ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਥਵਾ- ਉਪਮੇਯੋਪਮਾਨ. ਸੰਗ੍ਯਾ- ਇੱਕ ਅਰਥਾਲੰਕਾਰ. ਜੇ ਪਰਸਪਰ ਉਪਮੇਯ ਨੂੰ ਉਪਮਾਨ, ਅਤੇ ਉਪਮਾਨ ਨੂੰ ਉਪਮੇਯ ਵਰਣਨ ਕਰੀਏ, ਤਦ "ਉਪਮਾਨੋਪਮੇਯ" ਅਲੰਕਾਰ ਹੰਦਾ ਹੈ. "ਜਹਾਂ ਪਰਸਪਰ ਹੋਤ ਹੈਂ ਉਪਮੇਯੋ ਉਪਮਾਨ। ਭੂਸ਼ਣ ਉਪਮੇ- ਯੋਪਮਾ ਤਾਂਹਿ ਬਖਾਨਤ ਜਾਨ." (ਸ਼ਿਵਰਾਜ ਭੂਸ਼ਣ)#ਉਦਾਹਰਣ-#ਦਸ਼ਮੇਸ਼ ਦੀ ਕ੍ਰਿਪਾਨ ਭਾਸੈ ਬੀਜੁਰੀ ਸਮਾਨ,#ਬਿਜਲੀ ਚਮਕ ਦੇਖੀ ਸ਼੍ਰੀ ਗੁਰੁ ਕ੍ਰਿਪਾਨ ਸੀ.


