ. ਕਈਆਂ ਨੇ ਉਪਧਾਤਾਂ ਦੀ ਗਿਣਤੀ ਸੱਤ ਲਿਖੀ ਹੈ- ਸੋਇਨਾਮੱਖੀ, ਨੀਲਾਥੋਥਾ, ਹੜਤਾਲ, ਸੁਰਮਾ, ਅਭਰਕ, ਮੈਂਨਸਿਲ, ਖਪਰਿਯਾ."ਕਹਿ ਧਾਤੁ ਸਬੈ ਉਪਧਾਤੁ ਭਨੋ." (ਸਮੁਦ੍ਰ ਮਥਨ)


ਸੰ. ਸੰਗ੍ਯਾ- ਜਿਸ ਉੱਪਰ ਸਿਰ ਰੱਖਿਆ ਜਾਵੇ. ਤਕੀਆ. ਸਿਰਾਣਾ. "ਬਡ ਉਪਧਾਨ ਧਰ੍ਯੋ ਜਿਂਹ ਪਾਛੇ." (ਗੁਪ੍ਰਸੂ) ੨. ਉਹ ਮੰਤ੍ਰ ਜਿਸਨੂੰ ਪੜ੍ਹਕੇ ਯੱਗਵੇਦੀ ਦੀ ਨਿਉਂ ਰੱਖੀ ਜਾਂਦੀ ਹੈ। ੩. ਪ੍ਰੇਮ. ਸਨੇਹ. ਮੁਹੱਬਤ.


ਸੰ. ਵਿ- ਪ੍ਰਤੱਖ. ਜਾਹਿਰ. "ਜਾਨ ਉਪਨਤ ਸੁਹਾਗ." (ਮਨੁਰਾਜ) ਮਾਨੋ ਸੁਭਾਗ (ਸੋਭਾਗ੍ਯ) ਪ੍ਰੱਤਖ ਹੈ। ੨. ਅੱਗੇ ਵੱਲ ਝੁਕਿਆ ਹੋਇਆ। ੩. ਸ਼ਰਣਾਗਤ. ਪਨਾਹ ਲੈਣ ਲਈ ਜਿਸ ਨੇ ਸਿਰ ਝੁਕਾਇਆ ਹੈ।


ਸੰ. ਸੰਗ੍ਯਾ- ਜਨੇਊ ਸੰਸਕਾਰ. ਜਨੇਊ ਪਰਿਹਾਉਣ ਦੀ ਰਸਮ.¹ ਦੇਖੋ, ਜਨੇਊ। ੨. ਪਾਸ ਲੈ ਜਾਣ ਦੀ ਕ੍ਰਿਯਾ. ਨੇੜੇ (ਸਮੀਪ) ਲੈ ਜਾਣਾ। ੩. ਗੁਰੂ ਪਾਸ ਵਿਦ੍ਯਾਰਥੀ ਨੂੰ ਸਿਖ੍ਯਾ ਲਈ ਲੈਜਾਣਾ.


उपनामन. ਸੰਗ੍ਯਾ- ਦੂਜਾ ਨਾਉਂ. ਪਿਆਰ ਦਾ ਰੱਖਿਆ ਹੋਇਆ ਨਾਉਂ Nickname। ੨. ਛਾਪ. ਤਖ਼ੱਲੁਸ. ਕਵੀ ਦਾ ਸੰਕੇਤਕੀਤਾ ਆਪਣਾ ਨਾਉਂ, ਜੈਸੇ ਭਾਈ ਨੰਦਲਾਲਜੀ ਦਾ "ਗੋਯਾ". ਦੇਖੋ, ਛਾਪ.