ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪ੍ਰਿਸ੍ਟ (ਪਿੱਠ) ਵੱਲ ਨੂੰ ਝੁਕਿਆ, ਝੁਕੀ. ਜਿਸ ਨੇ ਪਿੱਠ ਵੱਲ ਨੂੰ ਮੂੰਹ ਫੇਰ ਲਿਆ ਹੈ, ਭਾਵ- ਉਲਟ. ਵਿਪਰੀਤ. "ਨਦਰਿ ਉਪਠੀ ਜੇ ਕਰੈ ਸੁਲਤਾਨਾਂ ਘਾਹੁ ਕਰਾਇਦਾ." (ਵਾਰ ਆਸਾ) ਦੇਖੋ, ਘਾਹੁ.


ਸੰ. ਸੰਗ੍ਯਾ- ਤਪਤ. ਜਲਨ। ੨. ਰੋਗ ਦੀ ਪੀੜ। ੩. ਚਿੰਤਾ। ੪. ਵਿਪਦਾ। ੫. ਤਾਪ ਤੋਂ ਪੈਦਾ ਹੋਇਆ ਤਾਪ. ਜਿਵੇਂ ਧੁੱਪ ਨਾਲ ਹੋਇਆ ਤਾਪ ਦਾਹ ਆਦਿਕ।