ਸੰ. ਉਪ- ਮਾ. ਸੰਗ੍ਯਾ- ਸਮਾਨ (ਤੁੱਲ) ਮਿਣਨ ਅਤੇ ਤੋਲਣ ਦੀ ਕ੍ਰਿਯਾ. ਸਮਾਨਤਾ. ਦ੍ਰਿਸਾਂਤ ਮਿਸਾਲ. "ਕਉਨ ਉਪਮਾ ਦੇਉ ਕਵਨ ਬਡਾਈ?" (ਸਾਰ ਛੰਤ ਮਃ ੫) ੨. ਇੱਕ ਸ਼ਬਦਾ- ਲੰਕਾਰ. ਜਿਸ ਉਕਤਿ ਵਿੱਚ ਉਪਮਾਨ ਉਪਮੇਯ ਦੇ ਭਿੰਨ ਹੋਣ ਪੁਰ ਭੀ. ਉਨ੍ਹਾਂ ਦੇ ਸਾਧਾਰਣ ਧਰਮ ਦੀ ਸਮਤਾ ਕੀਤੀ ਜਾਵੇ, , ਉਹ ਉਪਮਾ ਅਲੰਕਾਰ ਹੈ.#ਕਰਿਯੋ ਜਹਿਂ ਉਪਮੇਯ ਕੋ ਬਰ ਉਪਮਾਨ ਸਮਾਨ,#ਪੁਨ ਸਾਧਾਰਨ ਧਰਮ ਧਰ ਸੋਊ ਉਪਮਾ ਜਾਨ.#(ਅਲੰਕਾਰ ਸਾਗਰ ਸੁਧਾ)#ਇਸ ਅਲੰਕਾਰ ਦੇ ਗ੍ਯਾਨ ਲਈ ਚਾਰ ਸ਼ਬਦਾਂ ਦਾ ਅਰਥ (ਜੋ ਉਪਮਾ ਦੇ ਅੰਗਰੂਪ ਹਨ) ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਏ, ਅਰਥਾਤ ਉਪਮਾਨ, ਉਪਮੇਯ, ਧਰਮ ਅਤੇ ਵਾਚਕ.#"ਉਪਮਾਨ" ਉਹ ਹੈ ਜਿਸ ਦੀ ਤੁੱਲਤਾ ਕਿਸੇ ਨੂੰ ਦੇਈਏ, ਜੈਸੇ ਚੰਦ੍ਰਮਾ ਦੀ ਸਮਤਾ ਮੁਖ ਨੂੰ ਦਿੱਤੀ ਜਾਂਦੀ ਹੈ.#"ਉਪਮੇਯ" ਉਹ ਹੈ ਜਿਸਨੂੰ ਤੁੱਲਤਾ ਦੇਈਏ. ਜੈਸੇ ਮੁੱਖ ਨੂੰ ਚੰਦ੍ਰਮਾ ਸਮਾਨ ਕਲਪਿਆ ਜਾਂਦਾ ਹੈ.#"ਧਰਮ" ਅਥਵਾ "ਸਾਧਾਰਣ ਧਰਮ" ਉਹ ਹੈ ਜੋ ਉਪਮਾਨ ਅਤੇ ਉਪਮੇਯ ਵਿੱਚ ਸਮਾਨ ਗੁਣ ਰਹਿੰਦਾ ਹੈ, ਜੈਸੇ ਚੰਦ੍ਰਮਾ ਅਤੇ ਮੁਖ ਵਿਚ ਪ੍ਰਕਾਸ਼ ਅਥਵਾ ਸ਼ੋਭਾ.#"ਵਾਚਕ" ਉਹ ਹੈ, ਜੋ ਉਪਮਾਨ ਉਪਮੇਯ ਦੇ ਸਾਧਾਰਣ ਧਰਮ ਨੂੰ ਤੁੱਲ ਬੋਧਨ ਕਰਦਾ ਹੈ. ਜੈਸਾ, ਤੈਸਾ, ਜਿਉਂ, ਤਿਉਂ, ਸਮ, ਸੋ, ਸਾ, ਯਥਾ, ਤਥਾ ਲੌ ਆਦਿਕ ਸ਼ਬਦ ਵਾਚਕ ਸਦਾਉਂਦੇ ਹਨ. ਉੱਪਰ ਦੱਸੇ ਚਾਰੇ ਅੰਗ ਜਿਸ ਉਪਮਾ ਵਿੱਚ ਪਾਏ ਜਾਣ, ਉਹ "ਪੂਰਣੋਪਮਾ" ਅਲੰਕਾਰ ਹੈ.#ਉਦਾਹਰਣ- ਲੋਚਨ ਅਮਲ ਕਮਲਦਲ ਜੈਸੇ. (ਨਾਪ੍ਰ)#ਨੇਤ੍ਰ ਉਪਮੇਯ ਹਨ, ਕਮਲ ਦੀ ਪੰਖੜੀ ਉਪਮਾਨ ਹੈ, ਨਿਰਮਲਤਾ ਦੋਹਾਂ ਦਾ ਸਾਧਾਰਣ ਧਰਮ ਹੈ ਅਤੇ ਜੈਸੇ ਸ਼ਬਦ ਵਾਚਕ ਹੈ.#(ਅ) ਜੇ ਉਪਮਾ ਦੇ ਚਾਰ ਅੰਗਾਂ ਵਿੱਚੋਂ ਇੱਕ ਅਥਵਾ ਦੋ ਲੋਪ ਹੋਣ, ਤਦ "ਲੁਪਤੋਪਮਾ" ਸੰਗ੍ਯਾ ਹੁੰਦੀ ਹੈ, ਅਤੇ ਜੋ ਅੰਗ ਲੋਪ ਹੋਵੇ ਉਸ ਦੇ ਨਾਉਂ ਕਰਕੇ ਲੁਪਤੋਪਮਾ ਦਾ ਨਾਉਂ ਹੋਇਆ ਕਰਦਾ ਹੈ. ਜੇ ਧਰਮ ਬੋਧਕ ਸ਼ਬਦ ਨਾ ਹੋਵੇ ਤਦ "ਧਰਮਲੁਪਤਾ", ਉਪਮਾਨ ਲੋਪ ਹੋਣ ਕਰਕੇ "ਉਪਮਾਨਲੁਪਤਾ", ਉਪਮੇਯ ਦੇ ਲੋਪ ਹੋਣ ਤੋਂ "ਉਪਮੇਯਲੁਪਤਾ" ਅਤੇ ਵਾਚਕ ਸ਼ਬਦ ਲੋਪ ਹੋਵੇ ਤਾਂ "ਵਾਚਕਲੁਪਤਾ" ਅਖਾਉਂਦੀ ਹੈ.