ਕਾਰੋਬਾਰ

ਅਰਥਵਿਵਸਥਾ ਅਤੇ ਕਾਰਪੋਰੇਟ ਸੈਕਟਰ ਵਿੱਚ ਨਵੀਨਤਮ ਅੱਪਡੇਟਸ ਅਤੇ ਰੁਝਾਨਾਂ ਲਈ ਸਾਡੇ ਕਾਰੋਬਾਰ ਨਾਲ ਸਬੰਧਿਤ ਨਿਊਜ਼ ਸੈਕਸ਼ਨ ਦੇ ਨਾਲ ਜੁੜੇ ਰਹੋ। ਸਟਾੱਕ ਮਾਰਕੀਟ ਅੱਪਡੇਟ ਤੋਂ ਲੈ ਕੇ ਉਦਯੋਗਿਕ ਸਫਲਤਾਵਾਂ ਅਤੇ ਨੀਤੀਗਤ ਤਬਦੀਲੀਆਂ ਤੱਕ, ਅਸੀਂ ਤੁਹਾਨੂੰ ਸੂਚਿਤ ਰੱਖਣ ਲਈ ਸਹੀ ਅਤੇ ਸਮੇਂ ਸਿਰ ਜਾਣਕਾਰੀ ਪ੍ਰਦਾਨ ਕਰਦੇ ਹਾਂ।
eu delays retaliatory tariffs on america

ਯੂਰਪੀ ਸੰਘ ਨੇ ਅਮਰੀਕੀ ਟੈਰਿਫਾਂ ਦੇ ਤਹਿਤ ਆਪਣੇ ਨਵੇਂ ਜਵਾਬੀ ਟੈਰਿਫਾਂ ਨੂੰ ਕੁਝ ਸਮੇਂ ਲਈ ਕੀਤਾ ਮੁਲਤਵੀ

| ਰਾਜਨੀਤਿਕ , ਕਾਰੋਬਾਰ | 1 ਦਿਨ ਪਹਿਲਾਂ |

ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਨਿਰਯਾਤ 'ਤੇ ਯੂਰਪੀ ਸੰਘ ਦੇ ਜਵਾਬੀ ਟੈਰਿਫਾਂ ਵਿੱਚ ਫਿਰ ਦੇਰੀ ਹੋ ਗਈ ਹੈ। ਜਵਾਬੀ ਟੈਰਿਫ, ਜੋ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਸਨ, ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਟੀਲ ਅਤੇ ਐਲੂਮੀਨੀਅਮ 'ਤੇ ਸ਼ੁਰੂਆਤੀ ਆਯਾਤ ਟੈਕਸਾਂ ਦੇ ਜਵਾਬ ਵਿੱਚ ਲਗਾਏ ਜਾਣੇ ਸਨ। ਯੂਰਪੀ ਸੰਘ ਦੀ ਜਵਾਬੀ ਕਾਰਵਾਈ, ਜੋ ਕਿ €21 ਬਿਲੀਅਨ ਦੇ ਅਮਰੀਕੀ ਸਮਾਨ ਨੂੰ ਪ੍ਰਭਾਵਿਤ ਕਰਦੀ ਸੀ, ਨੂੰ ਪਹਿਲਾਂ ਮਾਰਚ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਵੌਨ ਡੇਰ ਲੇਅਨ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਰੋਕ ਨੂੰ ਅਗਸਤ ਦੇ ਸ਼ੁਰੂ ਤੱਕ ਵਧਾ

pakistan sells pia airline

ਪਾਕਿਸਤਾਨ ਨੇ ਘਾਟੇ 'ਚ ਚੱਲ ਰਹੀ ਅੰਤਰ-ਰਾਸ਼ਟਰੀ ਏਅਰਲਾਈਨ ਪੀਆਈਏ ਲਈ ਚਾਰ ਸੰਭਾਵੀ ਖਰੀਦਦਾਰਾਂ ਨੂੰ ਦਿੱਤੀ ਮਨਜ਼ੂਰੀ

