ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उपानह- उपानत. ਸੰਗ੍ਯਾ- ਜੁੱਤੀ. ਪਾਪੋਸ਼. ਖ਼ਾ. - ਚਰਨਾਦਾਸੀ "ਧਰ੍ਯੋ ਉਪਾਨਹ ਗੁਰੁ ਕੋ ਚੀਨ." (ਗੁਪ੍ਰਸੂ) "ਤਜੇ ਉਪਾਨਯ ਨੰਗੇ ਪਾਇ." (ਗੁਪ੍ਰਸੂ)#"ਦਾਸ ਉਪਾਨੈ ਲੈਕਰ ਧਾਏ." (ਗੁਪ੍ਰਸੂ)


ਉਪਮਾ ਦਾ ਬਹੁ ਵਚਨ। ੨. ਸੰਗ੍ਯਾ- ਸ੍ਰਿਸ੍ਟਿ. ਮਖ਼ਲੂਕ਼ਾਤ. "ਸਭ ਗਾਵਤ ਜੇਤ ਉਪਾਮ" (ਬੈਰਾ ਮਃ ੪) ੩. ਸੰ. ਅਪਾਮ. ਵਿ- ਸਭ ਤੋਂ ਪਰੇ। ੪. ਅਤਿ ਦੂਰ.


ਦੇਖੋ, ਉਪਾਉ.


ਵਿ- ਉਤਪੰਨ ਕੀਤਾ. ਰਚਿਆ.


ਸੰ. ਸੰਗ੍ਯਾ- ਭੇਟਾ. ਉਪਹਾਰ। ੨. ਮੁਲਾਕਾਤ.


ਦੇਖੋ, ਉਪਾਰਨਾ.


ਸੰ. ਉਪਰਾਗਨ. ਕ੍ਰਿ- ਰੰਗਣਾ. ਚਿਤ੍ਰਨਾ। ੨. ਸਿੰਗਾਰਨਾ. "ਕੋਟਿ ਉਪਾਰਜਨਾ ਤੇਰੇ ਅੰਗ." (ਭੈਰ ਅਃ ਮਃ ੫) ੩. ਸੰ. ਉਪਾਜੰਨ. ਜਮਾ ਕਰਨਾ. "ਫਲਗੁਣਿ ਅਨੰਦ ਉਪਾਰਜਨਾ." (ਮਾਝ ਬਾਰਾਮਾਹਾ) ੪. ਉਪਾਰ੍‌ਜਿਤ. ਪੈਦਾ ਕੀਤੀ ਹੋਈ- ਸ੍ਰਿਸ੍ਟੀ. ਮਖ਼ਲੂਕ਼ਾਤ. "ਸਿਮਰੈ ਸਗਲ ਉਪਾਰਜਨਾ." (ਮਾਰੂ ਸੋਲਹੇ ਮਃ ੫) "ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ." (ਮਾਲੀ ਮਃ ੫)


ਸੰ. उत्पाटन- ਉਤਪਾਟਨ. ਪੁੱਟਣਾ. ਉਖੇੜਨਾ. "ਮੂਲ ਵਿਕਾਰ ਉਪਾਰ." (ਗੁਪ੍ਰਸੂ) ੨. ਪਾੜਨਾ. ਚੀਰਨਾ। ੩. उपारण- ਉਪਾਰਣ. ਸੰਗ੍ਯਾ- ਅਪਰਾਧ. ਪਾਪ। ੪. पारण- ਪਾਰਣ. ਵ੍ਰਤ ਦੀ ਸਮਾਪਤੀ. ਦੇਖੋ, ਵ੍ਰਤ ਪਾਰਣ.


ਵਿ- ਉਤਪਾਟਨ ਕੀਤਾ. ਪੁੱਟਿਆ।#੨. ਉਪਾਰ੍‌ਜਿਤ. ਰਚਿਆ. ਉਤਪੰਨ ਕੀਤਾ. ਬਣਾਇਆ.#"ਕਈ ਜੰਤ ਬਿਨਾਹਿ ਉਪਾਰਾ." (ਸੂਹੀ ਮਃ ੫)#"ਓਅੰਕਾਰ ਤੇ ਸ੍ਰਿਸਟਿ ਉਪਾਰਾ." (ਵਿਚਿਤ੍ਰ)


ਵਿ- ਉਤਪੰਨ ਕੀਤੀ ਰਚੀ ਹੋਈ. "ਸਭ ਸੈ ਦੇ ਦਾਤਾਰੁ ਜੈਤੁ ਉਪਾਰੀਐ." (ਵਾਰ ਗੂਜ ੨. ਮਃ ੫) ਜਿਤਨੀ ਮਖ਼ਲੂਕ਼ਾਤ (ਸ੍ਰਿਸ੍ਟੀ) ਹੈ। ੨. ਉਤਪਾਟਨ ਕੀਤੀ. ਪੁੱਟੀ. ਉਖੇੜੀ. ਉਪਾੜੀ.