#(ੲ) ਜੇ ਇੱਕ ਉਪਮੇਯ ਦੇ ਬਹੁਤ ਉਪਮਾਨ ਹੋਣ, ਤਦ "ਮਾਲੋਪਮਾ" ਅਲੰਕਾਰ ਹੁੰਦਾ ਹੈ.#ਉਦਾਹਰਣ-#ਛੀਰ ਕੈਸੀ ਛੀਰਾਵਧਿ ਛਾਛ ਕੈਸੀ ਛਤ੍ਰਾਨੇਰ#ਛਪਾਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ,#ਹੰਸਨੀ ਸੀ ਸੀਹਾਰੂਮ, ਹੀਰਾ ਸੀ ਹੁਸੈਨਾਬਾਦ#ਗੰਗਾ ਕੀ ਸੀ ਧਾਰ ਚਲੀ ਸਾਤੋਂ ਸਿੰਧੁ ਰੂਲਕੇ,#ਪਾਰਾ ਸੀ ਪਲਾਊਗਢ, ਰੂਪਾ ਕੈਸੀ ਰਾਮਪੁਰ#ਸ਼ੋਰਾ ਸੀ ਸੁਰੰਗਾਬਾਦ ਨੀਕੇ ਰਹੀ ਝੂਲਕੇ,#ਚੰਪਾ ਸੀ ਚੰਦੇਰੀਕੋਟ, ਚਾਂਦਨੀ ਸੀ ਚਾਂਦਾਗੜ#ਕੀਰਤੀ ਤਿਹਾਰੀ ਰਹੀ ਮਾਲਤੀ ਸੀ ਫੂਲਕੇ.#(ਅਕਾਲ)#(ਸ) ਉਪਮੇਯ ਨੂੰ ਉਪਮਾਨ ਅਤੇ ਉਪਮਾਨ ਨੂੰ ਉਪਮੇਯ ਯਥਾਕ੍ਰਮ ਵਰਣਨ ਕਰੀਏ, ਤਦ "ਰਸਨੋਪਮਾ" ਅਲੰਕਾਰ ਹੁੰਦਾ ਹੈ. ਉਦਾਹਰਣ-#ਕੈਸੀ ਰਵਿ ਰਸਮਿ ਘਟਾ ਪੈ ਹੈ ਟਹਿਲ ਸਿੰਘ?#ਜੈਸੀ ਨੀਲਮਨਿਨ ਕੀ ਆਵਲੀ ਪਹਾਰ ਹੈ,#ਕੈਸੀ ਨੀਲਮਨਿਨ ਕੀ ਆਵਲੀ ਸਬਜ ਸੈਲ?#ਜੈਸੀ ਬ੍ਰਿਜਕੁੰਜਨ ਮੇ ਜਮੁਨਾ ਕੀ ਧਾਰ ਹੈ,#ਕੈਸੀ ਬ੍ਰਿਜਕੁੰਜਨ ਮੇਂ ਜਮੁਨਾ ਕੀ ਧਾਰ ਦੇਖੀ?#ਜੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਹੈ,#ਕੈਸੀ ਬੀਜੁਰੀ ਕੀ ਸ਼ਾਨ ਪਾਨਪ ਅਪਾਰ ਦੇਖੀ?#ਜੈਸੀ ਸ਼੍ਰੀ ਗੋਬਿੰਦ ਸਿੰਘ ਤੇਰੀ ਤਲਵਾਰ ਹੈ.#(ਅਲੰਕਾਰ ਸਾਗਰ ਸੁਧਾ)#(ਹ) ਕਿਸੇ ਇੱਕ ਵਸਤੁ ਦੇ ਗੁਣ ਦੀ ਬਹੁਤਿਆਂ ਵਿੱਚ ਸੰਭਾਵਨਾ (ਅਟਕਲ) ਕਰਨੀ, "ਉਤਪ੍ਰੇਕ੍ਸ਼ੋਪਮਾ" ਅਲੰਕਾਰ ਹੈ.#ਉਦਾਹਰਣ-#ਤਾਲ ਕੂਪ ਫਲੇ ਦ੍ਰਮ ਮੇਘ ਜਲਪੂਰਿਤ ਮੇ#ਮਾਨੋ ਗੁਰੁ ਨਾਨਕ ਕੀ ਨੰਮ੍ਰਤਾ ਬਸਤ ਹੈ. ***#ਸਿਤਾ ਕਲਾਕੰਦ ਮਧੁ ਮਿਸ਼ਰੀ ਔ ਅੰਮ੍ਰਿਤ ਨੇ#ਮਾਨੋ ਗੁਰੁਗਿਰਾ ਮੇ ਤੇ ਮਧੁਰਾਈ ਲੀਨੀ ਹੈ.#੩. ਉਸਤਤਿ. ਤਾਰੀਫ਼. "ਬਿਨ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ." (ਗਉ ਮਃ ੧)


