ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉੱਦਮ. ਪੁਰੁਸਾਰਥ। ੨. ਸਹਾਇਤਾ। ੩. ਉਪਕਾਰ.#"ਪਠ ਉਪਰਾਲਾ ਕੀਨ ਹਮਾਰਾ." (ਗੁਪ੍ਰੁਸੂ)#"ਅਬ ਹਮਰੋ ਉਪਰਾਲੋ ਕੀਜੈ." (ਗੁਰੁਸ਼ੋਭਾ)


ਸੰ. उपरान्त. ਕ੍ਰਿ. ਵਿ- ਇਸ ਪਿੱਛੋਂ. ਅਨੰਤਰ. ਏਦੂੰ ਮਗਰੋਂ.


ਕ. ਵਿ- ਉੱਤੇ. ਦੇਖੋ, ਉਪਰ. "ਉਪਰਿ ਆਇ ਬੈਠੇ ਕੂੜਿਆਰੁ." (ਵਾਰ ਆਸਾ)#੨. ਅਨੁਸਾਰ. ਮੁਤਾਬਿਕ. "ਕਰਮਾ ਉਪਰਿ ਨਿਬੜੈ." (ਗਉ ਮਃ ੧) ੩. ਪ੍ਰਬਲ. ਗਾਲਿਬ. "ਪੂਰੇ ਗੁਰੁ ਕਾ ਬਚਨ ਉਪਰਿ ਆਇਆ." (ਗਉ ਵਾਰ ੧. ਮਃ ੪)


ਸੰਗ੍ਯਾ- ਉਪਾਉ (ਉਪਾਯ). ਜਤਨ। ੨. ਉਪਚਾਰ. ਇਲਾਜ. "ਅਨਿਕ ਉਪਰੀਆ."#(ਬਿਲਾਃ ਮਃ ੫) ੩. ਵਿ- ਉਪਾੜੀ, ਉਤਪਾਟਨ ਕੀਤੀ. ਉਖੇੜੀ. ਪੁੱਟੀ। ੪. ਉਪਾੜਨ (ਪੁੱਟਣ) ਵਾਲਾ.


ਕ੍ਰਿ. ਵਿ- ਉੱਪਰ ਵੱਲ. "ਮੁਖੁ ਤਲੈ ਪੈਰ ਉਪਰੇ." (ਵਾਰ ਜੈਤ)


ਕ੍ਰਿ. ਵਿ- ਉੱਪਰ ਵੱਲ. ਉੱਪਰਲੇ ਪਾਸੇ. "ਉਪਰੇਰੈ ਚਲਿਆ." (ਭਾਗੁ)


ਵਿ- ਪੂਰਵੋਕਤ. ਉੱਪਰ ਕਹਿਆ ਹੋਇਆ#ਉਪਰੋਧ. ਸੰ. ਸੰਗ੍ਯਾ- ਰੁਕਾਵਟ. ਰੋਕ। ੨. ਦੱਖ। ੩. ਵਿਘਨ.


ਸੰ. ਵਿ- ਰੋਕਣ ਵਾਲਾ। ੨. ਵਿਘਨ ਕਰਤਾ.


ਸੰਗ੍ਯਾ- ਪੁਰੋਹਿਤ. ਹਿੰਦੂਕੁਲ ਦਾ ਆਚਾਰਯ ਬ੍ਰਾਹਮਣ, ਜੋ ਸਾਰੇ ਸੰਸਕਾਰ ਕਰਾਉਂਦਾ ਅਤੇ ਕੁਕਰਮਾਂ ਤੋਂ ਉਪਰੋਧ ਕਰਦਾ (ਵਰਜਦਾ) ਹੈ.


ਦੇਖੋ, ਉਪਰਉਨਾ.