ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [اُفتادن] ਕ੍ਰਿ- ਡਿਗਣਾ. ਢਹਿਣਾ ੨. ਬਰਬਾਦ ਹੋਣਾ.


ਦੇਖੋ, ਉਫਣਨਾ. "ਤੇਜ ਤਲੇ ਪਯ ਉਫਨ੍ਯੋ ਜੈਸਾ." (ਗੁਪ੍ਰਸੂ)


ਸੰਗ੍ਯਾ- ਉਫਣਨ ਦੀ ਕ੍ਰਿਯਾ. ਝੱਗ ਦਾ ਉਠਾਨ. (ਉਤ- ਸ੍‍ਫਾਯ). ੨. ਉਬਾਲ. ਜੋਸ਼.


ਅ਼. [ابّک] ਅਬੱਕ. ਵਿ- ਮੋਟਾ. ਅਸਥੂਲ (ਸ੍‍ਥੂਲ. ) ੨. ਚਤੁਰ. ਹੋਸ਼ਿਆਰ. "ਬੱਜੇ ਉੱਬਕ." (ਚੰਡੀ ੨) ਚਤੁਰ ਯੋਧਾ ਆਪੋ ਵਿੱਚ ਭਿੜੇ.


ਸੰਗ੍ਯਾ- ਉਦਵਮਨ. ਬੱਤ. ਮਤਲੀ. ਡਾਕੀ (ਵਮਨ) ਦਾ ਉਛਾਲ.


ਸੰ. उद्बाट- ਉਦਵਾਟ. ਸੰਗ੍ਯਾ- ਵਿਖੜ ਰਾਹ. ਅਟਪਟਾ ਮਾਰਗ. ਔਖੀ ਘਾਟੀ. "ਉਬਟ ਚਲੰਤੇ ਇਹੁ ਮਦੁ ਪਾਇਆ." (ਕੇਦਾ ਕਬੀਰ) ਦੇਖੋ, ਖੋਂਦ.