| ਕਾਰੋਬਾਰ | 3 ਦਿਨਾਂ ਪਹਿਲਾਂ |

ਪਾਕਿਸਤਾਨੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕਰਜ਼ੇ ਵਿੱਚ ਡੁੱਬੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਵਿੱਚ ਹਿੱਸੇਦਾਰੀ ਲਈ ਸੰਭਾਵੀ ਤੌਰ 'ਤੇ ਬੋਲੀ ਲਗਾਉਣ ਲਈ ਵਪਾਰਕ ਸਮੂਹਾਂ ਅਤੇ ਇੱਕ ਫੌਜੀ-ਸਮਰਥਿਤ ਫਰਮ ਸਮੇਤ ਚਾਰ ਧਿਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ 7 ਬਿਲੀਅਨ ਡਾਲਰ ਦੇ ਅੰਤਰਰਾਸ਼ਟਰੀ ਮੁਦਰਾ ਫੰਡ ਪ੍ਰੋਗਰਾਮ ਦੇ ਤਹਿਤ ਲਏ ਗਏ ਕਰਜੇ ਨੂੰ ਇਕੱਠਾ ਕਰਨ ਅਤੇ ਸਰਕਾਰੀ ਮਾਲਕੀ ਵਾਲੇ ਉੱਦਮਾਂ ਨੂੰ ਸੁਧਾਰਨ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਰਾਸ਼ਟਰੀ ਏਅਰਲਾਈਨ ਵਿੱਚ 51-100% ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਲਗਭਗ ਦੋ ਦਹਾਕਿਆਂ ਵਿੱਚ ਦੇਸ਼ ਦਾ ਪਹਿਲਾ ਸਭ ਤੋਂ ਵੱਡਾ ਨਿੱਜੀਕਰਨ(privatisation) ਹੋਵੇਗਾ। ਪੀਆਈਏ ਲਈ ਬੋਲੀ ਲਗਾਉਣ ਵਾਲੇ ਸਮੂਹਾਂ ਵਿੱਚ,

trump imposes tariff on canada

ਟਰੰਪ 1 ਅਗਸਤ ਤੋਂ ਕੈਨੇਡਾ 'ਤੇ ਲਗਾਉਣਗੇ 35% ਦਾ ਟੈਰਿਫ, ਹੋਰਾਂ ਦੇਸ਼ਾਂ ਤੇ ਲੱਗੇਗਾ 15%-20% ਦਾ ਟੈਰਿਫ

| ਕਾਰੋਬਾਰ , ਵਿਸ਼ਵ | 4 ਦਿਨਾਂ ਪਹਿਲਾਂ |

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ (10 ਜੁਲਾਈ, 2025) ਨੂੰ ਇੱਕ ਪੱਤਰ ਵਿੱਚ ਕਿਹਾ ਕਿ ਉਹ ਕੈਨੇਡਾ ਤੋਂ ਆਯਾਤ ਕੀਤੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ 'ਤੇ ਟੈਕਸ ਵਧਾ ਕੇ 35% ਕਰ ਦੇਣਗੇ, ਜਿਸ ਨਾਲ ਦੋ ਉੱਤਰੀ ਅਮਰੀਕੀ ਦੇਸ਼ਾਂ ਵਿਚਕਾਰ ਦਰਾਰ ਹੋਰ ਡੂੰਘੀ ਹੋ ਜਾਵੇਗੀ ਜਿਨ੍ਹਾਂ ਨੇ ਆਪਣੇ ਦਹਾਕਿਆਂ ਪੁਰਾਣੇ ਗੱਠਜੋੜ ਨੂੰ ਕਮਜ਼ੋਰ ਕਰ ਦਿੱਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ, ਮਾਰਕ ਕਾਰਨੀ ਨੂੰ ਲਿਖੇ ਪੱਤਰ ਵਿੱਚ 25% ਟੈਰਿਫ ਦਰਾਂ ਦੱਸੀਆਂ ਗਈਆਂ ਹਨ, ਜੋ ਇੱਕ ਜੋਰਦਾਰ ਵਾਧਾ ਹੈ। ਟਰੰਪ ਦੇ ਟੈਰਿਫ ਕਥਿਤ ਤੌਰ 'ਤੇ ਕੈਨੇਡਾ ਨੂੰ ਫੈਂਟਾਨਿਲ ਦੀ ਤਸਕਰੀ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਵਿੱਚ ਸਨ, ਹਾਲਾਂਕਿ ਉਸ ਦੇਸ਼ ਤੋਂ ਨਸ਼ੀਲੇ ਪਦਾਰਥਾਂ ਦੀ

