ਸਿਹਤ

ਸਾਡੇ ਸਿਹਤ ਸੈਕਸ਼ਨ ਦੇ ਨਾਲ ਜੁੜੇੋ ਜਿੱਥੇ ਤੁਹਾਨੂੰ ਡਾਕਟਰੀ ਖੋਜਾਂ, ਤੰਦਰੁਸਤੀ ਦੇ ਰੁਝਾਨਾਂ, ਜਨਤਕ ਸਿਹਤ ਮੁੱਦਿਆਂ ਅਤੇ ਸਿਹਤ ਸੰਭਾਲ ਵਿੱਚ ਸਫਲਤਾਵਾਂ ਬਾਰੇ ਨਵੀਨਤਮ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਸਾਡਾ ਉਦੇਸ਼ ਇਸ ਭਾਗ ਰਾਹੀਂ ਪੋਸ਼ਣ ਸੰਬੰਧੀ ਸਲਾਹ, ਮਾਨਸਿਕ ਸਿਹਤ ਸਬੰਧੀ ਜਾਗਰੂਕਤਾ, ਅਤੇ ਤੰਦਰੁਸਤੀ ਸੁਝਾਵਾਂ ਤੋਂ ਲੈ ਕੇ ਬਿਮਾਰੀਆਂ, ਉਨ੍ਹਾਂ ਦੇ ਇਲਾਜ ਅਤੇ ਸਿਹਤ ਸੰਭਾਲ ਨੀਤੀਆਂ ਬਾਰੇ ਜਾਣਕਾਰੀ ਪਹੁੰਚਾਉਣਾ ਹੈ।
ਭਾਰਤ ਵਿੱਚ HMPV ਮਾਮਲਿਆਂ ਦੀ ਵੱਧ ਰਹੀ ਹੈ ਗਿਣਤੀ

ਭਾਰਤ ਵਿੱਚ HMPV ਮਾਮਲਿਆਂ ਦੀ ਵੱਧ ਰਹੀ ਹੈ ਗਿਣਤੀ

| ਸਿਹਤ | 25 days ago |

ਭਾਰਤ ਵਿੱਚ ਹਿਊਮਨ ਮੈਟਾਪਨੀਓਮੋਵਾਇਰਸ (HMPV) ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ ਦੇ ਤਿੰਨ ਸੂਬਿਆਂ ਵਿੱਚ ਹੁਣ ਤੱਕ 7 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ HMPV ਵਾਇਰਸ ਕਾਰਨ ਕੋਵਿਡ ਵਰਗੀ ਗੰਭੀਰ ਸਥਿਤੀ ਦੇ ਬਣਨ ਦੀ ਸੰਭਾਵਨਾ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਿਕ, HMPV ਦੇ 7 ਮਾਮਲੇ ਤਿੰਨ ਵੱਖ-ਵੱਖ ਸੂਬਿਆਂ ਵਿੱਚ ਮਿਲੇ ਹਨ: ਬੈਂਗਲੁਰੂ: 2 ਮਾਮਲੇ ਬੈਪਟਿਸਟ ਹਸਪਤਾਲ ਵਿੱਚ ਰਿਪੋਰਟ ਕੀਤੇ ਗਏ। ਇਹ ਮਰੀਜ਼ 3 ਸਾਲ ਦੀ ਬੱਚੀ ਅਤੇ 8 ਮਹੀਨੇ ਦੇ ਬੱਚੇ ਸਨ, ਜੋ ਹੁਣ ਸਿਹਤਮੰਦ ਹਨ। ਨਾਗਪੁਰ ਵਿਚ 7 ਅਤੇ 13 ਸਾਲ ਦੇ ਬੱਚਿਆਂ ਦੀ HMPV ਵਾਇਰਸ ਦੀ ਪੁਸ਼ਟੀ ਹੋਈ। ਨਗਰ ਨਿਗਮ ਨੇ ਇਨ੍ਹਾਂ ਮਾਮਲਿਆਂ ਦੀ ਮੁੜ ਜਾਂਚ ਕਰਨ ਲਈ ਏਮਜ਼ ਹਸਪਤਾਲ ਨਾਲ ਸੰਪਰਕ ਕੀਤਾ ਸੀ। ਅਹਿਮਦਾਬਾਦ ਵਿਚ 2 ਸਾਲ ਦੇ ਬੱਚੇ ਵਿੱਚ 26 ਦਸੰਬਰ ਨੂੰ HMPV ਵਾਇਰਸ ਦੀ ਪੁਸ਼ਟੀ ਹੋਈ। ਤਾਮਿਲਨਾਡੂ ਦੇ ਚੇਨਈ ਅਤੇ ਸਲੇਮ ਵਿੱਚ 2 ਮਰੀਜ਼ਾਂ ਦਾ ਇਲਾਜ ਜਾਰੀ ਹੈ। ਸਰਕਾਰ ਦਾ ਬਿਆਨ ਹੈ ਕਿ ਚਿੰਤਾ ਦੀ ਲੋੜ ਨਹੀਂ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ HMPV ਕੋਈ ਨਵਾਂ ਵਾਇਰਸ ਨਹੀਂ ਹੈ ਅਤੇ ਸਥਿਤੀ ਉੱਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ, "ਭਾਰਤ ਵਿੱਚ ਸਾਹ ਸੰਬੰਧੀ ਆਮ ਵਾਇਰਸਾਂ ਵਿੱਚ ਕੋਈ ਗੰਭੀਰ ਵਾਧਾ ਨਹੀਂ ਹੋਇਆ। ਸਿਹਤ ਮੰਤਰਾਲਾ ਅਤੇ ICMR ਦੇਸ਼ ਦੀ ਸਥਿਤੀ ਦਾ ਜਾਇਜਾ ਲੈ ਰਹੇ ਹਨ।

