ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਉਹ ਸੂਤ੍ਰ, ਜੋ ਸੱਜਾ ਹੱਥ ਪਸਾਰਕੇ ਪਹਿਨੀਏਂ. ਜੰਞੂ. ਯਗ੍ਯੋਪਵੀਤ ਦੇਖੋ, ਜਨੇਊ.


ਸੰ. (ਉਪ- ਵਿਸ਼) ਸੰਗ੍ਯਾ- ਬੈਠਨਾ. ਇਸਥਿਤ ਹੋਣ ਦੀ ਕ੍ਰਿਯਾ.


ਸੰ. ਸੰਗ੍ਯਾ- ਦੂਜੇ ਦਰਜੇ ਦੇ ਵੇਦ. ਵੇਦ ਜੇਹੇ ਮੰਨੇ ਪੁਸਤਕ. ਹਿੰਦੂਮਤ ਵਿੱਚ ਚਾਰ ਵੇਦਾਂ ਦੇ ਨਾਲ ਚਾਰ ਉਪਵੇਦ ਮੰਨੇ ਹਨ-#੧. ਆਯੁਰ ਵੇਦ. ਇਸ ਵਿੱਚ ਵੈਦ੍ਯ ਵਿਦ੍ਯਾ ਹੈ.#੨. ਗਾਂਧਰਵ ਵੇਦ. ਇਸ ਵਿੱਚ ਰਾਗ ਵਿਦ੍ਯਾ ਹੈ.#੩. ਧਨੁਰ ਵੇਦ. ਇਸ ਵਿੱਚ ਧਨੁਖ ਆਦਿ ਸ਼ਸਤ੍ਰਾਂ ਦੀ ਵਿਦ੍ਯਾ ਹੈ.#੪. ਸ੍‍ਥਾਪਤ੍ਯ ਵੇਦ. ਇਸ ਵਿੱਚ ਇਮਾਰਤ ਬਣਾਉਣ ਦੀ ਵਿਦ੍ਯਾ ਹੈ.


ਕ੍ਰਿ- ਉਪ (ਨੇੜੇ) ਜਾ ਖੜ੍ਹਨਾ. ਪਹੁਚਣਾ. ਪੁੱਜਣਾ.


ਸੰ. उपाय- ਉਪਾਯ. ਸੰਗਯਾ- ਜਤਨ. ਸਾਧਨ. "ਕਛੂ ਉਪਾਉ ਮੁਕਤਿ ਕਾ ਕਰ ਰੇ." (ਗਉ ਮਃ ੯)#੨. ਯੁਕ੍ਤਿ. ਤਦਬੀਰ। ੩. ਪਾਸ ਆਉਣ ਦੀ ਕ੍ਰਿਯਾ।#੪. ਇਲਾਜ. ਰੋਗ ਦੂਰਨ ਕਰਨ ਦਾ ਯਤਨ.


ਕ੍ਰਿ- ਉਤਪਾਦਨ. ਉਤਪੰਨ ਕਰਨਾ. ਪੈਦਾ ਕਰਨਾ.


ਦੇਖੋ, ਉਪਾਉ ਅਤੇ ਉਪਾਉਣਾ. "ਉਪਾਇ ਕਿਤੈ ਨ ਲਭਈ." (ਗਉ ਮਃ ੪) ੨. ਉਤਪੰਨ ਕਰਕੇ. ਪੈਦਾ ਕਰਕੇ. "ਸਭੁ ਉਪਾਇ ਆਪੇ ਵੇਖੈ." (ਸ੍ਰੀ ਮਃ ੩)


ਉਪਾਯ ਜਤਨ. "ਏ ਸਾਜਨ! ਕਛੁ ਕਹਹੁ ਉਪਾਇਆ." (ਬਾਵਨ) "ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ." (ਆਸਾ ਮਃ ੫) ੨. ਉਤਪੰਨ (ਪੈਦਾ) ਕੀਤਾ.


ਭੇਟਾ. ਦੇਖੋ, ਉਪਾਯਨ.#ਉਪਾਸ. ਸੰ. उपास्. ਪਾਸ ਬੈਠਨਾ। ੨. ਸੰਗਯਾ- ਪਾਸ ਬੈਠਣ ਦੀ ਕ੍ਰਿਯਾ. ਉਪਾਸਨਾ. ਪੂਜਨ. ਸੇਵਾ. "ਮਨ, ਚਰਨਾਰਬਿੰਦ ਉਪਾਸ. (ਗੂਜ ਮ ਃ ੫) ੩. ਦੇਖੋ, ਉਪਾਸਯ.


ਸੰ. उपासक. ਵਿ- ਪਾਸ ਬੈਠਣ ਵਾਲਾ. ਸੇਵਕ। ੨. ਪੂਜਾ ਕਰਨਵਾਲਾ। ੩. ਭਗਤ.