trump tariffs on brazil

ਟਰੰਪ ਨੇ ਬ੍ਰਾਜ਼ੀਲ ਤੇ 50% ਟੈਰਿਫ ਦੀ ਧਮਕੀ ਦਿੱਤੀ ਅਤੇ ਬੋਲਸੋਨਾਰੋ ਦੇ ਮੁਕੱਦਮੇ ਨੂੰ ਖਤਮ ਕਰਨ ਦੀ ਕੀਤੀ ਮੰਗ

| ਰਾਜਨੀਤਿਕ , ਕਾਰੋਬਾਰ | 5 ਦਿਨਾਂ ਪਹਿਲਾਂ |

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਬ੍ਰਾਜ਼ੀਲ ਵਿੱਚ ਬਣੀਆਂ ਚੀਜ਼ਾਂ 'ਤੇ 50% ਟੈਕਸ ਲਗਾਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਤੋਂ ਬਾਅਦ ਦੱਖਣੀ ਅਮਰੀਕੀ ਦੇਸ਼ ਨਾਲ ਉਨ੍ਹਾਂ ਦੀ ਲੜਾਈ ਵਧ ਗਈ ਹੈ। ਉਨ੍ਹਾਂ ਨੇ ਆਪਣੇ ਨਵੀਨਤਮ ਟੈਰਿਫ ਪੱਤਰ ਵਿੱਚ ਇਸ ਯੋਜਨਾ ਦਾ ਐਲਾਨ ਕੀਤਾ, ਜੋ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਸੀ। ਇਸ ਵਿੱਚ, ਟਰੰਪ ਨੇ ਬ੍ਰਾਜ਼ੀਲ 'ਤੇ ਅਮਰੀਕੀ ਤਕਨੀਕੀ ਕੰਪਨੀਆਂ 'ਤੇ ਹਮਲਿਆਂ ਅਤੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵਿਰੁੱਧ ਮੁਕੱਦਮਾ ਕਰਨ ਦਾ ਦੋਸ਼ ਲਗਾਇਆ ਹੈ, ਜੋ 2022 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੀ ਸਾਜ਼ਿਸ਼ ਵਿੱਚ ਆਪਣੀ ਕਥਿਤ ਭੂਮਿਕਾ ਲਈ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਇੱਕ ਸੋਸ਼ਲ

trump new tariffs

ਟਰੰਪ ਨੇ ਪੁਰਾਣੇ ਟੈਰਿਫਾਂ ਨੂੰ ਫਿਰ ਕੀਤਾ ਮੁਲਤਵੀ ਅਤੇ ਕਈ ਦੇਸ਼ਾਂ ਲਈ ਨਵੇਂ ਟੈਰਿਫਾਂ ਦਾ ਕੀਤਾ ਐਲਾਨ