HMPV ਨੂੰ ਪਹਿਲੀ ਵਾਰ ਸਾਲ 2001 ਵਿੱਚ ਨੀਦਰਲੈਂਡ ਵਿੱਚ ਖੋਜਿਆ ਗਿਆ ਸੀ। ਇਹ ਵਾਇਰਸ ਸਾਹ ਅਤੇ ਫੇਫੜਿਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨ ਬਣਦਾ ਹੈ। ਇਹ ਮਾਮਲੇ ਖਾਸਕਰ ਛੋਟੇ ਬੱਚਿਆਂ, ਵਧੇਰੇ ਉਮਰ ਦੇ ਲੋਕਾਂ ਅਤੇ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਕਮਜ਼ੋਰ ਹੈ, ਉਨ੍ਹਾਂ ਵਿੱਚ ਪਾਏ ਜਾਂਦੇ ਹਨ। ਮਰੀਜ਼ਾਂ ਦੀ ਸਥਿਤੀ ਹੁਣ ਸਥਿਰ ਹੈ। ਨਾਗਪੁਰ ਅਤੇ ਬੈਂਗਲੁਰੂ ਦੇ ਹਸਪਤਾਲਾਂ ਦੇ ਮਰੀਜ਼ ਸਿਹਤਮੰਦ ਹੋ ਕੇ ਛੁੱਟੀ ਲੈ ਚੁੱਕੇ ਹਨ। ਤਾਮਿਲਨਾਡੂ ਵਿੱਚ 2 ਕੇਸ ਐਕਟਿਵ ਹਨ। ਸਿਹਤ ਅਧਿਕਾਰੀਆਂ ਨੇ ਇਸ ਸਥਿਤੀ ਦੀ ਨਾਲ ਨਜਿੱਠਣ ਲਈ, 4 ਜਨਵਰੀ ਨੂੰ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੀ ਅਗਵਾਈ ਹੇਠ ਮੀਟਿੰਗ ਕੀਤੀ ਹੈ। ਭਾਰਤ ਵਿੱਚ HMPV ਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਹੋਣ ਦੇ ਬਾਵਜੂਦ ਸਰਕਾਰ ਨੇ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਹੈ। ਸਿਹਤ ਮੰਤਰਾਲਾ ਅਤੇ ਅਨੁਸੰਧਾਨ ਸਂਸਥਾਵਾਂ ਇਸ ਵਿਸ਼ੇ 'ਤੇ ਨਿਗਰਾਨੀ ਕਰ ਰਹੀਆਂ ਹਨ।

