ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਪਈਆ.


ਸੰ. उपोदघात. (ਉਪ- ਉਦਘਾਤ) ਸੰਗ੍ਯਾ- ਪ੍ਰਸਤਾਵਨਾ. ਭੂਮਿਕਾ. ਦੀਬਾਚਾ. ਪੁਸਤਕ ਵਿੱਚ ਵਰਣਨ ਕੀਤੇ ਪਦਾਰਥਾਂ ਦਾ ਸੰਖੇਪ ਨਾਲ ਆਰੰਭ ਵਿੱਚ ਵਰਣਨ। ੨. ਸਾਮਾਨਯ ਕਥਨ ਤੋਂ ਭਿੰਨ, ਵਿਸ਼ੇਸ ਵਸਤੁ ਦਾ ਵਰਣਨ ਕਰਨਾ.


ਸੰ. उपाङ्ग- ਉਪਾਂਗ. (ਉਪ- ਅੰਗ) ਸੰਗ੍ਯਾ- ਅੰਗ ਦਾ ਭਾਗ. ਹੱਥ ਅੰਗ ਹੈ, ਉਂਗਲੀ ਉਪੰਗ ਹੈ। ੨. ਅੰਗ ਤੁੱਲ ਅੰਗ. ਬਨਾਉਟੀ ਅੰਗ। ੩. ਇੱਕ ਪ੍ਰਕਾਰ ਦਾ ਵਾਜਾ. ਨਸਤਰੰਗ. "ਝਾਲਰ ਤਾਲ ਮ੍ਰਿਦੰਗ ਉਪੰਗ." (ਚੰਡੀ ੧) ੪. ਊਧੋ (ਉੱਧਵ) ਦਾ ਪਿਤਾ.


ਸੰ. उतपन्न- ਉਤ੍‌ਪੰਨ. ਵਿ- ਪੈਦਾ ਹੋਇਆ ਜਨਮਿਆ. "ਆਪੇ ਆਪਿ ਉਪਾਇ ਉਪੰਨਾ." (ਮਾਰੂ ਸੋਲਹੇ ਮਃ ੩) "ਆਪਿ ਉਪੰਨਿਆ." (ਵਾਰ ਰਾਮ ੨, ਮਃ ੫) "ਚਉਥੈ ਪਿਆਰਿ ਉਪੰਨੀ ਖੇਡ." (ਵਾਰ ਮਾਝ ਮਃ ੧)


ਫ਼ਾ. [اُف] ਵ੍ਯ. ਸ਼ੋਕ ਅਤੇ ਦੁੱਖ ਬੋਧਕ ਸ਼ਬਦ ਆਹ! ਓਹ! ਹਾ! ਸ਼ੋਕ!


ਕ੍ਰਿ- ਫੁੱਟਕੇ ਬਾਹਰ ਆਉਣਾ. ਉਛਲਨਾ. "ਉਫਟੰਤ ਸ੍ਰੋਣਤ ਛਿੱਛਯੰ." (ਚੰਡੀ ੨) ਲਹੂ ਦੀਆਂ ਛਿੱਟਾਂ ਉਠਦੀਆਂ ਹਨ.


ਕ੍ਰਿ- ਫੇਨ (ਝੱਗ) ਸਹਿਤ ਹੋਣਾ. ਖ਼ਮੀਰ ਉੱਠਣਾ। ੨. ਉਬਲਨਾ. ਜੋਸ਼ ਖਾਣਾ.


ਫ਼ਾ. [اُفتد] ਗਿਰੇ. ਡਿੱਗੇ. ਦੇਖੋ ਉਫ਼ਤਾਦਨ.


ਫ਼ਾ. [اُفتاد] ਡਿਗਿਆ. ਢਹਿਆ. ਦੇਖੋ. ਉਫ਼ਤਾਦਨ.


ਫ਼ਾ. [اُفتادہ] ਡਿਗਿਆ ਹੋਇਆ. ਪਤਿਤ ਦੇਖੋ, ਉਫ਼ਤਾਦਨ.