| ਰਾਜਨੀਤਿਕ , ਕਾਰੋਬਾਰ | 6 ਦਿਨਾਂ ਪਹਿਲਾਂ |

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਧਿਕਾਰਤ ਤੌਰ 'ਤੇ ਅਮਰੀਕੀ ਆਯਾਤ 'ਤੇ ਉੱਚ ਟੈਰਿਫ ਲਗਾਉਣ ਵਿੱਚ ਦੇਰੀ ਕੀਤੀ ਹੈ, ਜਦੋਂ ਕਿ ਜਾਪਾਨ ਅਤੇ ਦੱਖਣੀ ਕੋਰੀਆ ਸਮੇਤ 14 ਦੇਸ਼ਾਂ ਨੂੰ ਪੱਤਰ ਭੇਜ ਕੇ ਉਨ੍ਹਾਂ ਨੂੰ ਦਰਪੇਸ਼ ਟੈਕਸਾਂ ਦਾ ਵੇਰਵਾ ਦੇ ਦਿੱਤਾ ਹੈ। ਇਹ ਤਾਜ਼ਾ ਅਪਡੇਟ ਉਦੋਂ ਆਇਆ ਹੈ ਜਦੋਂ ਵ੍ਹਾਈਟ ਹਾਊਸ ਵੱਲੋਂ ਆਯਾਤ ਟੈਕਸਾਂ 'ਤੇ 90 ਦਿਨਾਂ ਦੀ ਦਿੱਤੀ ਰੋਕ ਇਸ ਹਫ਼ਤੇ ਖਤਮ ਹੋਣ ਵਾਲੀ ਸੀ। ਰਾਸ਼ਟਰਪਤੀ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਉਤਪਾਦਾਂ 'ਤੇ 25% ਟੈਕਸ ਲਗਾਉਣ ਦੀ ਆਪਣੀ ਧਮਕੀ ਨੂੰ ਸਥਿਰ ਰੱਖਿਆ ਅਤੇ 1 ਅਗਸਤ ਤੋਂ ਟੈਕਸ ਲਾਗੂ ਕਰਨ ਦੀ ਚੇਤਾਵਨੀ ਦਿੰਦੇ ਹੋਏ ਵਿਸ਼ਵ ਨੇਤਾਵਾਂ ਨੂੰ

trump big beautiful bill

ਕਾਂਗਰਸ ਨੇ ਟੈਕਸਾਂ ਅਤੇ ਖਰਚਿਆਂ ਵਿੱਚ ਕਟੌਤੀ ਕਰਨ ਵਾਲੇ ਟਰੰਪ ਦੇ 'ਬਿੱਗ, ਬਿਊਟੀਫੁਲ ਬਿਲ' ਨੂੰ ਕੀਤਾ ਪਾਸ

| ਰਾਜਨੀਤਿਕ , ਕਾਰੋਬਾਰ | 11 ਦਿਨਾਂ ਪਹਿਲਾਂ |

ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਘਰੇਲੂ ਏਜੰਡੇ ਲਈ ਇੱਕ ਮਹੱਤਵਪੂਰਨ ਟੈਕਸ ਅਤੇ ਖਰਚ ਬਿੱਲ ਪਾਸ ਕਰ ਦਿੱਤਾ ਹੈ। ਕੈਪੀਟਲ ਹਿੱਲ 'ਤੇ ਇੱਕ ਸੈਸ਼ਨ ਤੋਂ ਬਾਅਦ, ਪ੍ਰਤੀਨਿਧੀ ਸਭਾ ਨੇ ਵੀਰਵਾਰ ਦੁਪਹਿਰ ਨੂੰ 218 ਤੋਂ 214 ਵੋਟਾਂ ਨਾਲ ਬਿੱਲ ਨੂੰ ਪਾਸ ਕਰ ਦਿੱਤਾ। ਮੰਗਲਵਾਰ ਨੂੰ ਸੈਨੇਟ ਵਿੱਚ ਇਸਨੂੰ ਇੱਕ ਵੋਟ ਨਾਲ ਮਨਜ਼ੂਰੀ ਦੇ ਦਿੱਤੀ ਗਈ ਸੀ। ਟਰੰਪ ਨੇ ਰਿਪਬਲਿਕਨ-ਨਿਯੰਤਰਿਤ ਕਾਂਗਰਸ ਨੂੰ ਕਾਨੂੰਨ ਤੇ ਦਸਤਖਤ ਕਰਨ ਲਈ ਬਿੱਲ ਦਾ ਅੰਤਿਮ ਵਰਜਨ ਭੇਜਣ ਲਈ 4 ਜੁਲਾਈ ਦੀ ਸਮਾਂ ਸੀਮਾ ਦਿੱਤੀ ਸੀ। ਕਾਂਗਰਸ ਦੇ ਬਜਟ ਦਫਤਰ ਦਾ ਅਨੁਮਾਨ ਹੈ ਕਿ ਇਹ ਬਿੱਲ ਅਗਲੇ 10 ਸਾਲਾਂ ਵਿੱਚ ਸੰਘੀ ਘਾਟੇ ਵਿੱਚ $3.3 ਟ੍ਰਿਲੀਅਨ (£2.4 ਟ੍ਰਿਲੀਅਨ)