ਅਲਕੋਹਲ ਵਾਲੇ ਪਦਾਰਥਾਂ ‘ਤੇ ਕੈਂਸਰ ਦੀ ਚੇਤਾਵਨੀ ਪ੍ਰਦਰਸ਼ਿਤ ਕਰਨ ਦੀ ਮੰਗ ਉੱਠੀ

ਅਲਕੋਹਲ ਵਾਲੇ ਪਦਾਰਥਾਂ ‘ਤੇ ਕੈਂਸਰ ਦੀ ਚੇਤਾਵਨੀ ਪ੍ਰਦਰਸ਼ਿਤ ਕਰਨ ਦੀ ਮੰਗ ਉੱਠੀ

| ਸਿਹਤ | 26 days ago |

ਅਮਰੀਕਾ ਦੇ ਡਾਕਟਰਾਂ ਨੇ ਦੇਸ਼ ਦੇ ਅਲਕੋਹਲ ਵਾਲੇ ਪਦਾਰਥਾਂ ‘ਤੇ ਕੈਂਸਰ ਚੇਤਾਵਨੀ ਪ੍ਰਦਰਸ਼ਿਤ ਕੀਤੇ ਜਾਣ ਦੀ ਮੰਗ ਰੱਖੀ ਹੈ। ਸਰਜਨ ਜਨਰਲ ਵਿਵੇਕ ਮੂਰਤੀ ਨੇ ਦੱਸਿਆ ਹੈ ਕਿ ਕੈਂਸਰ ਕਰਨ ਵਾਲੇ ਕਾਰਕਾਂ ਵਿੱਚੋਂ ਤੰਬਾਕੂ ਅਤੇ ਮੋਟਾਪੇ ਤੋਂ ਬਾਅਦ ਸ਼ਰਾਬ ਦਾ ਤੀਸਰਾ ਸਥਾਨ ਹੈ। ਸਾਊਥ ਆਸਟ੍ਰੇਲੀਆ ਹੈਲਥ ਦੇ ਅਨੁਸਾਰ, ਲਗਭਗ ਇੱਕ ਤਿਹਾਈ ਦੇ ਕਰੀਬ ਆਸਟ੍ਰੇਲੀਅਨ ਹਫ਼ਤਾਵਾਰ ਸ਼ਰਾਬ ਪੀਂਦੇ ਹਨ।

ਜੂਲੀਆ ਸਟੈਫੋਰਡ, ਕੈਂਸਰ ਕੌਂਸਲ ਦੀ ਕਮੇਟੀ ਵਿੱਚ ਹੈ। ਉਸ ਦੇ ਮੁਤਾਬਿਕ ਔਸਤਨ ਇੱਕ ਸਾਲ ਦੇ ਅੰਦਰ ਲਗਭਗ 80 ਪ੍ਰਤੀਸ਼ਤ ਆਸਟ੍ਰੇਲੀਅਨ ਸ਼ਰਾਬ ਜਰੂਰ ਪੀਂਦੇ ਹਨ।

ਅਮਰੀਕੀ ਸਰਜਨ ਜਨਰਲ ਵਿਵੇਕ ਨੇ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਇਸ ਸਲਾਹ ਦੇ ਅਨੁਸਾਰ, ਕਿਸੇ ਵੀ ਕਿਸਮ ਦੀ ਅਲਕੋਹਲ - ਬੀਅਰ, ਵਾਈਨ ਜਾਂ ਸਪਿਰਿਟ ਦਾ ਸੇਵਨ ਕਰਨ ਨਾਲ ਮੂੰਹ, ਗਲੇ, ਛਾਤੀ, ਜਿਗਰ ਅਤੇ ਗੁੱਦੇ ਸਮੇਤ ਘੱਟੋ-ਘੱਟ ਸੱਤ ਕਿਸਮਾਂ ਦੇ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਸ਼੍ਰੀਮਤੀ ਸਟੈਫੋਰਡ ਦਾ ਕਹਿਣਾ ਹੈ ਕਿ ਅਜਿਹੀ ਹੀ ਸਲਾਹ ਆਸਟ੍ਰੇਲੀਆ ਵਿੱਚ ਜਾਰੀ ਕੀਤੀ ਜਾਣੀ ਬਹੁਤ ਜਰੂਰੀ ਹੈ। ਚੇਤਾਵਨੀ ਲੇਬਲਾਂ ਦਾ ਉਦੇਸ਼ ਲੋਕਾਂ ਨੂੰ ਸੂਚਿਤ ਕਰਨਾ ਹੈ ਜਿਵੇਂ ਸਿਗਰਟ ਪੈਕਿਟਾਂ ‘ਤੇ ਸਿਹਤ ਚੇਤਾਵਨੀਆਂ ਹੁੰਦੀਆਂ ਹਨ। ਇਹ ਚੇਤਾਵਨੀਆਂ ਮੱਦਦਗਾਰ ਹੋ ਸਕਦੀਆਂ ਹਨ, ਖਾਸ ਕਰਕੇ ਅਜਿਹੇ ਲੋਕਾਂ ਲਈ ਜੋ ਅਲਕੋਹਲ ਦੇ ਪ੍ਰਭਾਵਾਂ ਤੋਂ ਅਣਜਾਣ ਹਨ।