ਦੇਖੋ, ਉਪਮਾ.


ਦੇਖੋ, ਉਪਮਾਨੋਖਮੇਯ.


ਸੰ. ਵਿ- ਯੋਗ੍ਯ. ਮੁਨਾਸਿਬ. ਠੀਕ।#ਕ ਸੰਬੰਧਿਤ. ਜੁੜਿਆ ਹੋਇਆ.


ਸੰ. ਸੰਗ੍ਯਾ- ਸੰਬੰਧ. ਤਅੱ਼ਲੁਕ਼। ੨. ਕੰਮ. ਕਾਰਜ। ੩. ਪ੍ਰਯੋਜਨ. ਮਤਲਬ। ੪. ਯੋਗ੍ਯਤਾ. ਲਿਆਕਤ (ਲਯਾਕਤ).


ਸੰ. उपयोगित ਵਿ- ਕੰਮ ਦੇਣ ਵਾਲਾ। ੨. ਸਹਾਇਕ। ੩. ਅਨੁਕੂਲ


ਸੰ. उपरि. ਕ੍ਰਿ. ਵਿ- ਉੱਤੇ. ਊਪਰ ਦੇਖੋ, ਉਪਰਿ.


ਸੰਗ੍ਯਾ- ਉੱਪਰ ਪਹਿਰਣ ਦਾ ਵਸਤ੍ਰ. ਉਪਰਨਾ, ਦੁੱਪਟਾ. "ਉਪਰ ਪੀਤ ਧਰੇ ਉਪਰਉਨਾ." (ਕ੍ਰਿਸਨਾਵ) ੨. ਸ਼ਰੀਰ ਪੂੰਝਣ ਦਾ ਵਸਤ੍ਰ. ਤੌਲੀਆ. ਪਰਨਾ.


ਸੰ. उपार्जन- ਉਪਾਰ੍‍ਜਨ. ਸੰਗ੍ਯਾ- ਪੈਦਾ ਕਰਨਾ. ਉਤਪੰਨ ਕਰਨਾ. "ਨਾਨਕ ਆਪਨ ਰੂਪ ਆਪ ਹੀ ਉਪਰਜਾ." (ਸੁਖਮਨੀ) ਆਪ ਹੀ ਰਚਿਆ. "ਕਦੰਚ ਕਰੁਣਾ ਨ ਉਪਰਜਤੇ." (ਸਹਸ ਮਃ ੫) ਥੋੜੀ ਕ੍ਰਿਪਾ ਨਹੀਂ ਉਪਜਦੀ। ੨. ਕਮਾਉਣਾ। ੩. ਇਕੱਠਾ ਕਰਨਾ. ਜਮਾ ਕਰਨਾ.


ਸੰ. ਵਿ- ਜੋ ਨਹੀਂ ਹੈ ਸੰਸਾਰ ਵਿੱਚ ਰਤ. ਵਿਰਕ੍ਤ. ਉਦਾਸ. "ਉਪਰਤ ਮਨੂਆ ਵਿਸਯ ਤੇ."#(ਗੁਪ੍ਰਸੂ) ੨. ਮਰਿਆ ਹੋਇਆ.