ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਪਰਾਂਤ.


ਸੰ. ਸੰਗ੍ਯਾ ਪੱਥਰ। ੨. ਗੜਾ. ਓਲਾ। ੩. ਬੱਦਲ। ੪. ਬਾਲੂ ਰੇਤ। ੫. ਏਰਣਾ ਗੋਹਾ। ੬. ਦੇਖੋ, ਉੱਪਲ.


ਖਤ੍ਰੀ ਵਰਣ ਦਾ ਇੱਕ ਗੋਤ੍ਰ. "ਗੱਜਣ ਉੱਪਲ ਸਤਿਗੁਰੁ ਭਾਵੈ." (ਭਾਗੁ)


ਸੰ. उपलक्षण- ਉਪਲਕਣ. ਸੰਗ੍ਯਾ- ਕਿਸੇ ਵਸਤੁ ਨੂੰ ਬੋਧ ਕਰਾਉਣ ਦਾ ਚਿੰਨ੍ਹ. ਸੰਕੇਤ। ੨. ਸ਼ਬਦ ਦੀ ਉਹ ਸ਼ਕਤਿ, ਜੋ ਵਾਕ ਦੇ ਅਰਥ ਤੋਂ ਭਿੰਨ, ਉਸ ਅਰਥ ਨਾਲ ਮਿਲਦੀ ਬਾਤ ਦਾ ਬੋਧ ਕਰਾਵੇ. ਜੈਸੇ- ਖੇਤ ਨੂੰ ਹਰਣਾਂ ਤੋਂ ਬਚਾਓ- ਇਸ ਵਾਕ ਤੋਂ ਇਹ ਭੀ ਬੋਧ ਹੋਇਆ ਕਿ ਝੋਟੇ ਢੱਟਿਆਂ ਤੋਂ ਭੀ ਖੇਤ ਦੀ ਰਾਖੀ ਕਰੋ.


ਸੰ. उपलब्ध. ਵਿ- ਪ੍ਰਾਪਤ ਹੋਇਆ. ਲੱਭਿਆ. ੨. ਜਾਣਿਆ ਹੋਇਆ।


ਸੰ. उपलब्धि. ਸੰਗ੍ਯਾ- ਲੱਭਣ ਦੀ ਕ੍ਰਿਯਾ. ਖੋਜ ਕਰਨ ਦੀ ਸ਼ਕਤਿ। ੨. ਪ੍ਰਾਪਤੀ। ੩. ਬੁੱਧਿ. ਗ੍ਯਾਨ.


ਸੰ. ਸੰਗ੍ਯਾ- ਵ੍ਰਤ. ਲੰਘਨ. ਆਹਾਰ ਦਾ ਤਿਆਗ. ਭੋਜਨ ਨਾ ਕਰਨ ਦਾ ਭਾਵ.


ਵਿਆਹ. ਸ਼ਾਦੀ. ਦੇਖੋ, ਉਦਵਾਹ. "ਕੀਨੋ ਉਪਵਾਹ ਅਭਿਰਾਮ ਯੌਂ ਜੈ ਰਾਮ." (ਨਾਪ੍ਰ)