ਟ੍ਰੋਪਿਕਲ ਬ੍ਰੀਜ਼(Tropical Breeze) ਅਤੇ ਕੂਲ ਬੈਰੀ ਸਪਲੈਸ਼(Cool Berry Splash) ਵਰਗੇ ਸਾਰੇ ਉਤਪਾਦ ਵਾਪਸ ਮੰਗਵਾਏ ਜਾਣਗੇ ਅਤੇ ਵਿਕਰੀ ਲਈ ਉਪਲਬਧ ਨਹੀਂ ਹੋਣਗੇ।

ਕੈਨੇਡਾ ਨੇ ਨਿਕੋਟੀਨ ਪਾਊਚਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ।

| ਸਿਹਤ | 5 months ago |

ਨੌਜਵਾਨਾਂ ਵਿੱਚ ਨਿਕੋਟੀਨ ਰਿਪਲੇਸਮੈਂਟ ਥੈਰੇਪੀਆਂ(NRTs) ਦੀ ਵੱਧ ਰਹੀ ਵਰਤੋਂ, ਖਾਸ ਤੌਰ 'ਤੇ ਨਿਕੋਟੀਨ ਪਾਊਚਾਂ(nicotine pouches) ਬਾਰੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਸਿਹਤ ਮੰਤਰੀ ਮਾਰਕ ਹਾਲੈਂਡ, ਇਨ੍ਹਾਂ ਪਾਊਚਾਂ ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਹਾਲੈਂਡ ਨੇ ਕੱਲ੍ਹ ਐਲਾਨ ਕੀਤਾ ਕਿ ਇਹ ਪਾਬੰਦੀਆਂ 28 ਅਗਸਤ ਨੂੰ ਲਾਗੂ ਹੋਣਗੀਆਂ ਜੋ ਇਨ੍ਹਾਂ ਉਤਪਾਦਾਂ ਦੇ ਵਿਗਿਆਪਨਾਂ(advertising) ਅਤੇ ਫਾਰਮੇਸੀਆਂ ਵਿੱਚੋਂ ਇਨ੍ਹਾਂ ਦੀ ਵਿਕਰੀ ਨੂੰ ਸੀਮਤ ਕਰਨ ਵਿੱਚ ਮਦਦ ਕਰਨਗੀਆਂ।

ਤੰਬਾਕੂਨੋਸ਼ੀ ਨੂੰ ਬੰਦ ਕਰਨ ਲਈ ਤਿਆਰ ਕੀਤੇ ਗਏ ਨਿਕੋਟੀਨ ਪਾਊਚਾਂ ਨੂੰ ਫੂਡ ਐਂਡ ਡਰੱਗਜ਼ ਐਕਟ ਦੇ ਤਹਿਤ ਅਕਤੂਬਰ 2023 ਵਿੱਚ ਕੈਨੇਡਾ ਵਿੱਚ ਵਿਕਰੀ ਲਈ ਮਨਜ਼ੂਰੀ ਮਿਲੀ ਸੀ। ਹੈਲਥ ਕੈਨੇਡਾ ਨੇ ਜ਼ੋਨਿਕ(Zonnic) ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਸੀ, ਜੋ ਕਿ ਇੰਪੀਰੀਅਲ ਤੰਬਾਕੂ ਤੋਂ ਨਿਕੋਟੀਨ ਪਾਊਚ ਬਣਾਉਂਦੇ ਸਨ, ਜੋ ਕਿ ਟ੍ਰੋਪਿਕਲ ਬ੍ਰੀਜ਼ ਅਤੇ ਬੈਰੀ ਫ੍ਰੌਸਟ ਵਰਗੇ ਪਾਊਚ ਵੇਚਦਾ ਹੈ। ਜ਼ੋਨਿਕ ਦੀ ਵੈੱਬਸਾਈਟ ਦੇ ਅਨੁਸਾਰ, ਇਹ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਸਿਗਰਟ ਛੱਡਣ ਵਿੱਚ ਮਦਦ ਕਰਦਾ ਹੈ। ਇਨ੍ਹਾਂ ਪਾਊਚਾਂ ਵਿੱਚ ਪ੍ਰਤੀ ਖੁਰਾਕ ਚਾਰ ਮਿਲੀਗ੍ਰਾਮ ਨਿਕੋਟੀਨ ਹੁੰਦੀ ਹੈ। ਨਿਕੋਟੀਨ ਪਾਊਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਅਧਿਕਾਰਤ ਨਹੀਂ ਹਨ, ਪਰ ਹੈਲਥ ਕੈਨੇਡਾ ਨੇ ਦੱਸਿਆ ਕਿ ਇਹ ਪਾਊਚ ਨੌਜਵਾਨਾਂ ਵਿੱਚ ਪ੍ਰਸਿੱਧ ਹੋ ਗਏ ਹਨ ਅਤੇ ਉਨ੍ਹਾਂ ਨੂੰ ਲਤ ਲੱਗ ਸਕਦੀ ਹੈ।

