ਐਲਨ ਮਸਕ ਦਾ ਸਟਾਰਲਿੰਕ ਜਲਦ ਹੋਵੇਗਾ ਭਾਰਤ ਵਿੱਚ ਲਾਂਚ

starlink in india

ਸਪੇਸਐਕਸ ਦੀ ਮਲਕੀਅਤ ਵਾਲੀ ਸੈਟੇਲਾਈਟ ਇੰਟਰਨੈੱਟ ਸੇਵਾ, ਸਟਾਰਲਿੰਕ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਉਪਲਬਧ, ਸਟਾਰਲਿੰਕ ਦਾ ਉਦੇਸ਼ ਦੁਨੀਆ ਦੇ ਸ਼ਹਿਰੀ ਅਤੇ ਦੂਰ-ਦੁਰਾਡੇ ਦੋਵਾਂ ਹਿੱਸਿਆਂ ਵਿੱਚ ਘੱਟ ਲੇਟੈਂਸੀ ਦੇ ਨਾਲ ਹਾਈ-ਸਪੀਡ ਇੰਟਰਨੈੱਟ ਪ੍ਰਦਾਨ ਕਰਨਾ ਹੈ। 

ਭਾਰਤ ਵਿੱਚ ਸਟਾਰਲਿੰਕ ਲਈ ਕਿੰਨਾ ਭੁਗਤਾਨ ਕਰਨਾ ਪਵੇਗਾ?

ਭਾਰਤ ਵਿੱਚ ਸਟਾਰਲਿੰਕ ਆਉਣ ਦੇ ਨਾਲ, ਹੁਣ ਧਿਆਨ ਇਸ ਗੱਲ 'ਤੇ ਹੈ ਕਿ ਉਪਭੋਗਤਾਵਾਂ ਨੂੰ ਸੈਟੇਲਾਈਟ ਇੰਟਰਨੈੱਟ ਸੇਵਾ ਲਈ ਕਿੰਨਾ ਖਰਚ ਕਰਨਾ ਪਵੇਗਾ। ਕੁਝ ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਪਲੈਨਾਂ ਅਤੇ ਭੂਗੋਲਿਕ ਸਥਿਤੀ ਦੇ ਅਧਾਰ ਤੇ, ਭਾਰਤੀਆਂ ਨੂੰ ਪ੍ਰਤੀ ਮਹੀਨਾ 3,000 ਤੋਂ 7,000 ਰੁਪਏ ਦੇ ਵਿਚਕਾਰ ਭੁਗਤਾਨ ਕਰਨਾ ਪਵੇਗਾ।

ਇਹ ਸਿਰਫ ਮਹੀਨਾਵਾਰ ਪਲੈਨ ਦੀ ਕੀਮਤ ਹੈ। ਮਾਸਿਕ ਫੀਸ ਤੋਂ ਇਲਾਵਾ, ਉਪਭੋਗਤਾਵਾਂ ਨੂੰ ਸਟਾਰਲਿੰਕ ਕਿੱਟ ਵੀ ਖਰੀਦਣੀ ਪਵੇਗੀ, ਜਿਸ ਵਿੱਚ ਇੱਕ ਵਾਈ-ਫਾਈ ਰਾਊਟਰ ਅਤੇ ਇੱਕ ਸੈਟੇਲਾਈਟ ਡਿਸ਼ ਸ਼ਾਮਲ ਹੈ। ਸੰਯੁਕਤ ਰਾਜ ਵਿੱਚ, ਸਟੈਂਡਰਡ ਸਟਾਰਲਿੰਕ ਦੀ ਕੀਮਤ $349 ਹੈ, ਜੋ ਕਿ ਲਗਭਗ 30,000 ਰੁਪਏ ਦੇ ਕਰੀਬ ਹੈ। ਜਦੋਂ ਕਿ ਸਟਾਰਲਿੰਕ ਮਿੰਨੀ ਕਿੱਟ, ਜੋ ਤੁਹਾਨੂੰ ਯਾਤਰਾ ਦੌਰਾਨ ਇੰਟਰਨੈੱਟ ਤੱਕ ਪਹੁੰਚ ਦਿੰਦੀ ਹੈ ਇਸਦੀ ਕੀਮਤ $599 ਜਾਂ ਲਗਭਗ 43,000 ਰੁਪਏ ਹੈ। ਸਾਨੂੰ ਉਮੀਦ ਹੈ ਕਿ ਭਾਰਤ ਵਿੱਚ ਇਹਨਾਂ ਕਿੱਟਾਂ ਦੀ ਕੀਮਤ ਵੀ ਇਸੇ ਤਰ੍ਹਾਂ ਹੋਵੇਗੀ।

