ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उद्बत्तर्न- ਉਦਵਰ੍‍ਤਨ ਸੰਗ੍ਯਾ- ਬਟਣਾ. ਸਰ੍ਹੋਂ, ਤਿਲ, ਚੰਦਨ, ਚਰੌਂਜੀ ਆਦਿਕ ਪਦਾਰਥਾਂ ਦਾ ਬਣਾਇਆ ਲੇਪ, ਜੋ ਸ਼ਰੀਰ ਤੇ ਮਲਕੇ ਇਸਨਾਨ ਕਰੀਦਾ ਹੈ. ਇਸ ਤੋਂ ਚਮੜਾ ਸਾਫ ਨਰਮ ਅਤੇ ਸੁਗੰਧ ਵਾਲਾ ਹੋ ਜਾਂਦਾ ਹੈ।


ਕ੍ਰਿ- ਉਬਟ (ਵਿਖੜੇ ਰਸਤੇ) ਪਾਉਣਾ। ੨. ਪਿੱਛੇ ਮੋੜਨਾ. ਪਰਤਨਾ। ੩. ਦੇਖੋ, ਔਟਾਉਣਾ.


ਉਬਾਰ. ਉੱਧਾਰ. ਨਿਸਤਾਰ. ਦੇਖੋ, ਉਆਹਿ ਅਤੇ ਉਬਰਣ.


ਸੰ. उद्घरण- ਉੱਧਰਣ. ਸੰਗ੍ਯਾ- ਉੱਪਰ ਆਉਣ ਦੀ ਕ੍ਰਿਯਾ। ੨. ਬੁਰੀ ਹਾਲਤ ਤੋਂ ਅੱਛੀ ਦਸ਼ਾ ਵਿੱਚ ਹੋਣਾ। ੩. ਮੁਕਤਿ ਪਾਉਣੀ. "ਉਬਰਤ ਰਾਜਾ ਰਾਮ ਕੀ ਸਰਣੀ." (ਗਉ ਮਃ ੫)


ਕ੍ਰਿ- ਉਦ- ਵਲਨ. ਉੱਪਰ ਵੱਲ ਜਾਣਾ. ਅਗਨੀ ਦੇ ਤਾਉ ਕਰਕੇ ਉੱਪਰ ਉੱਠਣਾ। ੨. ਰਿੱਝਣਾ. "ਜਿਉਂ ਉਬਲੀ ਮਜੀਠੈ ਰੰਗ ਗਹਗਹਾ." (ਵਾਰ ਗਉ ੧. ਮਃ ੩) ੩. ਉਮਡਣਾ.