ਹਾਲੈਂਡ ਨੇ ਇੱਕ ਇੰਟਰਵਿਊ ਵਿੱਚ ਗਲੋਬਲ ਨਿਊਜ਼ ਨੂੰ ਦੱਸਿਆ ਕਿ ਅਗਲੇ ਬੁੱਧਵਾਰ ਤੱਕ, ਕਈ ਬਦਲਾਅ ਹੋਣ ਵਾਲੇ ਹਨ। ਪਹਿਲਾ ਇਹ ਕਿ ਨਿਕੋਟੀਨ ਦੇ ਉਤਪਾਦ ਕਾਊਂਟਰਾਂ ਤੇ ਨਹੀਂ ਦਿਸਣਗੇ। ਦੂਜੀ ਗੱਲ ਇਹ ਹੈ ਕਿ ਸਾਡੇ ਬੱਚਿਆਂ ਨੂੰ ਸ਼ਿਕਾਰ ਬਣਾਉਣ ਵਾਲੇ ਇਹ ਘਟੀਆ ਉਤਪਾਦ ਖਤਮ ਹੋ ਜਾਣਗੇ, ਇਸ ਲਈ ਟ੍ਰੋਪਿਕਲ ਬ੍ਰੀਜ਼(Tropical Breeze) ਅਤੇ ਕੂਲ ਬੈਰੀ ਸਪਲੈਸ਼(Cool Berry Splash) ਵਰਗੇ ਸਾਰੇ ਉਤਪਾਦ ਵਾਪਸ ਮੰਗਵਾਏ ਜਾਣਗੇ ਅਤੇ ਵਿਕਰੀ ਲਈ ਉਪਲਬਧ ਨਹੀਂ ਹੋਣਗੇ। 

ਅਫਰੀਕਾ ਵਿੱਚ ਜਨਵਰੀ ਤੋਂ ਲੈਕੇ ਹੁਣ ਤੱਕ 18,700 ਤੋਂ ਵੱਧ ਐਮਪੌਕਸ ਦੇ ਕੇਸ ਮਿਲੇ

ਅਫਰੀਕਾ ਵਿੱਚ ਜਨਵਰੀ ਤੋਂ ਲੈਕੇ ਹੁਣ ਤੱਕ 18,700 ਤੋਂ ਵੱਧ ਐਮਪੌਕਸ ਦੇ ਕੇਸ ਮਿਲੇ

| ਸਿਹਤ | 5 months ago |

ਅਫ਼ਰੀਕਨ ਯੂਨੀਅਨ ਦੀ ਸਿਹਤ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਲ ਦੀ ਸ਼ੁਰੂਆਤ ਤੋਂ ਅਫ਼ਰੀਕਾ ਵਿੱਚ ਐਮਪੌਕਸ ਦੇ ਕੁੱਲ 18,737 ਕੇਸ ਸਾਹਮਣੇ ਆਏ ਹਨ। ਇਹ ਅੰਕੜੇ ਐਮਪੌਕਸ ਦੇ ਹੁਣ ਤੱਕ ਸਾਹਮਣੇ ਆਏ ਸਾਰੇ ਮਾਮਲਿਆਂ ਨੂੰ ਦਰਸਾਉਂਦੇ ਹਨ ਅਤੇ ਇਨ੍ਹਾਂ ਕੇਸਾਂ ਵਿੱਚ ਕਲੇਡ 1ਬੀ ਦਾ ਕੋਈ ਕੇਸ ਨਹੀਂ ਹੈ ਜਿਸ ਸਬੰਧੀ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ(WHO) ਨੇ ਇੱਕ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਸੀ। 

ਅਫਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ(CDC) ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਤੱਕ 3,101 ਐਮਪੌਕਸ ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 15,636 ਸ਼ੱਕੀ ਕੇਸ ਅਫਰੀਕੀ ਯੂਨੀਅਨ ਦੇ ਮੈਂਬਰ 12 ਰਾਜਾਂ ਵਿੱਚੋਂ ਮਿਲੇ ਹਨ। ਨਤੀਜੇ ਵਜੋਂ ਇਸ ਵਾਇਰਸ ਨਾਲ ਹੁਣ ਤੱਕ 541 ਮੌਤਾਂ ਹੋਈਆਂ ਹਨ ਅਤੇ ਇਸਦੀ ਮੌਤ ਦਰ 2.89 ਪ੍ਰਤੀਸ਼ਤ ਹੈ। ਇਸ ਲਾਗ ਦੇ ਹਾਲ ਹੀ ਵਿੱਚ ਸਭ ਤੋਂ ਵੱਧ ਕੇਸ ਕਾਂਗੋ ਵਿੱਚ ਮਿਲੇ ਹਨ ਜਿੱਥੇ ਪਹਿਲੀ ਵਾਰ ਸਤੰਬਰ 2023 ਵਿੱਚ ਕਲੇਡ 1ਬੀ ਸਟ੍ਰੇਨ ਦਾ ਪਤਾ ਲਗਾਇਆ ਗਿਆ ਸੀ। ਇਸ ਹਫ਼ਤੇ ਕਾਂਗੋ ਵਿੱਚ 1,005 ਕੇਸ (222 ਪੁਸ਼ਟੀ ਕੀਤੇ ਗਏ, 783 ਸ਼ੱਕੀ) ਸਾਹਮਣੇ ਆਏ ਅਤੇ 24 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਗੁਆਂਢੀ ਦੇਸ਼ ਬੁਰੂੰਡੀ(Burundi) ਨੇ 173 ਕੇਸਾਂ ਦੀ ਰਿਪੋਰਟ ਦਿੱਤੀ ਹੈ ਜੋ ਇੱਕ ਹਫ਼ਤੇ ਵਿੱਚ 75 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੇ ਹਨ। ਅਫਰੀਕਾ ਸੀਡੀਸੀ ਦੇ ਅਨੁਸਾਰ, 2023 ਦੇ ਮੁਕਾਬਲੇ ਇਸ ਸਾਲ ਦੀ ਸ਼ੁਰੂਆਤ ਤੋਂ 14,383 ਕੇਸ ਸਾਹਮਣੇ ਆਏ ਹਨ। ਅਫਰੀਕਾ ਤੋਂ ਬਾਹਰ ਐਮਪੌਕਸ ਦੇ ਪਹਿਲੇ ਕੇਸ ਇਸ ਹਫਤੇ ਸਵੀਡਨ ਅਤੇ ਪਾਕਿਸਤਾਨ ਵਿੱਚ ਦਰਜ ਕੀਤੇ ਗਏ ਸਨ। ਐਮਪੌਕਸ ਇੱਕ ਵਾਇਰਲ ਬਿਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ ਅਤੇ ਇਹ ਸਰੀਰਕ ਸੰਪਰਕ ਦੁਆਰਾ ਇੱਕ ਤੋਂ ਦੂਜੇ ਮਨੁੱਖ ਵਿੱਚ ਵੀ ਫੈਲ ਸਕਦੀ ਹੈ। ਇਸ ਤੋਂ ਪ੍ਰਭਾਵਿਤ ਵਿਅਕਤੀ ਨੂੰ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ ਅਤੇ ਚਮੜੀ ਤੇ ਜਖਮ ਹੋ ਜਾਂਦੇ ਹਨ।