ਸਟੈਂਡਰਡ ਸਟਾਰਲਿੰਕ ਦੇ ਪਲਾਨ ਆਮ ਤੌਰ 'ਤੇ ਪ੍ਰਤੀ ਮਹੀਨਾ $120 ਤੋਂ ਸ਼ੁਰੂ ਹੁੰਦੇ ਹਨ ਅਤੇ ਸਟਾਰਲਿੰਕ ਮਿੰਨੀ ਸਿਰਫ ਦੋ ਵਿਕਲਪ ਪੇਸ਼ ਕਰਦਾ ਹੈ: 50GB ਡੇਟਾ ਵਾਲਾ $120 (ਲਗਭਗ 10,300 ਰੁਪਏ) ਪਲਾਨ ਅਤੇ 165 ਡਾਲਰ (ਲਗਭਗ 14,100 ਰੁਪਏ) ਪ੍ਰਤੀ ਮਹੀਨਾ ਦੀ ਅਸੀਮਤ ਡੇਟਾ ਪਲਾਨ। ਹਾਲਾਂਕਿ, ਜੇਕਰ ਤੁਸੀਂ ਕਿਸ਼ਤੀ 'ਤੇ ਸਟਾਰਲਿੰਕ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਹਾਰਡਵੇਅਰ ਲਈ $2,500 ਦਾ ਭੁਗਤਾਨ ਕਰਨ ਲਈ ਤਿਆਰ ਰਹੋ, ਜਿਸ ਵਿੱਚ ਪਾਈਪ ਅਡੈਪਟਰ ਅਤੇ ਜੈਨ 3(Gen 3)ਵਾਈ ਫਾਈ ਰਾਊਟਰ ਵਰਗੇ ਵਿਕਲਪਿਕ ਉਪਕਰਣ ਸ਼ਾਮਲ ਹਨ ਜਿਨ੍ਹਾਂ ਦੀ ਕੀਮਤ ਕ੍ਰਮਵਾਰ $120 ਅਤੇ $199 ਹੈ।

ਸਟਾਰਲਿੰਕ ਭਾਰਤ ਕਦੋਂ ਆਵੇਗਾ?
ਇਸ ਮਹੀਨੇ ਦੇ ਸ਼ੁਰੂ ਵਿੱਚ, ਪੀਟੀਆਈ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਨੇ ਸਟਾਰਲਿੰਕ ਨੂੰ ਇੱਕ ਇਰਾਦਾ ਪੱਤਰ, ਜਿਸਨੂੰ ਐਲ.ਓ.ਆਈ(LoI) ਵੀ ਕਿਹਾ ਜਾਂਦਾ ਹੈ ਜਾਰੀ ਕੀਤਾ ਹੈ, ਜਿਸ ਨਾਲ ਸਪੇਸਐਕਸ ਦੀ ਮਲਕੀਅਤ ਵਾਲੀ ਕੰਪਨੀ ਲਈ ਦੇਸ਼ ਵਿੱਚ ਸੈਟੇਲਾਈਟ ਸੰਚਾਰ ਸੇਵਾਵਾਂ ਦੀ ਪੇਸ਼ਕਸ਼ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।

ਹਾਲਾਂਕਿ, ਸਟਾਰਲਿੰਕ ਦੁਆਰਾ ਪੂਰੇ ਭਾਰਤ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ, ਇਸਨੂੰ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ ਸੈਂਟਰ (IN-SPACE) ਤੋਂ ਪ੍ਰਵਾਨਗੀ ਦੀ ਲੋੜ ਹੋਵੇਗੀ ਅਤੇ ਸਰਕਾਰ ਦੁਆਰਾ ਇੱਕ ਸਪੈਕਟ੍ਰਮ ਅਲਾਟ ਕਰਨ ਦੀ ਜ਼ਰੂਰਤ ਹੋਏਗੀ। 

ਐਲਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਨੇ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਵਰਗੇ ਪ੍ਰਮੁੱਖ ਦੂਰਸੰਚਾਰ ਨੈੱਟਵਰਕਾਂ ਨਾਲ ਵੀ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ, ਜੋ ਕਿ ਭਾਰਤੀ ਦੂਰਸੰਚਾਰ ਬਾਜ਼ਾਰ ਦਾ 70 ਪ੍ਰਤੀਸ਼ਤ ਤੋਂ ਵੱਧ ਹਿੱਸਾ ਰੱਖਦੇ ਹਨ, ਪਰ ਸਾਨੂੰ ਇਹ ਦੇਖਣਾ ਹੋਵੇਗਾ ਕਿ ਇਹ ਸਾਂਝੇਦਾਰੀ ਭਾਰਤ ਵਿੱਚ ਸਟਾਰਲਿੰਕ ਦੀਆਂ ਸੇਵਾਵਾਂ ਦੀ ਕੀਮਤ ਅਤੇ ਉਪਲਬਧਤਾ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ।

Gurpreet | 26/05/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