ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उपालम्भ. ਸੰਗ੍ਯਾ- ਉਲਾਂਭਾ. ਉਲਾਹਨਾ. ਗਿਲਾ.


ਉਪਾਯ. ਦੇਖੋ, ਉਪਾਉ. "ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿਨਾਮ ਪਰਾਪਤਿ ਹੋਇ." (ਵਾਰ ਗੂਜ ੧. ਮਃ ੩) "ਉਪਾਵ ਛੋਡਿ ਗਹੁ ਤਿਸ ਕੀ ਓਟ." (ਗਉ ਮਃ ੫)


ਕ੍ਰਿ- ਉਤਪਾਦਨ. ਉਤਪੰਨ (ਪੈਦਾ) ਕਰਨਾ.


ਵਿ- ਉਤਪੰਨ ਕਰਤਾ. ਪੈਦਾ ਕਰਨ ਵਾਲਾ. "ਆਪ ਉਪਾਵਣੁਹਾਰ." (ਵਾਰ ਗੂਜ ੨. ਮਃ ੫)


ਦੇਖੋ, ਉਪਾਵਣ. "ਆਪਿ ਉਪਾਵਨ." (ਬਿਲਾ ਮਃ ੫)


ਉਪਾਉ (ਜਤਨ) ਤੋਂ. ਉਪਾਵਾਂ ਕਰਕੇ. "ਅਨਿਕ ਉਪਾਵੀ ਰੋਗੁ ਨ ਜਾਇ." (ਸੁਖਮਨੀ)


ਦੇਖੋ, ਉਪਾੜਨ.


ਸੰ. उत्पाटन- ਉਤਪਾਟਨ. ਸੰਗ੍ਯਾ- ਪੁੱਟਣ ਦੀ ਕ੍ਰਿਯਾ. ਉਖੇੜਨਾ. "ਜੜ ਅਪਨੀ ਆਪਿ ਉਪਾੜੀ."#(ਮਾਝ ਮਃ ੫) ੨. ਚੀਰਨਾ. ਪਾੜਨਾ. "ਬਹੁੜ ਜਮ ਨ ਉਪਾੜਾ." (ਆਸਾ ਛੰਤ ਮਃ ੫)


ਕ੍ਰਿ. ਵਿ- ਪਾੜਕੇ. ਚੀਰਕੇ. "ਭੈਆਨਰੂਪ ਨਿਕਸਿਆ ਥੰਮ ਉਪਾੜਿ." (ਭੈਰ ਮਃ ੩) ੨. ਪੁੱਟਕੇ. ਉਖੇੜਕੇ.#ਉਪਾੜੀ. ਦੇਖੋ, ਉਪਾੜਨ.


ਸੰ. ਸੰਗ੍ਯਾ- ਐਸਾ ਜਪ, ਜੋ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਦੂਰ ਬੈਠਾ ਆਦਮੀ ਨਾ ਸੁਣ ਸਕੇ.


ਦੇਖੋ, ਉਪੰਗ.