ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੂਜੇ ਦਰਜੇ ਦਾ ਪਾਪਕਰਮ. ਜੈਸੇ ਚੋਰੀ ਪਾਤਕ ਹੈ ਅਤੇ ਚੋਰ ਨਾਲ ਵਰਤੋਂ ਵਿਹਾਰ ਉਪਪਾਤਕ ਹੈ।


ਸੰ. उपपातिन. ਵਿ- ਹਠ ਨਾਲ ਆਇਆ ਹੋਇਆ। ੨. ਅਚਾਨਕ ਆਇਆ ਹੋਇਆ।. ੩. ਪੰਜੇ ਵਿੱਚ ਫਸਿਆ ਹੋਇਆ. "ਤ੍ਯੋਂ ਅਬ ਤਪ- ਤਾਵਹੁ ਉਪਪਾਤੀ." (ਗੁਪ੍ਰਸੂ)


ਸੰਗ੍ਯਾ- ਅੱਛੀ ਤਰ੍ਹਾਂ ਬਿਆਨ ਕਰਨਾ. ਜੁਗਤਿ ਨਾਲ ਸਿੱਧ ਕਰਨ ਦਾ ਕੰਮ.


ਦੂਜੇ ਦਰਜੇ ਦੇ ਪੁਰਾਣ. ਇਨ੍ਹਾਂ ਦੀ ਗਿਨਤੀ ਭੀ ੧੮. ਹੈਃ- ਉਸਨਾ, ਸਨਤਕੁਮਾਰ, ਸ਼ਾਂਬ, ਸ਼ੈਵ, ਕਾਪਿਲ, ਕਾਲਿਕਾ, ਦੁਰਵਾਸਾ, ਦੇਵੀ, ਨਾਰ ਸਿੰਘ, ਨਾਰਦੀਯ, ਨੰਦਿਕੇਸ਼੍ਵਰ, ਪਾਰਾਸ਼ਰ, ਪਾਦ੍‌ਮ, ਭਾਸ੍‌ਕਰ, ਮਾਹੇਸ਼੍ਵਰ, ਮਾਰੀਚ, ਵਾਯਵੀਯ ਅਤੇ ਵਾਰੁਣ. ਦੇਖੋ, ਪੁਰਾਣ.¹


ਸੰ. उपवन. ਸੰਗ੍ਯਾ- ਜਿਸ ਵਿੱਚ ਫੁੱਲ ਅਤੇ ਫਲਦਾਰ ਬੂਟੇ ਬਿਰਛ ਮਿਣਤੀ ਅਤੇ ਸੁੰਦਰ ਬ੍ਯੋਂਤ ਨਾਲ ਲਾਏ ਹੋਣ. ਬਾਗ.


ਵਿਆਹ. ਦੇਖੋ, ਉਪਵਾਹ. "ਦ੍ਵੈ ਉਪਬਾਹ ਅਗਾਰੀ ਭਏ." (ਗੁਪ੍ਰਸੂ)


ਸੰ. उपभुक्त. ਵਿ- ਭੋਗਿਆ ਹੋਇਆ. ਵਰ- ਤਿਆਹੋਇਆ। ੨. ਜੂਠਾ.


ਸੰਗ੍ਯਾ- ਪਦਾਰਥ ਦੇ ਭੋਗਣ ਤੋਂ ਪ੍ਰਾਪਤ ਹੋਇਆ ਆਨੰਦ। ੨. ਸ੍ਵਾਦ ਲੈਣ ਦੀ ਕ੍ਰਿਯਾ.


ਸੰ. उपमातृ- ਉਪਮਾਤ੍ਰਿ. ਸੰਗ੍ਯਾ- ਜੋ ਮਾਂ ਜੇਹੀ ਹੈ. ਦੁੱਧ ਚੁੰਗਾਉਣ ਵਾਲੀ ਦਾਈ। ੨. ਮਾਸੀ, ਚਾਚੀ ਅਤੇ ਵਡੇ ਭਾਈ ਦੀ ਇਸਤਰੀ ਆਦਿ। ੩. ਮੁਸੱਵਰ। ੪. ਵਿ- ਉਪਮਾ ਦੇਣ ਵਾਲਾ.


ਦੇਖੋ, ਉਪਮਾ। ੨. ਸੰਗ੍ਯਾ- ਇੱਕ ਮਾਤ੍ਰਿਕ ਛੰਦ. ਇਸ ਦਾ ਨਾਉਂ ਨਿਸ਼ਾਨੀ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩- ੧੦ ਤੇ ਵਿਸ਼੍ਰਾਮ, ਅੰਤ ਦੋ ਗੁਰੂ.#ਉਦਾਹਰਣ-#ਭਲੀ ਸੁਹਾਵੀ ਛਾਪਰੀ, ਜਾਮਹਿ ਗੁਨ ਗਾਏ,#ਕਿਤਹੀ ਕਾਮ ਨ ਧਉਲਹਰ, ਜਿਤੁ ਹਰਿ ਵਿਸਰਾਏ.#(ਸੂਹੀ ਮਃ ੫)#(ਅ) ਉਪਮਾਨ ਛੰਦ ਦਾ ਦੂਜਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ਪਹਿਲਾ ਵਿਸ਼੍ਰਾਮ ੧੩. ਤੇ, ਦੂਜਾ ੧੦. ਪੁਰ, ਹਰੇਕ ਚਰਣ ਦੇ ਆਦਿ ਗੁਰੂ, ਅੰਤ ਸ਼ਗਣ- .#ਉਦਾਹਰਣ-#ਅੱਖੀ ਬਾਝਹੁ ਵੇਖਣਾ, ਵਿਣ ਕੰਨਾ ਸੁਨਣਾ,#ਪੈਰ ਬਾਝਹੁ ਚੱਲਣਾ, ਵਿਣ ਹੱਥਾਂ ਕਰਣਾ,#ਜੀਭੈ ਬਾਝੁਹ ਬੋਲਣਾ, ਇਉ ਜੀਵਤਮਰਣਾ,#ਨਾਨਕ ਹੁਕਮ ਪਛਾਣਕੈ, ਤਉ ਖਸਮੈ ਮਿਲਣਾ.#(ਵਾਰ ਮਾਝ, ਮਃ ੨)