ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उपरत्र. ਸੰਗ੍ਯਾ- ਦੂਜੇ ਦਰਜੇ ਦੇ ਰਤਨ. ਘਟੀਆ ਰਤਨ. ਅਕੀਕ. ਬਲੌਰ ਸਿੱਪ ਆਦਿ.


ਸੰ. ਸੰਗ੍ਯਾ- ਉਦਾਸੀ. ਵੈਰਾਗ. ਵਿਰਕ੍ਤਤਾ. "ਜੋ ਉਪਰਤਿ ਹੋਵੈ ਸੰਸਾਰੀ" (ਨਾਪ੍ਰ) ੨. ਮੌਤ. ਮ੍ਰਿਤ੍ਯੁ.


ਦੇਖੋ, ਉਪਰਉਨਾ. "ਧੋਤੀ ਏਕ ਉਪਰਨਾ ਪਾਨ." (ਗੁਪ੍ਰਸੂ)


ਸੰ. ਸੰਗ੍ਯਾ- ਵਿਰਾਗ (ਵੈਰਾਗਯ). ਉਦਾਸੀਨਤਾ. ਉਦਾਸੀ. ਉਪਰਾਮਤਾ.


ਸੰ. ਸੰਗ੍ਯਾ- ਰੰਗ. ਵਰਣ। ੨. ਰੰਗਣ ਦੀ ਕ੍ਰਿਯਾ। ੩. ਰੰਗ ਦੀ ਝਲਕ.


ਸੰ. ਸੰਗ੍ਯਾ- ਰਾਜਾ ਦਾ ਪ੍ਰਤਿਨਿਧ. ਵਾਇਸਰਾਯ (Viceroy). ੨. ਦੇਖੋ, ਯੁਵਰਾਜ.


ਸੰ. ਉਪਰਾਗਨ. ਕ੍ਰਿ- ਰੰਗਣਾ ਚਿੱਤਣਾ। ੨. ਸੰ. उपार्जन ਉਪਾਰ੍‍ਜਨ. ਪੈਦਾ ਕਰਨਾ. "ਤੁਮ ਸਭ ਕੋ ਉਪਰਾਜਹੀ ਤੁਮਹੀ ਲੇਹੁ ਉਬਾਰ." (ਸਨਾਮਾ) ੩. ਜਮਾ ਕਰਨਾ. ਸੰਗ੍ਰਹ. "ਸੁਖ ਉਪਰਾਜੈ ਮੱਧ ਉਰੰ." (ਅਕਾਲ) "ਗ੍ਯਾਨ ਰਿਦੇ ਉਪਰਾਜਤ ਹੈ. (ਗੁਪ੍ਰਸੂ)


ਸ਼ੰ. ਸ਼ੰਗਯਾ- ਤਿਆਗ, ਵਿਰਕ੍ਤਤਾ। ਕਾਵਿਸ਼੍ਰਾਮ ਆਰਾਮ। ੩. ਵਿ- ਵਿਰਕ੍ਤ. ਉਦਾਸੀਨ.